ਪਿਸਤੌਲ ਦਿਖਾ ਕੇ ਲੁੱਟ-ਖੋਹ ਕਰਨ ਵਾਲੇ ਮੁਲਜ਼ਮਾਂ ਨੂੰ ਰਿਮਾਂਡ ਦੇ ਬਾਅਦ ਭੇਜਿਆ ਜੇਲ

7/31/2020 11:45:03 AM

ਅਬੋਹਰ (ਸੁਨੀਲ): ਰੇਲਵੇ ਪੁਲਸ ਦੇ ਥਾਣਾ ਮੁਖੀ ਬਰਜਿੰਦਰ ਸਿੰਘ, ਸਹਾਇਕ ਸਬ-ਇੰਸਪੈਕਟਰ ਜਸਵੰਤ ਸਿੰਘ, ਸਹਾਇਕ ਸਬ-ਇੰਸਪੈਕਟਰ ਦਯਾ ਸਿੰਘ, ਸਹਾਇਕ ਸਬ-ਇੰਸਪੈਕਟਰ ਭਜਨ ਲਾਲ ਤੇ ਪੁਲਸ ਪਾਰਟੀ ਨੇ ਰੇਲਵੇ ਟਰੈਕ 'ਤੇ ਲੁੱਟ-ਖੋਹ ਕਰਨ ਵਾਲੇ ਤਿੰਨ ਮੁਲਜ਼ਮ ਸੰਜੈ ਕੁਮਾਰ ਪੁੱਤਰ ਗੋਕਲ ਚੰਦ ਵਾਸੀ ਹਰੀਪੁਰਾ, ਸੁਨੀਲ ਕੁਮਾਰ ਉਰਫ ਗੱਟੂ ਪੁੱਤਰ ਦਲੀਪ ਕੁਮਾਰ ਵਾਸੀ ਤੇਲੂਪੁਰਾ, ਸੋਨੂੰ ਪੁੱਤਰ ਲਾਲ ਚੰਦ ਵਾਸੀ ਖਾਟਵਾਂ ਨੂੰ ਕਾਬੂ ਕਰਕੇ ਪੁਲਸ ਰਿਮਾਂਡ ਲਿਆ ਸੀ। ਜਿਥੇ ਅੱਜ ਪੁਲਸ ਰਿਮਾਂਡ ਸਮਾਪਤ ਹੋਣ ਬਾਅਦ ਉਨ੍ਹਾਂ ਨੂੰ ਮਾਣਯੋਗ ਜੱਜ ਦੀ ਅਦਾਲਤ 'ਚ ਪੇਸ਼ ਕੀਤਾ ਗਿਆ, ਜਿੱਥੇ ਉਨ੍ਹਾਂ ਨੂੰ ਜੇਲ ਭੇਜਣ ਦੇ ਹੁਕਮ ਦਿੱਤੇ। ਰਿਮਾਂਡ ਦੌਰਾਨ ਮੁਲਜ਼ਮਾਂ ਤੋਂ ਕੁਝ ਸਾਮਾਨ ਬਰਾਮਦ ਕੀਤਾ ਗਿਆ ਹੈ।

ਇਹ ਵੀ ਪੜ੍ਹੋ: ਰੱਖੜੀ ਤੋਂ ਪਹਿਲਾਂ ਹੀ ਭੈਣ ਨੂੰ ਮਿਲ ਕੇ ਪਰਤ ਰਹੇ ਭਰਾ ਨਾਲ ਵਾਪਰਿਆ ਭਾਣਾ

ਵਰਣਨਯੋਗ ਹੈ ਕਿ ਸਹਾਇਕ ਸਬ ਇੰਸਪੈਕਟਰ ਜਸਵੰਤ ਸਿੰਘ ਨੇ ਦੱਸਿਆ ਕਿ ਕੋਇਲਖੇੜਾ ਵਾਸੀ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਕੋਇਲਖੇੜਾ ਵਾਸੀ ਗੁਰਪ੍ਰੀਤ ਸਿੰਘ ਉਰਫ ਗੋਰੂ ਪੁੱਤਰ ਬਗੀਚਾ ਸਿੰਘ ਜਿਹੜਾ ਕਿ 11ਵੀਂ ਜਮਾਤ ਦਾ ਵਿਦਿਆਰਥੀ ਹੈ। 7 ਜੁਲਾਈ ਨੂੰ ਉਸਦੇ ਦੋਸਤ ਮੋਹਿਤ ਕੁਮਾਰ ਨੇ ਮੋਬਾਈਲ 'ਤੇ ਸੂਚਨਾ ਦਿੱਤੀ ਕਿ ਉਸਦੇ ਦੋਸਤ ਸੰਜੈ ਕੁਮਾਰ ਦੇ ਮੋਟਰਸਾਈਕਲ 'ਚ ਤੇਲ ਖਤਮ ਹੋ ਗਿਆ ਹੈ। ਜਦ ਗੁਰਪ੍ਰੀਤ ਸਿੰਘ ਤੇਲ ਲੈ ਕੇ ਸੰਜੈ ਕੁਮਾਰ ਕੋਲ ਪਹੁੰਚਿਆ ਤਾਂ ਉਥੇ ਪਹਿਲਾਂ ਹੀ ਮੌਜੂਦ ਸੰਜੈ ਕੁਮਾਰ ਪੁੱਤਰ ਗੋਕਲ ਚੰਦ ਵਾਸੀ ਹਰੀਪੁਰਾ, ਸੁਨੀਲ ਕੁਮਾਰ ਉਰਫ ਗੱਟੂ ਪੁੱਤਰ ਦਲੀਪ ਕੁਮਾਰ ਵਾਸੀ ਤੇਲੂਪੁਰਾ, ਸੋਨੂੰ ਪੁੱਤਰ ਲਾਲ ਚੰਦ ਵਾਸੀ ਖਾਟਵਾਂ ਮੌਜੂਦ ਸਨ। ਉਕਤ ਲੋਕਾਂ ਨੇ ਪਿਸਤੌਲ ਦਿਖਾ ਕੇ ਗੁਰਪ੍ਰੀਤ ਸਿੰਘ ਨੂੰ ਡਰਾ ਧਮਕਾ ਕੇ 15 ਹਜ਼ਾਰ ਰੁਪਏ ਕੀਮਤ ਦਾ ਮੋਬਾਈਲ ਖੋਹ ਲਿਆ। ਗੁਰਪ੍ਰੀਤ ਸਿੰਘ ਨੇ ਇਸ ਘਟਨਾ ਦੀ ਜਾਣਕਾਰੀ ਆਪਣੇ ਪਰਿਵਾਰ ਨੂੰ ਦਿੱਤੀ। ਪਰਿਵਾਰ ਨੇ ਪੁਲਸ ਨੂੰ ਇਸ ਸਬੰਧੀ ਸ਼ਿਕਾਇਤ ਦਰਜ ਕਰਵਾਉਂਦੇ ਹੋਏ ਉਕਤ ਤਿੰਨੋਂ ਮੁਲਜ਼ਮਾਂ ਵਿਰੁੱਧ ਕਾਰਵਾਈ ਕਰਨ ਦੀ ਮੰਗ ਕੀਤੀ।

ਇਹ ਵੀ ਪੜ੍ਹੋ: ਸਿਰਫਿਰੇ ਆਸ਼ਕ ਦੀ ਕਰਤੂਤ, ਸੈਰ ਕਰਨ ਜਾ ਰਹੀ ਕੁੜੀ ਨਾਲ ਕੀਤੀ ਘਿਨੌਣੀ ਹਰਕਤ

ਪੁਲਸ ਨੇ ਧਾਰਾ 382, 341, 506, 34, 25, 54, 59 ਆਰਮਜ਼ ਐਕਟ ਤਹਿਤ ਉਕਤ ਮੁਲਜ਼ਮਾਂ ਵਿਰੁੱਧ 23 ਜੁਲਾਈ ਨੂੰ ਮਾਮਲਾ ਦਰਜ ਕਰ ਲਿਆ ਸੀ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਬੀਤੇ ਦਿਨੀ ਮੁਖਬਰ ਤੋਂ ਸੂਚਨਾ ਮਿਲੀ ਕਿ ਉਕਤ ਮੁਲਜ਼ਮ ਫਰਾਰ ਹੋਣ ਦੀ ਫਿਰਾਕ 'ਚ ਗਿੱਦੜਾਂਵਾਲੀ ਬੱਸ ਸਟੈਂਡ ਕੋਲ ਖੜੇ ਹਨ। ਪੁਲਸ ਨੇ ਮੌਕੇ 'ਤੇ ਛਾਪੇਮਾਰੀ ਕਰਕੇ ਤਿੰਨਾਂ ਨੂੰ ਕਾਬੂ ਕਰ ਲਿਆ। ਮੁਲਜ਼ਮਾਂ ਦੀ ਨਿਸ਼ਾਨਦੇਹੀ 'ਤੇ ਲੁੱਟਿਆ ਗਿਆ ਮੋਬਾਈਲ ਵੀ ਬਰਾਮਦ ਕਰ ਲਿਆ ਗਿਆ। ਪੁਲਸ ਰਿਮਾਂਡ ਦੌਰਾਨ ਮੁਲਜ਼ਮਾਂ ਨੇ ਕਬੂਲ ਕੀਤਾ ਕਿ ਇਨ੍ਹਾਂ ਕੋਲ ਦੋ ਪਿਸਤੌਲ ਹੈ। ਜਿਸ 'ਚ ਿÎੲਕ ਪਿਸਤੌਲ ਨੂੰ ਇਨ੍ਹਾਂ ਨੇ ਤੋੜ ਭੰਨ ਕਰ ਨਹਿਰ 'ਚ ਸੁੱਟ ਦਿੱਤਾ ਹੈ ਅਤੇ ਦੂਜੀ ਪਿਸਤੌਲ ਰਾਜਸਥਾਨ ਵਾਸੀ ਸੁਨੀਲ ਬਲੱੜ ਨੂੰ ਦੇ ਦਿੱਤੀ ਹੈ। ਪੁਲਸ ਨੇ ਦੱਸਿਆ ਕਿ ਜਲਦ ਹੀ ਉਹ ਰਾਜਸਥਾਨ ਵਾਸੀ ਸੁਨੀਲ ਤੋਂ ਪਿਸਤੌਲ ਬਰਾਮਦ ਕਰਨਗੇ। ਪੁਲਸ ਨੇ ਪਿਸਤੌਲ ਖੁੱਰਦ-ਬੁੱਰਦ ਕਰਨ ਦੇ ਦੋਸ਼ ਚ ਧਾਰਾ 201 ਦਾ ਵਾਧਾ ਕਰ ਦਿੱਤਾ ਸੀ।


Shyna

Content Editor Shyna