ਸਵੱਛ ਭਾਰਤ ਮਿਸ਼ਨ ਦੀ ਮੁਹਿੰਮ ਅਧੂਰੀ, ਥਾਂ-ਥਾਂ ਲੱਗੇ ਗੰਦਗੀ ਦੇ ਢੇਰ

Wednesday, Jun 27, 2018 - 03:37 AM (IST)

ਸਵੱਛ ਭਾਰਤ ਮਿਸ਼ਨ ਦੀ ਮੁਹਿੰਮ ਅਧੂਰੀ, ਥਾਂ-ਥਾਂ ਲੱਗੇ ਗੰਦਗੀ ਦੇ ਢੇਰ

ਰਾਹੋਂ, (ਪ੍ਰਭਾਕਰ)- ਸਵੱਛ ਭਾਰਤ ਮਿਸ਼ਨ ਤਹਿਤ ਨਗਰ ਕੌਂਸਲ ਰਾਹੋਂ ’ਚ ਪਿਛਲੇ 3-4 ਦਿਨਾਂ ਤੋਂ ਥਾਂ-ਥਾਂ ’ਤੇ ਸਫਾਈ  ਮੁਹਿੰਮ  ਕਰਮਚਾਰੀਆਂ ਵੱੱਲੋਂ ਚਲਾਈ  ਜਾ  ਰਹੀ ਸੀ।  ਸਵੱਛ ਭਾਰਤ ਮਿਸ਼ਨ  ਦੇ ਅਧਿਕਾਰੀ ਮੁਹੰਮਦ ਨਾਗਰ ਦਿੱਲੀ ਤੋਂ ਪਹੁੰਚੇ ਜਿਨਾਂ ਨਗਰ ਕੌਂਸਲ  ਦੇ ਕਰਮਚਾਰੀਆਂ ਤੇ ਅਧਿਕਾਰੀਆਂ ਤੇ ਪ੍ਰਧਾਨ ਹੇਮੰਤ ਕੁਮਾਰ  ਰੰਦੇਵ ਨਾਲ ਰਾਹੋਂ ਸ਼ਹਿਰ ਦਾ ਤੇ ਵੱਖ-ਵੱਖ ਥਾਵਾਂ ’ਤੇ ਬਣੇ ਪਖਾਨਿਆਂ ਦੀ ਚੈਕਿੰਗ ਕੀਤੀ।
ਚੈਕਿੰਗ ਦੌਰਾਨ ਉਨ੍ਹਾਂ ਕਿਹਾ ਕਿ ਸਵੱਛ ਭਾਰਤ ਮਿਸ਼ਨ ਤਹਿਤ ਰਾਹੋਂ ਦੇ ਨਗਰ ਕੌਂਸਲ ਰਾਹੋਂ ਵੱਲੋਂ ਕਰਵਾਈ ਗਈ ਸਫਾਈ ਮੈਨੂੰ ਚੰਗੀ ਲੱਗੀ ਕਿਉਂਕਿ ਨਗਰ ਕੌਂਸਲ ਦੇ ਕਰਮਚਾਰੀਆਂ ਨੇ ਸ਼ਹਿਰ ਦੀ ਸਫਾਈ ਨੂੰ ਯਕੀਨੀ ਬਣਾਉਣ ਲਈ ਪੂਰੀ ਮਿਹਨਤ ਲਾਈ ਹੈ। ਪਰ ਕਈ ਲੋਕਾਂ ਦੇ ਕਹਿਣ ’ਤੇ ਜਦੋਂ ਪੰਜਾਬ ਕੇਸਰੀ ਦੇ ਪੱਤਰਕਾਰ ਨੇ ਸ਼ਹਿਰ ਦੀ ਸਫਾਈ ਵਿਅਵਸਥਾ ਦਾ ਜਾਇਜ਼ਾ ਲਿਆ ਤਾਂ ਕਈ ਜਗ੍ਹਾ ’ਤੇ ਅਤੇ ਨਾਲਿਆਂ ਤੇ ਫਿਲੌਰ ਰੋਡ ਦੀ ਸਡ਼ਕ,  ਕੈਪਟਨ ਪੈਟਰੋਲ ਪੰਪ ਦੀ ਸਡ਼ਕ ਦੇ ਨਾਲੇ ਅਤੇ ਜਾਡਲਾ ਟੀ-ਪੁਅਾਇੰਟ ਦੀ ਮੀਟ ਮਾਰਕੀਟ ਨੇਡ਼ੇ ਤੇਡ਼ੇ ਗੰਦਗੀ  ਦੇ ਢੇਰ ਲੱਗੇ ਸਨ।
ਇਸ ਲਈ ਸ਼ਹਿਰ ਵਾਸੀਆਂ ਨੇ ਨਗਰ ਕੌਂਸਲ  ਦੇ ਅਧਿਕਾਰੀਆਂ ਤੋਂ ਮੰਗ ਕੀਤੀ ਸੀ ਕਿ ਸ਼ਹਿਰ ’ਚ ਅਧੂਰੀ ਸਫਾਈ ਨੂੰ ਯਕੀਨੀ ਬਣਾਇਆ ਜਾਵੇ ਤਾਂ ਜੋ ਸਵੱਛ ਭਾਰਤ ਮਿਸ਼ਨ  ਮੁਹਿੰਮ  ਪੂਰੀ  ਹੋ  ਸਕੇ। 


Related News