ਪੁਲਸ ਭਰਤੀ : ਫਿਜ਼ੀਕਲ ਟੈਸਟ ਦੇਣ ਨਹੀਂ ਪੁੱਜ ਰਹੇ ਉਮੀਦਵਾਰ, ਪੁਲਸ ਅਧਿਕਾਰੀ ਪਰੇਸ਼ਾਨ

04/19/2017 8:08:25 AM

ਚੰਡੀਗੜ੍ਹ (ਸੰਦੀਪ) : ਪੁਲਸ ਵਿਭਾਗ ''ਚ 520 ਸਿਪਾਹੀਆਂ ਦੀ ਭਰਤੀ ਲਈ ਚੱਲ ਰਹੀ ਸਰੀਰਕ ਪ੍ਰੀਖਿਆ ''ਚ 2 ਦਿਨਾਂ ''ਚ ਸਿਰਫ਼ 40 ਫੀਸਦੀ ਉਮੀਦਵਾਰ ਹੀ ਟੈਸਟ ਦੇਣ ਪਹੁੰਚੇ ਹਨ। ਟੈਸਟ ''ਚ ਉਮੀਦਵਾਰਾਂ ਦੇ ਹਿੱਸਾ ਨਾ ਲੈਣ ਦੀ ਗੱਲ ਹੁਣ ਵਿਭਾਗ ਦੇ ਅਧਿਕਾਰੀਆਂ ਨੂੰ ਵੀ ਸੋਚਣ ਲਈ ਮਜਬੂਰ ਕਰ ਰਹੀ ਹੈ ਕਿ ਆਖਿਰ ਕੀ ਕਾਰਨ ਹਨ ਕਿ ਉਮੀਦਵਾਰ ਟੈਸਟ ''ਚ ਹਿੱਸਾ ਲੈਣ ਲਈ ਨਹੀਂ ਪਹੁੰਚ ਰਹੇ। ਪੁਲਸ ਵਿਭਾਗ ਨੇ ਟੈਸਟ ਲਈ 4 ਹਜ਼ਾਰ ਉਮੀਦਵਾਰਾਂ ਨੂੰ ਬੁਲਾਇਆ ਸੀ ਪਰ 2 ਦਿਨਾਂ ''ਚ ਸਿਰਫ਼ 1700 ਉਮੀਦਵਾਰ ਹੀ ਪਹੁੰਚੇ। ਅਧਿਕਾਰੀਆਂ ਦੀ ਮੰਨੀਏ ਤਾਂ ਪਹਿਲੇ 3 ਦਿਨਾਂ ਤਕ ਪ੍ਰਤੀ ਦਿਨ 2 ਹਜ਼ਾਰ ਉਮੀਦਵਾਰਾਂ ਨੂੰ ਬੁਲਾਉਣ ਦੀ ਯੋਜਨਾ ਹੈ, ਜਦੋਂਕਿ ਇਸ ਤੋਂ ਬਾਅਦ ਪ੍ਰਤੀ ਦਿਨ 3 ਹਜ਼ਾਰ ਉਮੀਦਵਾਰਾਂ ਨੂੰ ਬੁਲਾਇਆ ਜਾਵੇਗਾ।

Babita Marhas

News Editor

Related News