ਸੋਸ਼ਲ ਮੀਡੀਆ 'ਤੇ ਹਥਿਆਰ ਲਹਿਰਾਉਣ ਵਾਲੇ ਜ਼ਰਾ ਸਾਵਧਾਨ!, ਜਾਰੀ ਹੋਈ ਸਖ਼ਤ ਚਿਤਾਵਨੀ

Tuesday, Feb 02, 2021 - 09:24 AM (IST)

ਲੁਧਿਆਣਾ (ਬੇਰੀ) : ਸ਼ਹਿਰ ’ਚ ਕਿਸ਼ੋਰਾਂ ਅਤੇ ਨੌਜਵਾਨਾਂ ਵੱਲੋਂ ਹਥਿਆਰ ਹੱਥਾਂ 'ਚ ਫੜ੍ਹ ਕੇ ਉਸ ਦੀ ਤਸਵੀਰ ਜਾਂ ਫਿਰ ਹਵਾਈ ਫਾਇਰ ਕਰਨ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ ’ਤੇ ਪਾਉਣ ਦਾ ਕਾਫੀ ਜਨੂੰਨ ਹੈ ਪਰ ਹੁਣ ਸੋਸ਼ਲ ਮੀਡੀਆ ’ਤੇ ਇਸ ਤਰ੍ਹਾਂ ਦੇ ਹਥਿਆਰਾਂ ਦਾ ਦਿਖਾਵਾ ਕਰਨ ਅਤੇ ਦੁਰਵਰਤੋਂ ਕਰਨ ਵਾਲੇ ਸਾਵਧਾਨ ਹੋ ਜਾਣ। ਲੁਧਿਆਣਾ ਪੁਲਸ ਅਜਿਹੇ ਲੋਕਾਂ ’ਤੇ ਹੁਣ ਸਖ਼ਤ ਕਾਰਵਾਈ ਕਰਨ ਦੇ ਮੂਡ 'ਚ ਹੈ। ਇਸ ਤਰ੍ਹਾਂ ਦੇ ਲੋਕਾਂ ’ਤੇ ਐੱਫ. ਆਈ. ਆਰ. ਕਰ ਕੇ ਉਨ੍ਹਾਂ ਦੇ ਆਰਮ ਲਾਈਸੈਂਸ ਰੱਦ ਕਰਨ ਤੋਂ ਇਲਾਵਾ ਨਾਲ ਖੜ੍ਹੇ ਦੋਸਤਾਂ ’ਤੇ ਵੀ ਕਾਰਵਾਈ ਹੋ ਸਕਦੀ ਹੈ। ਪੁਲਸ ਕਮਿਸ਼ਨਰ ਰਾਕੇਸ਼ ਅਗਰਵਾਲ ਨੇ ਸਾਰੇ ਅਧਿਕਾਰੀਆਂ ਨੂੰ ਇਸ ਸਬੰਧੀ ਨਿਰਦੇਸ਼ ਜਾਰੀ ਕਰ ਦਿੱਤੇ ਹਨ।

ਇਹ ਵੀ ਪੜ੍ਹੋ : ਕੇਂਦਰ ਦੇ ਖੇਤੀ ਕਾਨੂੰਨਾਂ ਨੂੰ ਲੈ ਕੇ 'ਚੰਦੂਮਾਜਰਾ' ਨੇ ਕੈਪਟਨ 'ਤੇ ਲਾਏ ਗੰਭੀਰ ਦੋਸ਼, ਜਾਣੋ ਕੀ ਬੋਲੇ 
ਦੋ ਮਾਮਲਿਆਂ ’ਚ ਪਹਿਲਾਂ ਹੋ ਚੁੱਕੀ ਹੈ ਕਾਰਵਾਈ
ਪਿਛਲੇ ਇਕ ਮਹੀਨੇ ’ਚ ਇਸ ਤਰ੍ਹਾਂ ਦੇ ਮਾਮਲਿਆਂ ’ਚ ਪੁਲਸ ਵੱਲੋਂ ਕਾਰਵਾਈ ਕੀਤੀ ਜਾ ਚੁੱਕੀ ਹੈ, ਜਿਸ 'ਚ ਸਭ ਤੋਂ ਪਹਿਲਾ ਥਾਣਾ ਡਵੀਜ਼ਨ ਨੰਬਰ-3 ਦਾ ਮਾਮਲਾ ਹੈ। ਇੱਥੇ ਲੋਹੜੀ ਵਾਲੇ ਦਿਨ ਕੁੱਝ ਨੌਜਵਾਨ ਘਰ ਦੀ ਛੱਤ ’ਤੇ ਹਵਾਈ ਫਾਇਰ ਕਰ ਰਹੇ ਸਨ, ਉਨ੍ਹਾਂ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਕਾਫੀ ਵਾਇਰਲ ਹੋਈ ਸੀ। ਇਸ ਤੋਂ ਬਾਅਦ ਪੁਲਸ ਨੇ ਕਾਰਵਾਈ ਕਰ ਕੇ ਹਵਾਈ ਫਾਇਰ ਕਰਨ ਵਾਲੇ ਨੌਜਵਾਨਾਂ ’ਤੇ ਕੇਸ ਦਰਜ ਕਰ ਲਿਆ ਸੀ। ਇਸ ਤਰ੍ਹਾਂ ਹੀ ਥਾਣਾ ਸਲੇਮ ਟਾਬਰੀ 'ਚ ਦੂਜਾ ਮਾਮਲਾ ਸਾਹਮਣੇ ਆਇਆ ਸੀ, ਜਿਸ 'ਚ ਇਕ ਨੌਜਵਾਨ ਹਵਾਈ ਫਾਇਰ ਕਰ ਰਿਹਾ ਸੀ। ਉਸ ਮਾਮਲੇ 'ਚ ਵੀ ਥਾਣਾ ਸਲੇਮ ਟਾਬਰੀ ’ਚ ਕੇਸ ਦਰਜ ਹੋਇਆ ਸੀ।

ਇਹ ਵੀ ਪੜ੍ਹੋ : ਚੰਡੀਗੜ੍ਹ ਵਾਸੀਆਂ ਲਈ ਰਾਹਤ ਭਰੀ ਖ਼ਬਰ, ਅੱਜ ਤੋਂ ਸ਼ੁਰੂ ਹੋਈ 'ਆਪਣੀ ਮੰਡੀ'
ਹੁਣ ਦੋਸਤਾਂ ’ਤੇ ਵੀ ਹੋਵੇਗੀ ਕਾਰਵਾਈ
ਹਵਾਈ ਫਾਇਰ ਕਰਕੇ ਸੋਸ਼ਲ ਮੀਡੀਆ ’ਤੇ ਵੀਡੀਓ ਜਾਂ ਤਸਵੀਰ ਅਪਲੋਡ ਕਰਨ ਵਾਲੇ ਦੇ ਨਾਲ-ਨਾਲ ਉਨ੍ਹਾਂ ਕੋਲ ਖੜ੍ਹੇ ਦੋਸਤਾਂ ’ਤੇ ਵੀ ਪੁਲਸ ਕਾਰਵਾਈ ਕਰ ਸਕਦੀ ਹੈ। ਇਸ ਤਰ੍ਹਾਂ ਦੇ ਮਾਮਲਿਆਂ 'ਚ ਵੀਡੀਓ ਜਾਂ ਤਸਵੀਰ 'ਚ ਨਜ਼ਰ ਆਉਣ ਵਾਲੇ ਮੁੱਖ ਮੁਲਜ਼ਮ ’ਤੇ ਕੇਸ ਦਰਜ ਕਰਨ ਤੋਂ ਬਾਅਦ ਉਨ੍ਹਾਂ ਸਾਰਿਆਂ ਨੂੰ ਵੀ ਨਾਮਜ਼ਦ ਕੀਤਾ ਜਾਵੇਗਾ, ਜੋ ਮੁਲਜ਼ਮ ਦੇ ਨਾਲ ਖੜ੍ਹੇ ਨਜ਼ਰ ਆ ਰਹੇ ਹੋਣਗੇ।

ਇਹ ਵੀ ਪੜ੍ਹੋ : ਪੰਜਾਬ 'ਚ ਹੋਣ ਵਾਲੀਆਂ ਨਿਗਮ ਚੋਣਾਂ ਲਈ ਸਿੱਖ ਚਿਹਰੇ ਉਤਾਰ ਰਹੀ 'ਭਾਜਪਾ'
ਅਸਲਾ ਦੇਣ ਵਾਲਿਆਂ ਨੂੰ ਵੀ ਪੁਲਸ ਦੀ ਕਾਰਵਾਈ ਤੋਂ ਲੰਘਣਾ ਪਵੇਗਾ
ਲੋਕਾਂ ਨੂੰ ਚਾਹੀਦਾ ਹੈ ਕਿ ਹੁਣ ਆਪਣਾ ਲਾਈਸੈਂਸੀ ਹਥਿਆਰ ਕਿਸੇ ਨੂੰ ਵੀ ਨਾ ਦੇਣ। ਜੇਕਰ ਕਿਸੇ ਹੋਰ ਨੇ ਉਪਰੋਕਤ ਹਥਿਆਰ ਨੂੰ ਹੱਥ 'ਚ ਫੜ੍ਹ ਕੇ ਉਸ ਦੀ ਤਸਵੀਰ ਸੋਸ਼ਲ ਮੀਡੀਆ ’ਤੇ ਪਾ ਦਿੱਤੀ ਤਾਂ ਉਸ ਵਿਅਕਤੀ ਦੇ ਨਾਲ-ਨਾਲ ਲਾਈਸੈਂਸ ਧਾਰਕ ਨੂੰ ਵੀ ਪੁਲਸ ਦੀ ਕਾਰਵਾਈ ਤੋਂ ਲੰਘਣਾ ਪਵੇਗਾ। ਪੁਲਸ ਉਸ ਦਾ ਆਰਮ ਲਾਈਸੈਂਸ ਵੀ ਰੱਦ ਕਰ ਸਕਦੀ ਹੈ।
ਨੋਟ : ਸੋਸ਼ਲ ਮੀਡੀਆ 'ਤੇ ਹਥਿਆਰ ਲਹਿਰਾਉਣ ਵਾਲਿਆਂ 'ਤੇ ਹੋਣ ਵਾਲੀ ਸਖ਼ਤ ਕਾਰਵਾਈ ਸਬੰਧੀ ਦਿਓ ਆਪਣੀ ਰਾਏ


Babita

Content Editor

Related News