ਫੋਨ ਦਾ ਨਹੀਂ ਚਿੱਟੇ ਦਾ ਸਟਾਲ ਲਗਾਏ ਮਜੀਠੀਆ : ਰੰਧਾਵਾ

Wednesday, Jan 30, 2019 - 03:55 PM (IST)

ਫੋਨ ਦਾ ਨਹੀਂ ਚਿੱਟੇ ਦਾ ਸਟਾਲ ਲਗਾਏ ਮਜੀਠੀਆ : ਰੰਧਾਵਾ

ਚੰਡੀਗੜ੍ਹ (ਕਰਨ ਸਿੰਘ)— ਬੀਤੇ ਦਿਨੀਂ ਸੀਨੀਅਰ ਅਕਾਲੀ ਦਲ ਆਗੂ ਬਿਕਰਮ ਸਿੰਘ ਮਜੀਠੀਆ ਵਲੋਂ ਪਟਿਆਲਾ ਵਿਖੇ ਲਾਈ ਡੰਮੀ ਮੋਬਾਇਲਾਂ ਦੀ ਹੱਟੀ 'ਤੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਨਿਸ਼ਾਨਾ ਵਿੰਨ੍ਹਿਆ ਹੈ। ਰੰਧਵਾ ਨੇ ਕਿਹਾ ਕਿ ਮਜੀਠੀਆ ਨੂੰ ਫੋਨ ਦਾ ਨਹੀਂ ਸਗੋਂ ਚਿੱਟੇ ਦਾ ਸਟਾਲ ਲਗਾਉਣਾ ਚਾਹੀਦਾ ਹੈ। ਕੈਬਨਿਟ ਮੰਤਰੀ ਨੇ ਕਿਹਾ ਕਿ ਅਕਾਲੀਆਂ ਨੇ ਪਿਛਲੇ 10 ਸਾਲ ਵਿਚ ਪੰਜਾਬ ਨੂੰ ਰੋਲ ਕੇ ਰੱਖ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਨੇ ਬਰਗਾੜੀ ਮੋਰਚੇ ਦੀਆਂ ਸਾਰੀਆਂ ਮੰਗਾਂ ਪੂਰੀਆਂ ਕੀਤੀਆਂ ਹਨ ਤੇ ਜੇਕਰ ਇਨ੍ਹਾਂ ਨੂੰ ਕੁਝ ਹੋਰ ਚਾਹੀਦਾ ਹੈ ਤਾਂ ਇਹ ਮੋਦੀ ਦੀ ਕੋਠੀ ਦੇ ਬਾਹਰ ਜਾ ਕੇ ਧਰਨਾ ਦੇਣ।

ਇਸ ਉਪਰੰਤ ਰੰਧਾਵਾ ਨੇ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਭਗਵੰਤ ਮਾਨ ਵਲੋਂ ਸ਼ਰਾਬ ਛੱਡੇ ਜਾਣ ਦੇ ਐਲਾਨ 'ਤੇ ਚੁਟਕੀ ਲਈ। ਰੰਧਾਵਾ ਨੇ ਕਿਹਾ ਕਿ ਇਸ ਲਈ ਭਗਵੰਤ ਮਾਨ ਨੂੰ ਨੋਬਲ ਪੁਰਸਕਾਰ ਮਿਲਣਾ ਚਾਹੀਦਾ ਹੈ।


author

Shyna

Content Editor

Related News