ਫਿਲੌਰ ’ਚ ਵੱਡੀ ਵਾਰਦਾਤ: ਹਮਲਾਵਰਾਂ ਨੇ ਮੰਦਿਰ ਦੇ ਪੁਜਾਰੀ ਨੂੰ ਮਾਰੀਆਂ ਗੋਲੀਆਂ

Sunday, Jan 31, 2021 - 07:58 PM (IST)

ਫਿਲੌਰ ’ਚ ਵੱਡੀ ਵਾਰਦਾਤ: ਹਮਲਾਵਰਾਂ ਨੇ ਮੰਦਿਰ ਦੇ ਪੁਜਾਰੀ ਨੂੰ ਮਾਰੀਆਂ ਗੋਲੀਆਂ

ਫਿਲੌਰ (ਭਾਖੜੀ)— ਫਿਲੌਰ ਦੇ ਪਿੰਡ ਭਾਗਸਿੰਘਪੁਰਾ ’ਚ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਇਥੇ ਹਮਲਾਵਰਾਂ ਵੱਲੋਂ ਇਕ ਮੰਦਿਰ ਦੇ ਪੁਜਾਰੀ ’ਤੇ ਅੰਨ੍ਹੇਵਾਰ ਗੋਲੀਆਂ ਚਲਾ ਦਿੱਤੀਆਂ ਗਈਆਂ। 

ਇਹ ਵੀ ਪੜ੍ਹੋ :  ਜਲੰਧਰ ਤੋਂ ਵੱਡੀ ਖ਼ਬਰ: ਭਾਰਗਵ ਕੈਂਪ ’ਚ ਨਸ਼ੇ ਦੇ ਆਦੀ ਨੌਜਵਾਨ ਨੇ ਖ਼ੁਦ ਨੂੰ ਲਾਈ ਅੱਗ

PunjabKesari

ਮਿਲੀ ਜਾਣਕਾਰੀ ਮੁਤਾਬਕ ਅੱਜ ਸਵੇਰੇ ਦੋ ਹਮਲਾਵਰਾਂ ਵੱਲੋਂ ਪਿੰਡ ਦੇ ਮੰਦਿਰ ਦੇ ਪੁਜਾਰੀ ’ਤੇ ਅੰਨੇ੍ਹਵਾਰ ਗੋਲੀਆਂ ਚਲਾ ਦਿੱਤੀਆਂ। ਇਸ ਦੌਰਾਨ ਪੁਜਾਰੀ ਨੂੰ ਤਿੰਨ ਗੋਲੀਆਂ ਲੱਗੀਆਂ ਹਨ। ਦੱਸਿਆ ਜਾ ਰਿਹਾ ਹੈ ਕਿ ਪੁਜਾਰੀ ਦਾ ਬਚਾਅ ਕਰਨ ਆਈ ਇਕ ਲੜਕੀ ਦੇ ਵੀ ਦੋ ਗੋਲੀਆਂ ਲੱਗੀਆਂ ਹਨ। ਦੋਹਾਂ ਨੂੰ ਗੰਭੀਰ ਹਾਲਤ ’ਚ ਡੀ.ਐੱਮ. ਸੀ. ’ਚ ਦਾਖ਼ਲ ਕਰਵਾਇਆ ਗਿਆ ਹੈ। 

ਇਹ ਵੀ ਪੜ੍ਹੋ : ਦੁਖਦਾਇਕ ਖ਼ਬਰ: ਸਿੰਘੂ ਸਰਹੱਦ ਤੋਂ ਵਾਪਸ ਪਰਤ ਰਹੇ ਪਟਿਆਲਾ ਦੇ ਕਿਸਾਨ ਦੀ ਹਾਦਸੇ ’ਚ ਮੌਤ

PunjabKesari

ਮੌਕੇ ’ਤੇ ਘਟਨਾ ਦੀ ਸੂਚਨਾ ਪਾ ਕੇ ਸਬੰਧਤ ਥਾਣੇ ਦੇ ਡੀ. ਐੱਸ. ਪੀ. ਸੁਹੇਲ ਕਾਸਿਰ ਮੀਰ ਐੱਸ. ਐੱਚ. ਓ. ਸੰਜੀਵ ਕਪੂਰ ਪੁਲਸ ਪਾਰਟੀ ਦੇ ਨਾਲ ਪਹੁੰਚੇ ਅਤੇ ਘਟਨਾ ਵਾਲੇ ਸਥਾਨ ਦਾ ਜਾਇਜ਼ਾ ਲਿਆ। ਫਿਲਹਾਲ ਅਜੇ ਹਮਲਾਵਰਾਂ ਵੱਲੋਂ ਉਕਤ ਪੁਜਾਰੀ ਨੂੰ ਗੋਲੀਆਂ ਮਾਰਨ ਦਾ ਕਾਰਨ ਪਤਾ ਨਹੀਂ ਲੱਗ ਸਕਿਆ ਹੈ।

ਇਹ ਵੀ ਪੜ੍ਹੋ: ਸੁਖਪਾਲ ਖਹਿਰਾ ਦਾ ਵੱਡਾ ਦਾਅਵਾ, ਦਿੱਲੀ ਪੁਲਸ ਵੱਲੋਂ ਚਲਾਈ ਗੋਲੀ ਨਾਲ ਹੋਈ ਸੀ ਨਵਰੀਤ ਸਿੰਘ ਦੀ ਮੌਤ

PunjabKesari

ਦੋਹਾਂ ਦੀ ਹਾਲਤ ਗੰਭੀਰ ਦੱਸੀ ਹੈ ਅਤੇ ਦੋਹਾਂ ਨੂੰ ਡੀ. ਐੱਮ. ਸੀ. ’ਚ ਦਾਖ਼ਲ ਕਰਵਾਇਆ ਗਿਆ ਹੈ। ਪੁਲਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਜ਼ਖ਼ਮੀ ਪੁਜਾਰੀ ਦੀ ਪਛਾਣ ਸੰਤ ਗਿਆਨ ਮੁਨੀ ਦੇ ਰੂਪ ’ਚ ਹੋਈ ਹੈ ਜਦਕਿ ਜ਼ਖ਼ਮੀ ਕੁੜੀ ਦੀ ਪਛਾਣ ਸਿਮਰਨ (16) ਦੇ ਰੂਪ ’ਚ ਹੋਈ ਹੈ। 

ਇਹ ਵੀ ਪੜ੍ਹੋ:  ਮੋਰਿੰਡਾ ਵਿਖੇ ਪੋਲਟਰੀ ਫਾਰਮ ਵਿਚੋਂ ਮਿਲੀਆਂ ਦੋ ਲਾਸ਼ਾਂ, ਇਲਾਕੇ ਵਿਚ ਫੈਲੀ ਸਨਸਨੀ

PunjabKesari

PunjabKesari


author

shivani attri

Content Editor

Related News