ਫਾਰਮੇਸੀ ''ਚ ਅਜਿਹਾ ਕੋਰਸ ਆਰੰਭ ਕਰਨ ਵਾਲੀ ਪਹਿਲੀ ਯੂਨੀਵਰਸਿਟੀ ਬਣੀ ਚਿਤਕਾਰਾ

Thursday, Aug 27, 2020 - 03:39 PM (IST)

ਫਾਰਮੇਸੀ ''ਚ ਅਜਿਹਾ ਕੋਰਸ ਆਰੰਭ ਕਰਨ ਵਾਲੀ ਪਹਿਲੀ ਯੂਨੀਵਰਸਿਟੀ ਬਣੀ ਚਿਤਕਾਰਾ

ਬਨੂੜ: ਚਿਤਕਾਰਾ ਯੂਨੀਵਰਸਿਟੀ ਨੇ ਫਾਰਮਾਕੋਵਿਜੀਲੈਂਸ ਐਂਡ ਕਲਿਨੀਕਲ ਰਿਸਰਚ 'ਚ ਦੋ ਸਾਲ ਦਾ ਐੱਮ.ਐੱਸ.ਸੀ. ਪ੍ਰੋਗਰਾਮ ਆਰੰਭ ਕਰਨ ਦਾ ਐਲਾਨ ਕੀਤਾ ਹੈ। ਫਾਰਮੇਸੀ 'ਚ ਅਜਿਹਾ ਕੋਰਸ ਆਰੰਭ ਕਰਨ ਵਾਲੀ ਚਿਤਕਾਰਾ ਇਸ ਖੇਤਰ ਦੀ ਪਹਿਲੀ ਯੂਨੀਵਰਸਿਟੀ ਬਣ ਗਈ ਹੈ। ਯੂਨੀਵਰਸਿਟੀ ਨੇ ਇਹ ਕੋਰਸ ਕੌਮਾਂਤਰੀ ਪ੍ਰਸਿੱਧੀ ਵਾਲੀ ਕਲਿਨੀਕਲ ਰਿਸਰਚ ਆਰਗੇਨਾਈਜੇਸ਼ਨ ਪੈਰੇਕਸੈਲ ਇੰਟਰਨੈਸ਼ਨਲ ਨਾਲ ਮਿਲ ਕੇ ਆਰੰਭ ਕੀਤਾ ਹੈ। ਫਾਰਮਾਕੋਵਿਜੀਲੈਂਸ ਸਨਅਤ 'ਚ ਮਾਹਰਾਂ ਦੀ ਕਮੀ ਨੂੰ ਦੂਰ ਕਰਨ ਅਤੇ ਭਾਰਤ 'ਚ ਇਸ ਖੇਤਰ 'ਚ ਖੋਜ ਦੀਆਂ ਨਵੀਆਂ ਲੋੜਾਂ ਦੇ ਮੱਦੇਨਜਰ ਇਹ ਪ੍ਰੋਗਰਾਮ ਆਰੰਭ ਕੀਤਾ ਗਿਆ ਹੈ। ਇਹ ਕੋਰਸ 
ਦੁਨੀਆ ਭਰ 'ਚ ਮਾਨਤਾ ਪ੍ਰਾਪਤ ਹੋਵੇਗਾ।

ਚਿਤਕਾਰਾ ਅਤੇ ਪੈਰੇਕਸੈਲ ਦਰਮਿਆਨ ਹੋਏ ਇਸ ਸਹਿਯੋਗ ਨੂੰ ਕੰਪਨੀ ਦੇ ਭਾਰਤੀ ਹੈੱਡ ਤੇ ਕੰਪਨੀ ਦੇ ਸੀਨੀਅਰ ਉੱਪ ਪ੍ਰਧਾਨ ਸੰਜੇ ਵਿਆਸ ਨੇ ਸਬੰਧਿਤ ਖੇਤਰ ਦੀਆਂ ਖੋਜਾਂ ਤੇ ਮਾਹਿਰਾਂ ਦੀ ਲੋੜ ਦੱਸਿਆ ਹੈ। 
ਉਨ੍ਹਾਂ ਕਿਹਾ ਕਿ ਕਲਿਨੀਕਲ ਅਪਰੇਸ਼ਨ ਹੱਬ ਦੇ ਰੂਪ 'ਚ ਤੇਜ਼ੀ ਨਾਲ ਵਿਕਸਿਤ ਹੋ ਰਹੇ ਭਾਰਤ 'ਤੇ ਉਨ੍ਹਾਂ ਦਾ ਹਮੇਸ਼ਾ ਫੋਕਸ ਰਿਹਾ ਹੈ। ਉਨ੍ਹਾਂ ਕਿਹਾ ਕਿ ਕਲਿਨੀਕਲ ਰਿਸਰਸ ਇੰਡਸਟਰੀ 'ਚ ਪਿਛਲੇ ਕੁੱਝ ਅਰਸੇ ਦੌਰਾਨ ਵੱਡਾ ਵਾਧਾ ਦਰਜ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਮਰੀਜ਼ਾਂ ਦੀਆਂ ਜ਼ਰੂਰਤਾਂ ਵੀ ਪੂਰੀਆਂ ਹੋਣਗੀਆਂ।

ਚਿਤਕਾਰਾ ਯੂਨੀਵਰਸਿਟੀ ਦੀ ਪ੍ਰੋ-ਚਾਂਸਲਰ ਡਾਕਟਰ ਮਧੂ ਚਿਤਕਾਰਾ ਨੇ ਕੋਰਸ ਆਰੰਭ ਕਰਨ ਤੇ ਖੁਸ਼ੀ ਜਾਹਿਰ ਕਰਦਿਆਂ ਆਖਿਆ ਕਿ ਇਹ ਪ੍ਰੋਗਰਾਮ ਯੂਨੀਵਰਸਿਟੀ ਦੇ ਅਣਥੱਕ ਯਤਨਾਂ ਦਾ ਨਤੀਜਾ ਹੈ।ਉਨ੍ਹਾਂ ਕਿਹਾ ਇਸ ਨਾਲ ਇੰਡਸਟਰੀ ਦੇ ਮਾਹਰਾਂ ਨਾਲ ਵਿਦਿਆਰਥੀਆਂ ਨੂੰ ਕੰਮ ਅਤੇ ਖੋਜ ਕਰਨ ਦਾ ਮੌਕਾ ਮਿਲੇਗਾ ਅਤੇ ਨਵੀਂ ਪ੍ਰਤਿਭਾ ਸਾਹਮਣੇ ਆਵੇਗੀ। ਉਨ੍ਹਾਂ ਕਿਹਾ ਕਿ ਇਸ ਨਾਲ ਪ੍ਰਧਾਨ ਮੰਤਰੀ ਦੇ ਆਤਮ ਨਿਰਭਰ ਭਾਰਤ ਮਿਸ਼ਨ ਨੂੰ ਵੀ ਹੁਲਾਰਾ ਮਿਲੇਗਾ। ਉਨ੍ਹਾਂ ਦੱਸਿਆ ਕਿ ਵਿਦਿਆਰਥੀਆਂ ਨੂੰ ਇਸ ਪ੍ਰੋਗਰਾਮ ਰਾਹੀਂ ਸਬੰਧਿਤ ਉਦਯੋਗ ਦੀਆਂ ਬਾਰੀਕੀਆਂ ਬਾਰੇ ਸਿੱਖਣ ਦਾ ਮੌਕਾ ਮਿਲੇਗਾ। ਉਨ੍ਹਾਂ ਦੱਸਿਆ ਕਿ ਇਸ ਪਾਠਕ੍ਰਮ ਨਾਲ ਵਿਦਿਆਰਥੀਆਂ ਨੂੰ ਫਾਰਮਾਕੋਵਿਜੀਲੈਂਸ ਕੰਪੀਟੀਸ਼ਨ ਫਰੇਮਵਰਕ (ਪੀਸੀਐੱਫ) ਦੇ ਆਧਾਰ ਤੇ ਕੌਮਾਂਤਰੀ ਮਾਹਰਾਂ ਅਤੇ ਸਨਅਤ 'ਚ ਟਰੇਨਿੰਗ ਕਰਨ ਦਾ ਮੌਕਾ ਵੀ ਮਿਲੇਗਾ।


author

Shyna

Content Editor

Related News