ਫਗਵਾੜਾ ''ਚ ਮੁੜ ਕੋਰੋਨਾ ਧਮਾਕਾ, ਇਕ ਹੀ ਪਰਿਵਾਰ ਦੇ 4 ਮੈਂਬਰਾਂ ਦੀ ਰਿਪੋਰਟ ਆਈ ਪਾਜ਼ੇਟਿਵ
Tuesday, Jul 07, 2020 - 06:18 PM (IST)
ਫਗਵਾੜਾ (ਜਲੋਟਾ): ਫਗਵਾੜਾ 'ਚ ਇਕ ਵਾਰ ਫਿਰ ਕੋਰੋਨਾ ਵਾਇਰਸ ਦਾ ਧਮਾਕਾ ਹੋਇਆ ਹੈ। ਮਿਲੀ ਸੂਚਨਾ ਮੁਤਾਬਕ ਸਥਾਨਕ ਜੈਨ ਪਰਿਵਾਰ ਨਾਲ ਸਬੰਧਿਤ 4 ਮੈਂਬਰ ਜਿਨ੍ਹਾਂ ਦੀ ਪਛਾਣ ਗੌਤਮ ਜੈਨ, ਸ਼ਵੇਤਾ ਜੈਨ, ਪਤਨੀ ਕੁਸ਼ਾਗਰ ਜੈਨ, ਪੁੱਤਰ ਪਾਰਥ ਜੈਨ ਵਾਸੀ ਫਗਵਾੜਾ ਦੇ ਰੂਪ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਸਾਰੇ ਸਬੰਧਿਤ ਰਿਸ਼ਤੇਦਾਰ ਫਗਵਾੜਾ ਦੇ ਕਰੀਬ ਰਾਹੋਂ 'ਚ ਇਕ ਵਿਆਹ ਸਮਾਰੋਹ 'ਚ ਹਿੱਸਾ ਲੈਣ ਆਏ ਸਨ, ਜਿੱਥੇ ਇਹ ਕੋਰੋਨਾ ਪਾਜ਼ੇਟਿਵ ਹੋ ਗਏ ਹਨ।'ਜਗ ਬਾਣੀ' ਨਾਲ ਗੱਲਬਾਤ ਦੌਰਾਨ ਜ਼ਿਲ੍ਹਾ ਕਪੂਰਥਲਾ ਸ੍ਰੀ ਮਤੀ ਦੀਪਤੀ ਉਪਲ ਨੇ ਉਕਤ ਸੂਚਨਾ ਦਿੱਤੀ। ਅਧਿਕਾਰਤ ਪੱਧਰ 'ਤੇ ਪੁਸ਼ਟੀ ਕਰਦੇ ਹੋਏ ਦੱਸਿਆ ਕਿ ਸਾਰੇ ਸਬੰਧਿਤ ਕੋਰੋਨਾ ਪਾਜ਼ੇਟਿਵ ਪਾਏ ਗਏ ਰਿਸ਼ਤੇਦਾਰਾਂ ਨੂੰ ਉਨ੍ਹਾਂ ਦੇ ਫਗਵਾੜਾ ਸਥਿਤ ਘਰ 'ਚ ਹੋਮ ਕੁਆਰਟਾਈਨ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ: ਚੜ੍ਹਦੀ ਸਵੇਰ ਫਗਵਾੜਾ ਵਿਖੇ ਬਜ਼ੁਰਗ ਦਾ ਬੇਰਹਿਮੀ ਨਾਲ ਕਤਲ
ਪੰਜਾਬ ਵਿਚ ਕੋਰੋਨਾ ਦੀ ਸਥਿਤੀ
ਪੰਜਾਬ 'ਚ ਕੋਰੋਨਾ ਵਾਇਰਸ ਦਾ ਪ੍ਰਕੋਪ ਦਿਨ-ਬ-ਦਿਨ ਵੱਧਦਾ ਜਾ ਰਿਹਾ ਹੈ। ਆਲਮ ਇਹ ਹੈ ਕਿ ਪੰਜਾਬ ਵਿਚ ਕੋਰੋਨਾ ਵਾਇਰਸ ਦੇ ਪੀੜਤ ਮਰੀਜ਼ਾਂ ਦੀ ਗਿਣਤੀ 6622 ਤੋਂ ਪਾਰ ਹੋ ਗਈ ਹੈ। ਪੰਜਾਬ 'ਚ ਹੁਣ ਤੱਕ ਸਾਹਮਣੇ ਆਏ ਅੰਕੜਿਆਂ ਮੁਤਾਬਕ ਅੰਮ੍ਰਿਤਸਰ 'ਚ 1015, ਜਲੰਧਰ 'ਚ ਕੋਰੋਨਾ ਵਾਇਰਸ ਦੇ ਪਾਜ਼ੇਟਿਵ ਕੇਸ 941, ਲੁਧਿਆਣਾ 'ਚ 1104, ਸੰਗਰੂਰ 'ਚ 544 ਕੇਸ, ਪਟਿਆਲਾ 'ਚ 406, ਮੋਹਾਲੀ (ਐੱਸ. ਏ. ਐੱਸ. ਨਗਰ) 317, ਗੁਰਦਾਸਪੁਰ 'ਚ 270 ਕੇਸ, ਪਠਾਨਕੋਟ 'ਚ 231, ਤਰਨਤਾਰਨ 207, ਹੁਸ਼ਿਆਰਪੁਰ 'ਚ 189, ਨਵਾਂਸ਼ਹਿਰ 'ਚ 180, ਮੁਕਤਸਰ 139, ਫਤਿਹਗੜ੍ਹ ਸਾਹਿਬ 'ਚ 127, ਫਰੀਦਕੋਟ 127, ਰੋਪੜ 'ਚ 114, ਮੋਗਾ 'ਚ 136, ਫਾਜ਼ਿਲਕਾ 103, ਫਿਰੋਜ਼ਪੁਰ 'ਚ 119, ਬਠਿੰਡਾ 115, ਕਪੂਰਥਲਾ 114, ਬਰਨਾਲਾ 'ਚ 71, ਮਾਨਸਾ 'ਚ 51 ਮਾਮਲੇ ਕੋਰੋਨਾ ਵਾਇਰਸ ਦੇ ਸਾਹਮਣੇ ਆ ਚੁੱਕੇ ਹਨ। ਇਥੇ ਰਾਹਤ ਦੀ ਗੱਲ ਇਹ ਹੈ ਕਿ ਸੂਬੇ ਭਰ ਵਿਚੋਂ 4653 ਮਰੀਜ਼ ਕੋਰੋਨਾ ਨੂੰ ਮਾਤ ਦੇ ਚੁੱਕੇ ਹਨ। ਜਦਕਿ ਕੋਰੋਨਾ ਮਹਾਮਾਰੀ ਦੇ 1766 ਤੋਂ ਵੱਧ ਕੇਸ ਅਜੇ ਵੀ ਐਕਟਿਵ ਹਨ। ਇਸ ਤੋਂ ਇਲਾਵਾ ਕੋਰੋਨਾ ਵਾਇਰਸ ਨਾਲ 171 ਲੋਕਾਂ ਦੀ ਮੌਤ ਹੋ ਚੁੱਕੀ ਹੈ।