ਪੁਲਸ ਚੌਕੀ ਦੇ ਸਾਹਮਣੇ ਸੜਕ ਹਾਦਸੇ ''ਚ ਫਗਵਾੜਾ ਦੇ ਵਿਅਕਤੀ ਦੀ ਮੌਤ

Friday, Sep 08, 2017 - 07:36 AM (IST)

ਪੁਲਸ ਚੌਕੀ ਦੇ ਸਾਹਮਣੇ ਸੜਕ ਹਾਦਸੇ ''ਚ ਫਗਵਾੜਾ ਦੇ ਵਿਅਕਤੀ ਦੀ ਮੌਤ

ਜਲੰਧਰ, (ਮਹੇਸ਼)- ਪਰਾਗਪੁਰ ਪੁਲਸ ਚੌਕੀ ਦੇ ਸਾਹਮਣੇ ਵੀਰਵਾਰ ਦੁਪਹਿਰ ਨੂੰ ਹੋਏ ਇਕ ਸੜਕ ਹਾਦਸੇ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ, ਜਿਸ ਦੀ ਪਛਾਣ ਮਹਿੰਦਰ ਸਿੰਘ (55) ਪੁੱਤਰ ਸੋਹਣ ਸਿੰਘ ਵਾਸੀ ਹਰਦਾਸਪੁਰ ਥਾਣਾ ਸਦਰ ਫਗਵਾੜਾ ਵਜੋਂ ਹੋਈ ਹੈ। ਮਾਮਲੇ ਦੀ ਜਾਂਚ ਕਰ ਰਹੇ ਪਰਾਗਪੁਰ ਪੁਲਸ ਚੌਕੀ ਦੇ ਮੁਲਾਜ਼ਮ ਹੀਰਾ ਸਿੰਘ ਨੇ ਦੱਸਿਆ ਕਿ ਇਕ ਸ਼ੋਅਰੂਮ ਵਿਚ ਨਵੀਂ ਗੱਡੀ ਖਰੀਦਣ ਤੋਂ ਪਹਿਲਾਂ ਟਰਾਈ ਲੈ ਰਹੇ ਅੰਮ੍ਰਿਤਪਾਲ ਸਿੰਘ ਪੁੱਤਰ ਗੁਰਦੀਪ ਸਿੰਘ ਵਾਸੀ ਅਮਨ ਇਨਕਲੇਵ ਕਪੂਰਥਲਾ ਦੀ ਗੱਡੀ ਦੀ ਲਪੇਟ ਵਿਚ ਆਉਣ ਨਾਲ ਗੰਭੀਰ ਤੌਰ 'ਤੇ ਜ਼ਖ਼ਮੀ ਹੋਏ ਮੋਟਰਸਾਈਕਲ ਸਵਾਰ ਵਿਅਕਤੀ ਨੂੰ ਹਸਪਤਾਲ ਪਹੁੰਚਾਇਆ ਗਿਆ, ਜਿਥੇ ਕੁਝ ਹੀ ਦੇਰ ਬਾਅਦ ਉਸ ਦੀ ਮੌਤ ਹੋ ਗਈ। 
ਪਰਾਗਪੁਰ ਚੌਕੀ ਦੀ ਪੁਲਸ ਨੇ ਅੰਮ੍ਰਿਤਪਾਲ ਸਿੰਘ ਖਿਲਾਫ ਕੇਸ ਦਰਜ ਕਰ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ। ਮ੍ਰਿਤਕ ਵਿਅਕਤੀ ਦਾ ਸਵੇਰੇ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਲਾਸ਼ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤੀ ਜਾਵੇਗੀ।


Related News