ਪੀ. ਜੀ. ਆਈ. ਦੀ ਸੂਬਿਆਂ ਨੂੰ ਅਪੀਲ, ''ਕੋਰੋਨਾ ਵਾਇਰਸ ਦੇ ਮਰੀਜ਼ਾਂ ਨੂੰ ਇੱਥੇ ਨਾ ਭੇਜੋ''

Wednesday, Jan 29, 2020 - 03:08 PM (IST)

ਪੀ. ਜੀ. ਆਈ. ਦੀ ਸੂਬਿਆਂ ਨੂੰ ਅਪੀਲ, ''ਕੋਰੋਨਾ ਵਾਇਰਸ ਦੇ ਮਰੀਜ਼ਾਂ ਨੂੰ ਇੱਥੇ ਨਾ ਭੇਜੋ''

ਚੰਡੀਗੜ੍ਹ (ਰਵੀ ਪਾਲ) : ਚੀਨ ਤੋਂ ਆਏ 'ਕੋਰੋਨਾ ਵਾਇਰਸ' ਦੇ ਕਹਿਰ ਤੋਂ ਬਾਅਦ ਪੀ. ਜੀ. ਆਈ. ਨੇ ਦੇਸ਼ ਦੇ ਕਈ ਸੂਬਿਆਂ ਨੂੰ ਇੱਥੇ ਮਰੀਜ਼ ਨਾ ਭੇਜਣ ਦੀ ਅਪੀਲ ਕੀਤੀ ਹੈ। ਪੀ. ਜੀ. ਆਈ. ਦੇ ਡਾਇਰੈਕਟਰ ਜਗਤ ਰਾਮ ਨੇ ਦੱਸਿਆ ਕਿ 23 ਜਨਵਰੀ ਨੂੰ ਵਿਭਾਗ ਦੀ ਇਕ ਮੀਟਿੰਗ ਹੋਈ ਸੀ, ਜਿਸ 'ਚ ਕੋਰੋਨਾ ਵਾਇਰਸ ਨੂੰ ਦੇਖਦੇ ਹੋਏ ਉਨ੍ਹਾਂ ਨੇ ਸਪੈਸ਼ਲ ਆਈਸੋਲੇਸ਼ਨ ਵਾਰਡ ਬਣਾਉਣ ਦਾ ਫੈਸਲਾ ਪਹਿਲਾਂ ਹੀ ਲੈ ਲਿਆ ਸੀ। ਉਨ੍ਹਾਂ ਨੇ ਕਿਹਾ ਕਿ ਸਥਿਤੀ ਗੰਭੀਰ ਨਹੀਂ ਹੈ।

ਨਾਲ ਹੀ ਉਨ੍ਹਾਂ ਨੇ ਕਿਹਾ ਕਿ ਪੰਜਾਬ, ਹਰਿਆਣਾ, ਹਿਮਾਚਲ ਅਤੇ ਦੂਜੇ ਸੂਬਿਆਂ ਦੇ ਪਿੰ੍ਰਸੀਪਲ ਸਕੱਤਰਾਂ ਨੂੰ ਪੀ. ਜੀ. ਆਈ. ਨੇ ਇਕ ਚਿੱਠੀ ਲਿਖੀ ਹੈ, ਜਿਸ 'ਚ ਕਿਹਾ ਗਿਆ ਹੈ ਕਿ ਸ਼ੱਕੀ ਮਰੀਜ਼ ਨੂੰ ਪੀ. ਜੀ. ਆਈ. ਨਾ ਭੇਜੋ। ਆਈਸੋਲੇਸ਼ਨ ਵਾਰਡ ਹਰ ਜਗ੍ਹਾ ਬਣਾਏ ਜਾ ਸਕਦੇ ਹਨ। ਜਿੱਥੋਂ ਤੱਕ ਜਾਂਚ ਦੀ ਗੱਲ ਹੈ ਤਾਂ ਸੈਂਪਲ ਪੁਣੇ 'ਚ ਭੇਜੇ ਜਾ ਰਹੇ ਹਨ, ਜੇਕਰ ਸਾਰੇ ਸ਼ੱਕੀ ਮਰੀਜ਼ ਪੀ. ਜੀ. ਆਈ. ਆਉਣ ਲੱਗੇ ਤਾਂ ਹਾਲਾਤ ਮੁਸ਼ਕਲ ਹੋ ਸਕਦੇ ਹਨ।
 


author

Babita

Content Editor

Related News