ਸੋਮਵਾਰ ਤੋਂ ਖੁੱਲ੍ਹੀ PGI ਦੀ ਓ. ਪੀ. ਡੀ., ਭਾਰਤ ਬੰਦ ਹੋਣ ਕਾਰਨ ਉਮੀਦ ਤੋਂ ਘੱਟ ਪੁੱਜੇ ਮਰੀਜ਼

Tuesday, Sep 28, 2021 - 02:24 PM (IST)

ਸੋਮਵਾਰ ਤੋਂ ਖੁੱਲ੍ਹੀ PGI ਦੀ ਓ. ਪੀ. ਡੀ., ਭਾਰਤ ਬੰਦ ਹੋਣ ਕਾਰਨ ਉਮੀਦ ਤੋਂ ਘੱਟ ਪੁੱਜੇ ਮਰੀਜ਼

ਚੰਡੀਗੜ੍ਹ (ਪਾਲ) : ਸੋਮਵਾਰ ਤੋਂ ਪੀ. ਜੀ. ਆਈ. ਦੀ ਓ. ਪੀ. ਡੀ. ਖੁੱਲ੍ਹ ਗਈ। ਪਹਿਲੇ ਦਿਨ ਭਾਰਤ ਬੰਦ ਹੋਣ ਕਾਰਣ ਹਾਲਾਂਕਿ ਮਰੀਜ਼ਾਂ ਦੀ ਗਿਣਤੀ ਪਹਿਲਾਂ ਵਾਂਗ ਨਹੀਂ ਰਹੀ। ਸਵੇਰੇ 9 ਵਜੇ ਤੋਂ ਕਾਰਡ ਬਣਵਾਉਣ ਲਈ ਮਰੀਜ਼ਾਂ ਦੀਆਂ ਲੰਬੀਆਂ ਲਾਈਨਾਂ ਲੱਗ ਗਈਆਂ ਸਨ। 11 ਵਜੇ ਤੱਕ ਸਾਰੇ ਮਰੀਜ਼ਾਂ ਦੇ ਕਾਰਡ ਬਣ ਚੁੱਕੇ ਸਨ। ਪਹਿਲੇ ਦਿਨ 3942 ਲੋਕਾਂ ਦਾ ਵਾਕਇਨ ਰਜਿਸਟ੍ਰੇਸ਼ਨ ਹੋਇਆ, ਜਦੋਂ ਕਿ 1346 ਮਰੀਜ਼ਾਂ ਨੇ ਆਨਲਾਈਨ ਟੈਲੀ ਕੰਸਲਟੇਸ਼ਨ ਕਰਵਾਇਆ। ਭਾਵ ਸੋਮਵਾਰ ਨੂੰ ਕੁੱਲ 5288 ਲੋਕਾਂ ਦਾ ਇਲਾਜ ਪੀ. ਜੀ. ਆਈ. ਤੋਂ ਹੋਇਆ। ਕੋਵਿਡ ਤੋਂ ਪਹਿਲਾਂ ਪੀ. ਜੀ. ਆਈ. ਵਿਚ ਇਕ ਦਿਨ ਵਿਚ 10 ਹਜ਼ਾਰ ਮਰੀਜ਼ਾਂ ਦਾ ਰਜਿਸਟ੍ਰੇਸ਼ਨ ਹੁੰਦਾ ਸੀ, ਅਜਿਹੇ ਵਿਚ ਡੇਢ ਸਾਲ ਬਾਅਦ ਖੁੱਲ੍ਹੀ ਓ. ਪੀ. ਡੀ. ਸਰਵਿਸ ਅੱਧੇ ਤੋਂ ਵੀ ਘੱਟ ਸੀ। ਹਾਲਾਂਕਿ ਪੀ. ਜੀ. ਆਈ. ਐਡਮਿਸਨਟ੍ਰੇਸ਼ਨ ਲਈ ਵੀ ਪਹਿਲਾ ਦਿਨ ਰਾਹਤ ਭਰਿਆ ਰਿਹਾ। ਉਨ੍ਹਾਂ ਨੂੰ ਕੋਵਿਡ ਪ੍ਰੋਟੋਕਾਲ ਨੂੰ ਫਾਲੋ ਕਰਨ ਨੂੰ ਲੈ ਕੇ ਜ਼ਿਆਦਾ ਮੁਸ਼ਕਿਲ ਨਹੀਂ ਹੋਈ। ਪੀ. ਜੀ. ਆਈ. ਡਿਪਟੀ ਡਾਇਰੈਕਟਰ ਕੁਮਾਰ ਗੌਰਵ ਧਵਨ ਨੇ ਖ਼ੁਦ ਓ. ਪੀ. ਡੀ. ਦਾ ਵਿਜ਼ਿਟ ਕੀਤਾ। ਪੀ. ਜੀ. ਆਈ. ਸਕਿਓਰਿਟੀ ਇਸ ਮੌਕੇ ਉਨ੍ਹਾਂ ਨਾਲ ਰਹੀ। ਉਨ੍ਹਾਂ ਖ਼ੁਦ ਚੀਜ਼ਾਂ ਨੂੰ ਵੇਖਿਆ ਕਿ ਮਰੀਜ਼ਾਂ ਨੂੰ ਕਿਸੇ ਵੀ ਤਰ੍ਹਾਂ ਦੀ ਮੁਸ਼ਕਿਲ ਤਾਂ ਨਹੀਂ ਆ ਰਹੀ। ਪੀ. ਜੀ. ਆਈ. ਐਡਮਿਨਿਸਟ੍ਰੇਸ਼ਨ ਦਾ ਕਹਿਣਾ ਹੈ ਕਿ ਮੰਗਲਵਾਰ ਤੋਂ ਮਰੀਜ਼ਾਂ ਦੀ ਗਿਣਤੀ ਵੱਧ ਸਕਦੀ ਹੈ । ਭਾਰਤ ਬੰਦ ਹੋਣ ਕਾਰਣ ਕਈ ਦੂਜੇ ਸ਼ਹਿਰਾਂ ਤੋਂ ਲੋਕ ਨਹੀਂ ਆ ਸਕੇ ਪਰ ਮੰਗਲਵਾਰ ਤੋਂ ਮਰੀਜ਼ਾਂ ਦੀ ਗਿਣਤੀ ਵਧਣ ਦੀ ਉਮੀਦ ਹੈ। ਪੀ. ਜੀ. ਆਈ. ਨੇ ਸਾਰੀਆਂ ਤਿਆਰੀਆਂ ਪੂਰੀਆਂ ਕਰ ਲਈਆਂ ਹਨ।
ਆਨਲਾਈਨ ਸਰਵਿਸ ਦਾ ਵੀ ਲਾਭ ਲੈ ਸਕਦੇ ਮਰੀਜ਼
ਇਸ ਤੋਂ ਇਲਾਵਾ ਲੋਕ ਚਾਹੁਣ ਤਾਂ ਪੀ. ਜੀ. ਆਈ. ਦੀ ਆਨਲਾਈਨ ਸੇਵਾ ਦਾ ਵੀ ਲਾਭ ਉਠਾ ਸਕਦੇ ਹਨ। ਆਨਲਾਈਨ ਰਜਿਸਟ੍ਰੇਸ਼ਨ ਕਰਵਾਉਣ ’ਤੇ ਪਹਿਲਾਂ ਹਰ ਵਿਭਾਗ ਦੀ ਓ. ਪੀ. ਡੀ. ਵਿਚ ਸਿਰਫ਼ 30 ਮਰੀਜ਼ਾਂ ਨੂੰ ਵੇਖਿਆ ਜਾ ਰਿਹਾ ਸੀ। ਹੁਣ ਆਨਲਾਈਨ ਰਜਿਸਟ੍ਰੇਸ਼ਨ ਰਾਹੀਂ ਹਰ ਓ. ਪੀ. ਡੀ. ਵਿਚ 50 ਮਰੀਜ਼ਾਂ ਨੂੰ ਵੇਖਿਆ ਜਾਵੇਗਾ। ਇਸ ਤੋਂ ਇਲਾਵਾ ਅਪਥੇਲਮੋਲੋਜੀ, ਹੈਪਟੋਲਾਜੀ ਅਤੇ ਇੰਟਰਨਲ ਮੈਡੀਸਿਨ ਵਿਭਾਗ ਦੀ ਓ. ਪੀ. ਡੀ. ਲਈ 100-100 ਲੋਕ ਆਨਲਾਈਨ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ। ਉੱਥੇ ਹੀ ਪੀ. ਜੀ. ਆਈ. ਤੋਂ ਦੂਜੀ ਲਹਿਰ ਦੇ ਚੱਲਦੇ 20 ਅਪ੍ਰੈਲ ਤੋਂ ਟੈਲੀ ਕੰਸਲਟੇਸ਼ਨ ਸਰਵਿਸ ਸ਼ੁਰੂ ਕੀਤੀ ਗਈ ਸੀ। ਸਹੂਲਤ ਪਹਿਲਾਂ ਦੀ ਤਰ੍ਹਾਂ ਹੀ ਜਾਰੀ ਰਹੇਗੀ। ਜੋ ਲੋਕ ਦੂਰ-ਦਰਾਜ ਖੇਤਰਾਂ ਵਿਚ ਰਹਿੰਦੇ ਹਨ, ਉਹ 0172-275991 ’ਤੇ ਸੰਪਰਕ ਕਰ ਕੇ ਟੈਲੀਕੰਸਲਟੇਸ਼ਨ ਸੇਵਾ ਦਾ ਲਾਭ ਲੈ ਸਕਦੇ ਹਨ।


author

Babita

Content Editor

Related News