ਨਿਰਫ ਰੈਂਕਿੰਗ: ਲਗਾਤਾਰ ਛੇਵੀਂ ਵਾਰ ਦੂਜਾ ਸਭ ਤੋਂ ਬੈਸਟ ਮੈਡੀਕਲ ਇੰਸਟੀਚਿਊਟ ਬਣਿਆ PGI, PU ਫਿਰ ਪਛੜਿਆ
Thursday, Jun 08, 2023 - 12:11 AM (IST)
ਚੰਡੀਗੜ੍ਹ (ਪਾਲ)- ਮਿਨਿਸਟਰੀ ਆਫ ਹਿਊਮਨ ਰਿਸੋਰਸੇਜ਼ ਡਿਵੈੱਲਪਮੈਂਟ ਗਵਰਨਮੈਂਟ ਆਫ ਇੰਡੀਆ ਵੱਲੋਂ ਜਾਰੀ ਕੀਤੀ ਜਾਣ ਵਾਲੀ ਨੈਸ਼ਨਲ ਇੰਸਟੀਚਿਊਸ਼ਨਲ ਰੈਂਕਿੰਗ ਫਰੇਮਵਰਕ (ਨਿਰਫ) ਰੈਂਕਿੰਗ 2023 ਵਿਚ ਪੀ. ਜੀ. ਆਈ. ਨੂੰ ਦੇਸ਼ ਦਾ ਦੂਜਾ ਸਭ ਤੋਂ ਬੈਸਟ ਹਸਪਤਾਲ ਦਾ ਖ਼ਿਤਾਬ ਮਿਲਿਆ ਹੈ।
ਮਿਨਿਸਟਰ ਆਫ ਸਟੇਟ ਫਾਰ ਐਜੂਕੇਸ਼ਨ ਐਂਡ ਐਕਸਟਰਨਲ ਅਫੇਅਰਜ਼ ਡਾ. ਰਾਜਕੁਮਾਰ ਰੰਜਨ ਸਿੰਘ ਨੇ ਸੋਮਵਾਰ ਨੂੰ ਨਿਰਫ ਰੈਂਕਿੰਗ ਜਾਰੀ ਕੀਤੀ। ਇਸ ਰੈਂਕਿੰਗ ਵਿਚ ਪੀ. ਜੀ. ਆਈ. ਨੇ ਦੇਸ਼ ਦੇ ਕਈ ਵੱਡੇ ਮੈਡੀਕਲ ਸੰਸਥਾਨਾਂ ਨੂੰ ਮਾਤ ਦਿੰਦੇ ਹੋਏ ਦੂਜਾ ਸਥਾਨ ਹਾਸਲ ਕੀਤਾ ਹੈ। ਏਮਸ ਦਿੱਲੀ ਨੂੰ ਇਸ ਰੈਂਕਿੰਗ ਵਿਚ ਪਹਿਲਾ ਸਥਾਨ ਮਿਲਿਆ ਹੈ। ਜਦ ਕਿ ਸੀ.ਐੱਮ.ਸੀ. ਵੇੱਲੋਰ ਨੂੰ ਤੀਜਾ ਸਥਾਨ ਦਿੱਤਾ ਗਿਆ ਹੈ। ਨੈਸ਼ਨਲ ਇੰਸਟੀਚਿਊਟ ਰੈਂਕਿੰਗ ਫਰੇਮਵਰਕ (ਨਿਰਫ) ਨੂੰ ਸਾਲ 2015 ਵਿਚ ਮਿਨਿਸਟਰੀ ਆਫ ਹਿਊਮਨ ਰਿਸੋਰਸੇਜ਼ ਡਿਵੈਲਪਮੈਂਟ ਨੇ ਲਾਂਚ ਕੀਤਾ ਸੀ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ 2 IAS ਤੇ 5 PCS ਅਧਿਕਾਰੀਆਂ ਦਾ ਹੋਇਆ Transfer, ਪੜ੍ਹੋ ਸੂਚੀ
ਸਭ ਲਈ ਮਾਣ ਵਾਲੀ ਗੱਲ : ਡਾਇਰੈਕਟਰ
ਉੱਥੇ ਹੀ, ਪੀ. ਜੀ. ਆਈ. ਦੇ ਡਾਇਰੈਕਟਰ ਡਾ. ਵਿਵੇਕ ਲਾਲ ਨੇ ਕਿਹਾ ਹੈ ਕਿ ਸੰਸਥਾਨ ਲਈ ਬਹੁਤ ਮਾਣ ਵਾਲੀ ਗੱਲ ਹੈ ਕਿ ਲਗਾਤਾਰ 6 ਸਾਲਾਂ ਤੋਂ ਇਹ ਸਨਮਾਨ ਮਿਲ ਰਿਹਾ ਹੈ। ਇਹ ਕਿਸੇ ਇਕ ਵਿਅਕਤੀ ਦਾ ਨਹੀਂ, ਸਗੋਂ ਡਾਕਟਰ, ਨਰਸ, ਤਕਨੀਸ਼ੀਅਨ, ਸੈਨੀਟੇਸ਼ਨ ਵਰਕ ਅਤੇ ਹਰ ਉਸ ਵਿਅਕਤੀ ਦਾ ਯੋਗਦਾਨ ਹੈ, ਜੋ ਸੰਸਥਾਨ ਵਿਚ ਕੰਮ ਕਰ ਰਿਹਾ ਹੈ। ਮਰੀਜ਼ਾਂ ਦੀ ਸੇਵਾ ਕਰ ਰਿਹਾ ਹੈ।
ਰੈਂਕਿੰਗ ਵਿਚ ਸੰਸਥਾਨ ਦੀ ਟੀਚਿੰਗ, ਲਰਨਿੰਗ ਅਤੇ ਰਿਸੋਰਸੇਜ਼ ਰਿਸਰਚ ਪ੍ਰੋਫੈਸ਼ਨਲ ਪ੍ਰੈਕਟਿਸ, ਮਰੀਜ਼ਾਂ ਨੂੰ ਇਲਾਜ ਅਤੇ ਸੁਵਿਧਾਵਾਂ ਵਰਗੀਆਂ ਵੱਖ-ਵੱਖ ਕੈਟੇਗਰੀਆਂ ਵਿਚ ਨੰਬਰ ਦਿੱਤੇ ਜਾਂਦੇ ਹਨ। ਇਸ ਦੇ ਆਧਾਰ ’ਤੇ ਰੈਂਕਿੰਗ ਤੈਅ ਹੁੰਦੀ ਹੈ। ਇਹ ਲਗਾਤਾਰ ਛੇਵਾਂ ਸਾਲ ਹੈ ਜਦੋਂ ਪੀ.ਜੀ.ਆਈ. ਨੇ ਇਸ ਰੈਂਕਿੰਗ ਵਿਚ ਦੂਜਾ ਸਥਾਨ ਹਾਸਲ ਕੀਤਾ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।