ਚੰਡੀਗੜ੍ਹ : ਸੈਕਟਰ 32 ਦੇ ਪੀ. ਜੀ. ''ਚ ਲੱਗੀ ਅੱਗ, 3 ਕੁੜੀਆਂ ਦੀ ਮੌਤ

Saturday, Feb 22, 2020 - 06:53 PM (IST)

ਚੰਡੀਗੜ੍ਹ : ਸੈਕਟਰ 32 ਦੇ ਪੀ. ਜੀ. ''ਚ ਲੱਗੀ ਅੱਗ, 3 ਕੁੜੀਆਂ ਦੀ ਮੌਤ

ਚੰਡੀਗੜ੍ਹ (ਸੁਸ਼ੀਲ, ਕੁਲਦੀਪ) : ਚੰਡੀਗੜ੍ਹ ਦੇ ਸੈਕਟਰ 32 ਵਿਚ ਸਥਿਤ ਇਕ ਪੀ. ਜੀ. ਵਿਚ ਅਚਾਨਕ ਅੱਗ ਲੱਗਣ ਕਾਰਨ ਤਿੰਨ ਕੁੜੀਆਂ ਦੀ ਮੌਤ ਹੋ ਗਈ। ਹੁਣ ਤੱਕ ਦੀ ਜਾਣਕਾਰੀ ਮੁਤਾਬਕ ਉਕਤ ਤਿੰਨੇ ਕੁੜੀਆਂ ਪੀ. ਜੀ. ਦੇ ਇਕੋ ਕਮਰੇ ਵਿਚ ਰਹਿੰਦੀਆਂ ਸਨ। ਮਰਨ ਵਾਲੀਆਂ ਕੁੜੀਆਂ ਦੀ ਉਮਰ 17 ਤੋਂ 22 ਸਾਲ ਦੇ ਦਰਮਿਆਨ ਦੱਸੀ ਜਾ ਰਹੀ ਹੈ।

PunjabKesari

ਮ੍ਰਿਤਕ ਕੁੜੀਆਂ ਦੀ ਪਛਾਣ ਰੀਆ, ਪਾਕਸ਼ੀ ਅਤੇ ਮੁਸਕਾਨ ਦੇ ਰੂਪ ਵਿਚ ਹੋਈ ਹੈ। ਅੱਗ ਲੱਗਣ ਕਾਰਨ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ। ਇਹ ਵੀ ਸੂਚਨਾ ਮਿਲਦੀ ਹੈ ਕਿ ਪੀ. ਜੀ. ਪੀ. ਲਗਭਗ 20 ਕੁੜੀਆਂ ਰਹਿੰਦੀਆਂ ਸਨ ਅਤੇ ਜਿਸ ਸਮੇਂ ਇਹ ਹਾਦਸਾ ਹੋਇਆ ਉਸ ਸਮੇਂ ਜ਼ਿਆਦਾਤਰ ਕੁੜੀਆਂ ਪੀ. ਜੀ. 'ਚ ਮੌਜੂਦ ਨਹੀਂ ਸਨ। 

PunjabKesari
ਇਸ ਹਾਦਸੇ ਵਿਚ ਦੋ ਹੋਰ ਕੁੜੀਆਂ ਜ਼ਖਮੀ ਹੋਈਆਂ ਹਨ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ।  ਉਧਰ ਅੱਗ ਲੱਗਣ ਦੀ ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀਆਂ ਟੀਮਾਂ ਮੌਕੇ 'ਤੇ ਪਹੁੰਚ ਗਈਆਂ ਅਤੇ ਅੱਗ 'ਤੇ ਕਾਬੂ ਪਾ ਲਿਆ।

PunjabKesari

ਪ੍ਰਤੱਖਦਰਸ਼ੀਆਂ ਮੁਤਾਬਕ ਅੱਗ ਲੱਗਣ ਤੋਂ ਬਾਅਦ ਪੀ. ਜੀ. ਵਿਚ ਮੌਜੂਦ ਕੁਝ ਕੁੜੀਆਂ ਵਲੋਂ ਪਹਿਲੀ ਮੰਜ਼ਿਲ ਤੋਂ ਛਾਲ ਮਾਰਨ ਦੀ ਕੋਸ਼ਿਸ਼ ਵੀ ਕੀਤੀ ਗਈ, ਜਿਨ੍ਹਾਂ ਨੂੰ ਗੁਆਂਢੀਆਂ ਵਲੋਂ ਬਚਾ ਲਿਆ ਗਿਆ, ਜਦਕਿ ਤਿੰਨ ਲੜਕੀਆਂ ਪਿਛਲੇ ਕਮਰੇ ਵਿਚ ਜਿਨ੍ਹਾਂ ਨੂੰ ਅੱਗ ਲੱਗਣ ਦਾ ਪਤਾ ਨਹੀਂ ਸੀ ਲੱਗ ਸਕਿਆ। ਜਿਨ੍ਹਾਂ ਦੀ ਮੌਤ ਹੋ ਗਈ ਹੈ।

PunjabKesari


author

Gurminder Singh

Content Editor

Related News