ਪੈਟਰੋਲ ਪੰਪ ਦੇ ਕਰਿੰਦਿਆਂ ਨੇ ਲੁਟੇਰਿਆਂ ਨੂੰ ਕਾਬੂ ਕਰ ਕੀਤਾ ਪੁਲਸ ਹਵਾਲੇ, ਬਰਾਮਦ ਹੋਇਆ ਇਹ ਸਾਮਾਨ

Thursday, Jun 27, 2024 - 12:54 PM (IST)

ਬਟਾਲਾ (ਸਾਹਿਲ)- ਪਿੰਡ ਠੇਠਰਕੇ ਵਿਖੇ ਸਥਿਤ ਇਕ ਪੈਟਰੋਲ ਪੰਪ ਨੂੰ ਲੁੱਟਣ ਪਿਸਤੌਲ ਦੀ ਨੋਕ ’ਤੇ ਲੁੱਟਣ ਵਾਲੇ ਨੌਜਵਾਨ ਨੂੰ ਪੰਪ ਦੇ ਕਰਿੰਦਿਆਂ ਵਲੋਂ ਦਲੇਰੀ ਦਿਖਾਉਂਦਿਆਂ ਕਾਬੂ ਕਰਕੇ ਥਾਣਾ ਡੇਰਾ ਬਾਬਾ ਨਾਨਕ ਦੀ ਪੁਲਸ ਦੇ ਹਵਾਲੇ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਤਫਤੀਸ਼ੀ ਅਫ਼ਸਰ ਏ.ਐੱਸ.ਆਈ ਅਸ਼ਵਨੀ ਕੁਮਾਰ ਨੇ ਦੱਸਿਆ ਕਿ ਫੌਜਾ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਮਨਵਾਲ ਜੱਟਾਂ, ਡਾਕਖਾਨਾ ਡਾਗਲਾ, ਤਹਿਸੀਲ ਨੂਰਪੁਰ, ਜ਼ਿਲ੍ਹਾ ਕਾਂਗੜਾ, ਥਾਣਾ ਗੰਗਤ ਨੇ ਦਰਜ ਕਰਵਾਏ ਬਿਆਨ ਵਿਚ ਪੁਲਸ ਨੂੰ ਲਿਖਵਾਇਆ ਹੈ ਕਿ ਉਹ ਪਿਛਲੇ ਕਰੀਬ 3 ਸਾਲ ਤੋਂ ਮਹਾਰਾਜਾ ਫਿਗਿ ਸਟੇਸ਼ਨ ਠੇਠਰਕੇ ਜਿਸਦਾ ਮਾਲਕ ਜਸਦੀਪ ਸਿੰਘ ਪੁੱਤਰ ਪ੍ਰਕਾਸ਼ ਸਿੰਘ ਵਾਸੀ ਪਿੰਡ ਠੇਠਰਕੇ ਹੈ, ਦੇ ਕੋਲ ਬਤੌਰ ਵਰਕਰ/ਸੇਲਜ਼ਮੈਨ ਵਜੋਂ ਕੰਮ ਕਰ ਰਿਹਾ ਹੈ । ਬੀਤੀ 24 ਜੂਨ ਉਹ ਤੇ ਸਾਹਿਲ ਕੁਮਾਰ ਵੱਖ-ਵੱਖ ਗਾਹਕਾਂ ਨੂੰ ਪੈਟਰੋਲ ਤੇ ਡੀਜ਼ਲ ਪਾ ਰਹੇ ਸੀ ਕਿ ਸ਼ਾਮ ਸਵਾ 7 ਵਜੇ ਦੇ ਕਰੀਬ ਇਕ ਨੌਜਵਾਨ ਕਾਲੇ ਰੰਗ ਦੀ ਐਕਟਿਵਾ ’ਤੇ ਸਵਾਰ ਹੋ ਕੇ ਆਇਆ ਅਤੇ ਉਸ ਕੋਲ ਆਣ ਕੇ ਖੜ੍ਹਾ ਹੋ ਗਿਆ ਤੇ ਆਪਣੀ ਦਸਤੀ ਪਿਸਤੌਲ ਨਾਲ ਗੋਲੀ ਮਾਰਨ ਦੀ ਧਮਕੀ ਦਿੰਦਿਆਂ ਨਕਦੀ ਦੇਣ ਲਈ ਆਖਿਆ, ਜਿਸ ’ਤੇ ਅਣਪਛਾਤੇ ਨੌਵਜਾਨ ਨੇ ਪਿਸਤੌਲ ਦੀ ਨੋਕ ’ਤੇ ਉਸ ਕੋਲੋਂ ਹੱਥ ਵਿਚ ਫੜੀ ਨਕਦੀ 1100 ਰੁਪਏ ਖੋਹ ਲਈ ਤੇ ਫਰਾਰ ਹੋਣ ਲੱਗਾ, ਜਿਸ ’ਤੇ ਉਸ ਤੇ ਸਾਹਿਲ ਸ਼ਰਮਾ ਨੇ ਦਲੇਰੀ ਨਾਲ ਕੰਮ ਲੈਂਦਿਆਂ ਉਕਤ ਨੌਜਵਾਨ ਨੂੰ ਜੱਫਾ ਮਾਰ ਕੇ ਕਾਬੂ ਕਰ ਲਿਆ।

ਇਹ ਵੀ ਪੜ੍ਹੋ-  ਮਾਨਸੂਨ ਤੋਂ ਪਹਿਲਾਂ ਬਾਰਿਸ਼ ਦੀ ਘਾਟ ਨਾਲ ਜੂਝ ਰਿਹਾ ਪੰਜਾਬ ਤੇ ਹਰਿਆਣਾ, ਇਨ੍ਹਾਂ ਜ਼ਿਲ੍ਹਿਆ 'ਤੇ ਪਿਆ ਵੱਡਾ ਅਸਰ

ਇਸ ਦੌਰਾਨ ਰੌਲਾ ਪੈਣ ’ਤੇ ਮੈਨੇਜਰ ਸੁਰੈਣ ਸਿੰਘ ਅੰਦਰੋਂ ਬਾਹਰ ਆ ਗਿਆ ਅਤੇ ਆਸ-ਪਾਸ ਕੁਝ ਗਾਹਕ ਜੋ ਤੇਲ ਪਾਉਣ ਲਈ ਆਏ ਸਨ, ਇਕੱਠੇ ਹੋ ਗਏ ਅਤੇ ਨੌਜਵਾਨ ਕੋਲੋਂ ਪਿਸਤੌਲ ਖੋਹ ਲਿਆ ਅਤੇ ਨਾਮ ਪਤਾ ਪੁੱਛਣ ’ਤੇ ਨੌਜਵਾਨ ਨੇ ਆਪਣਾ ਨਾਮ ਸੁਰਜੀਤ ਸਿੰਘ ਪੁੱਤਰ ਹਰਜੀਤ ਸਿੰਘ ਵਾਸੀ ਧਰਮਕੋਟ ਰੰਧਾਵਾ ਦੱਸਿਆ। ਉਕਤ ਬਿਆਨਕਰਤਾ ਮੁਤਾਬਕ ਏਨੇ ਨੂੰ ਪੰਪ ਦੇ ਮਾਲਕ ਦੇ ਭਰਾ ਸਰਪੰਚ ਕਰਮਜੀਤ ਸਿੰਘ ਠੇਠਰਕੇ ਮੌਕੇ ’ਤੇ ਆ ਗਿਆ, ਜਿੰਨ੍ਹਾਂ ਨੇ ਉਕਤ ਨੌਜਵਾਨ ਨੂੰ ਉਸ ਬਾਰੇ ਪੁੱਛਗਿਛ ਕੀਤੀ ਅਤੇ ਪੁਲਸ ਨੂੰ ਸੂਚਿਤ ਕੀਤਾ।

ਇਹ ਵੀ ਪੜ੍ਹੋ- ਪੰਜਾਬ 'ਚ ਵਾਪਰਿਆ ਵੱਡਾ ਹਾਦਸਾ, ਕਾਰ ਨਹਿਰ 'ਚ ਡਿੱਗਣ ਕਾਰਨ 2 ਨੌਜਵਾਨਾਂ ਦੀ ਮੌਤ

ਏ.ਐੱਸ.ਆਈ ਅਸ਼ਵਨੀ ਕੁਮਾਰ ਨੇ ਅੱਗੇ ਦੱਸਿਆ ਕਿ ਉਕਤ ਮਾਮਲੇ ਸਬੰਧੀ ਕਾਰਵਾਈ ਕਰਦਿਆਂ ਫੌਜਾ ਸਿੰਘ ਦੇ ਬਿਆਨਾਂ ’ਤੇ ਉਕਤ ਨੌਜਵਾਨ ਵਿਰੁੱਧ ਧਾਰਾ 379-ਬੀ, ਅਸਲਾ ਐਕਟ ਤਹਿਤ ਥਾਣਾ ਡੇਰਾ ਬਾਬਾ ਨਾਨਕ ਵਿਖੇ ਕੇਸ ਦਰਜ ਕਰਨ ਤੋਂ ਬਾਅਦ ਉਕਤ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਉਕਤ ਕੋਲੋਂ ਇਕ ਕਾਲੀ ਐਕਟਿਵਾ, 1100 ਖੋਹ ਕੀਤੀ ਨਕਦੀ, ਇਕ ਪਿਸਤੌਲ 32 ਬੋਰ ਅਤੇ 8 ਰੌਂਦ ਜ਼ਿੰਦਾ ਬਰਾਮਦ ਕੀਤੇ ਹਨ।

ਇਹ ਵੀ ਪੜ੍ਹੋ- ਸ੍ਰੀ ਹਰਿਮੰਦਰ ਸਾਹਿਬ 'ਚ ਯੋਗਾ ਕਰਨ ਵਾਲੀ ਕੁੜੀ ਨੂੰ ਅੰਮ੍ਰਿਤਸਰ ਪੁਲਸ ਨੇ ਭੇਜਿਆ ਨੋਟਿਸ, ਪੇਸ਼ ਹੋਣ ਦੇ ਹੁਕਮ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Shivani Bassan

Content Editor

Related News