ਅਧਿਕਾਰੀਆਂ ਵਲੋਂ ਪੈਟਰੋਲ ਪੰਪ ਦਾ ਕੀਤਾ ਗਿਆ ਦੱਬੇ ਪੈਰੀਂ ਨਿਰੀਖਣ

Wednesday, Feb 21, 2018 - 11:59 AM (IST)

ਅਧਿਕਾਰੀਆਂ ਵਲੋਂ ਪੈਟਰੋਲ ਪੰਪ ਦਾ ਕੀਤਾ ਗਿਆ ਦੱਬੇ ਪੈਰੀਂ ਨਿਰੀਖਣ

ਲੁਧਿਆਣਾ : ਜਲੰਧਰ ਬਾਈਪਾਸ ਚੌਕ ਨੇੜੇ ਪੈਂਦੇ ਲੱਕੀ ਸਰਵਿਸ ਸਟੇਸ਼ਨ ਪੈਟਰੋਲ ਪੰਪ 'ਤੇ ਇੰਡੀਅਨ ਆਇਲ ਕੰਪਨੀ ਨਾਲ ਸਬੰਧਿਤ ਅਧਿਕਾਰੀਆਂ ਵਲੋਂ ਅਚਾਨਕ ਨਿਰੀਖਣ ਕੀਤਾ ਗਿਆ ਅਤੇ ਪੰਪ 'ਤੇ ਮੌਜੂਦ ਕੰਪਨੀ ਦੇ ਨਾਪ-ਤੋਲ ਪੈਮੈਨੇ ਅਤੇ ਤੇਲ ਮਸ਼ੀਨਾਂ ਦੀ ਜਾਂਚ ਕੀਤੀ। ਇਸ ਕਾਰਵਾਈ ਦੌਰਾਨ ਨਿਰਮਾਣ ਵਿੰਗ ਦੇ ਰਾਹੁਲ ਕੁਮਾਰ ਵੀ ਮੁੱਖ ਰੂਪ 'ਚ ਸ਼ਾਮਲ ਸਨ। ਦੱਸਿਆ ਜਾ ਰਿਹਾ ਹੈ ਕਿ ਪੈਟਰੋਲ ਪੰਪ ਦੀ ਚੈਕਿੰਗ ਦਾ ਪੂਰਾ ਐਪੀਸੋਡ ਬੀਤੇ ਦਿਨੀਂ ਸ਼ਹਿਰ ਦੇ ਕੁਝ ਪੰਪਾਂ 'ਤੇ ਤੇਲ ਦੀ ਮਾਤਰਾ ਕਥਿਤ ਰੂਪ 'ਚ ਘੱਟ ਤੇਲ ਪਾਉਣ ਦੀ ਸਮਰੱਥਾ ਨਾਲ ਜੁੜਿਆ ਹੋ ਸਕਦਾ ਹੈ। ਇਸ ਲਈ ਕੰਪਨੀ ਅਧਿਕਾਰੀਆਂ ਵਲੋਂ ਸ਼ਾਇਦ ਦੱਬੇ ਪੈਰੀਂ ਪੰਪ ਦੀ ਕੁਆਲਿਟੀ ਅਤੇ ਕੁਆਂਟਿਟੀ ਦੀ ਜਾਂਚ ਕੀਤੀ ਗਈ। ਇਸ ਵਿਸ਼ੇ 'ਤੇ ਗੱਲਬਾਤ ਕਰਦਿਆਂ ਹੋਏ ਨਾਪ-ਤੋਲ ਵਿਭਾਗ ਦੇ ਇੰਸਪੈਕਟਰ ਜਸਵਿੰਦਰ ਸਿੰਘ ਨੇ ਦੱਸਿਆ ਕਿ ਪੰਪ 'ਤੇ ਇਸ ਤਰ੍ਹਾਂ ਦੀ ਕੋਈ ਵੀ ਇਤਰਾਜ਼ਯੋਗ ਗਤੀਵਿਧੀ ਨਹੀਂ ਪਾਈ ਗਈ। 


Related News