ਲਾਪਤਾ ਵਿਅਕਤੀ ਦੀ ਲਾਸ਼ ਨਹਿਰ ''ਚੋਂ ਮਿਲੀ

Sunday, Feb 11, 2018 - 04:03 PM (IST)

ਲਾਪਤਾ ਵਿਅਕਤੀ ਦੀ ਲਾਸ਼ ਨਹਿਰ ''ਚੋਂ ਮਿਲੀ

ਬਰਨਾਲਾ (ਵਿਵੇਕ ਸਿੰਧਵਾਨੀ, ਰਵੀ) : ਪੈਟਰੋਲ ਪੰਪ 'ਤੇ ਮਜਦੂਰੀ ਕਰਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਨ ਵਾਲੇ ਕੁੱਝ ਦਿਨ ਪਹਿਲਾਂ ਲਾਪਤਾ ਹੋਏ ਪਿੰਡ ਸਹਿਜੜਾ ਦੇ ਇਕ ਨੋਜਵਾਨ ਦੀ ਲਾਸ਼ ਛੀਨੀਵਾਲ ਖੁਰਦ ਦੀ ਨਹਿਰ 'ਚੋਂ ਬਰਾਮਦ ਹੋਈ ਹੈ। ਜਾਣਕਾਰੀ ਦਿੰਦਿਆਂ ਥਾਣਾ ਮਹਿਲਕਲਾਂ ਦੇ ਏ.ਐੱਸ.ਆਈ ਸੱਤਪਾਲ ਸਿੰਘ ਨੇ ਦੱਸਿਆ ਕਿ ਮ੍ਰਿਤਕ ਜਗਰਾਜ ਸਿੰਘ ਉਰਫ ਗੋਲਾ ਪੁੱਤਰ ਹਾਕਮ ਸਿੰਘ ਵਾਸੀ ਸਹਿਜੜਾ (ਬਰਨਾਲਾ) ਬੀਤੀ 7 ਫਰਵਰੀ ਨੂੰ ਰੋਜ਼ਾਨਾ ਦੀ ਤਰ੍ਹਾਂ ਕੰਮ 'ਤੇ ਗਿਆ ਸੀ ਪਰ ਘਰ ਵਾਪਿਸ ਨਾ ਆਇਆ।
ਪਰਿਵਾਰਿਕ ਮੈਂਬਰਾਂ ਵੱਲੋਂ ਉਸਦੀ ਤਲਾਸ਼ ਕੀਤੀ ਪਰ ਉਹ ਨਹੀਂ ਮਿਲਿਆ। ਕੁੱਝ ਦਿਨਾਂ ਬਾਅਦ ਦੱਦਾਹੂਰ ਨਹਿਰ ਦੇ ਨਜ਼ਦੀਕ ਪਿੰਡ ਛੀਨੀਵਾਲ ਖੁਰਦ ਵਿਚ ਉਸਦੀ ਲਾਸ਼ ਬਰਾਮਦ ਹੋਈ। ਪੁਲਸ ਨੇ ਮ੍ਰਿਤਕ ਦੀ ਪਤਨੀ ਜਸਵਿੰਦਰ ਕੌਰ ਦੇ ਬਿਆਨਾਂ 'ਤੇ 174 ਦੀ ਕਾਰਵਾਈ ਕਰਦੇ ਹੋਏ ਪੋਸਟਪਾਰਟਮ ਕਰਵਾਉਣ ਤੋਂ ਬਾਅਦ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਹੈ।


Related News