ਪੈਟਰੋਲ ਪੰਪ ''ਤੇ ਹੋਈ ਲੁੱਟ ਦੀ ਵਾਰਦਾਤ ਨੂੰ ਪੁਲਸ ਨੇ ਕੀਤਾ ਹੱਲ, 2 ਦੋਸ਼ੀ ਕਾਬੂ
Monday, Apr 22, 2019 - 10:07 AM (IST)
![ਪੈਟਰੋਲ ਪੰਪ ''ਤੇ ਹੋਈ ਲੁੱਟ ਦੀ ਵਾਰਦਾਤ ਨੂੰ ਪੁਲਸ ਨੇ ਕੀਤਾ ਹੱਲ, 2 ਦੋਸ਼ੀ ਕਾਬੂ](https://static.jagbani.com/multimedia/2019_4image_10_07_255871926fzr.jpg)
ਫਿਰੋਜ਼ਪੁਰ (ਸਨੀ) - ਫਿਰੋਜ਼ਪੁਰ ਦੇ ਹਲਕਾ ਜ਼ੀਰਾ ਦੇ ਪਿੰਡ ਸੇਖਵਾਂ ਨੈਸ਼ਨਲ ਹਾਈਵੇ ਵਿਖੇ ਪੈਟਰੋਲ ਪੰਪ 'ਤੇ 50 ਹਜ਼ਾਰ ਰੁਪਏ ਦੀ ਹੋਈ ਲੁੱਟ ਦੀ ਵਾਰਦਾਤ ਨੂੰ ਪੁਲਸ ਨੇ ਹੱਲ ਕਰ ਲਿਆ ਹੈ। ਪੁਲਸ ਨੇ ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲੇ 4 ਹਮਲਾਵਰਾਂ 'ਚੋਂ 2 ਨੂੰ 30 ਹਜ਼ਾਰ ਰੁਪਏ ਦੀ ਨਕਦੀ ਸਣੇ ਕਾਬੂ ਕਰ ਲਿਆ ਹੈ, ਜਿਨ੍ਹਾਂ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ। ਪੁਲਸ ਨੇ ਦੱਸਿਆ ਕਿ ਕਾਬੂ ਕੀਤੇ ਹਮਲਾਵਰਾਂ ਦੇ ਖਿਲਾਫ ਪਹਿਲਾਂ ਤੋਂ ਹੀ ਲੁੱਟ ਦੇ ਕਈ ਮਾਮਲੇ ਦਰਜ ਹਨ।