Punjab: ਇਨ੍ਹਾਂ ਥਾਵਾਂ ''ਤੇ ਪੈਟਰੋਲ-ਡੀਜ਼ਲ ਵੇਚਣ ''ਤੇ ਰੋਕ! ਸਖ਼ਤ ਹੁਕਮ ਜਾਰੀ
Friday, Sep 19, 2025 - 03:18 PM (IST)

ਲੁਧਿਆਣਾ (ਖ਼ੁਰਾਨਾ): 'ਜਗ ਬਾਣੀ' ਵੱਲੋਂ 18 ਸਤੰਬਰ ਨੂੰ 'ਸ਼ਹਿਰ ਦੀਆਂ ਸੜਕਾਂ 'ਤੇ ਮੌਤ ਦਾ ਦੂਤ ਬਣ ਕੇ ਦੌੜ ਹੇ ਵਿਸਫੋਟਕ ਪਦਾਰਥ ਨਾਲ ਭਰੇ ਬ੍ਰੋਸ਼ਰ' ਦੇ ਮਾਮਲੇ ਨੂੰ ਪ੍ਰਮੁੱਖਤਾ ਨਾਲ ਪ੍ਰਕਾਸ਼ਿਤ ਕੀਤਾ ਗਿਆ ਸੀ। ਇਸ ਨੂੰ ਲੈ ਕੇ ਹਰਕਤ ਵਿਚ ਆਏ ਜ਼ਿਲ੍ਹਾ ਪ੍ਰਸ਼ਾਸਨ ਨੇ ਸ਼ਹਿਰ ਦੀਆਂ ਸੜਕਾਂ 'ਤੇ ਖੜ੍ਹੇ ਟਰੱਕਾਂ, ਬੱਸਾਂ, ਕਾਰਾਂ ਤੇ ਇੱਥੋਂ ਤਕ ਕਿ ਗਲੀ-ਮੁਹੱਲਿਆਂ ਵਿਚ ਚੱਲ ਰਹੇ ਛੋਟੇ ਯੂਨਿਟਾਂ ਵਿਚ ਗੈਰ-ਕਾਨੂੰਨੀ ਤਰੀਕੇ ਨਾਲ ਤੇਲ ਦੀ ਵਿਕਰੀ ਕਰਨ ਵਾਲੇ ਪੈਟਰੋਲ ਪੰਪ ਮਾਕਾਂ ਨੂੰ ਸਖ਼ਤ ਚੇਤਾਵਨੀ ਦਿੱਤੀ ਹੈ।
ਇਹ ਖ਼ਬਰ ਵੀ ਪੜ੍ਹੋ - ਲੱਗ ਗਈਆਂ ਮੌਜਾਂ! ਪੰਜਾਬ ਦੇ ਸਕੂਲਾਂ ਬਾਰੇ ਆਈ ਵੱਡੀ ਖ਼ੁਸ਼ਖ਼ਬਰੀ
ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਵੱਲੋਂ ਰਿਲਾਇੰਸ ਤੇ ਅਨਾਇਰਾ ਪ੍ਰਾਈਵੇਟ ਤੇਲ ਕੰਪਨੀਆਂ ਸਮੇਤ ਇੰਡੀਅਨ ਆਇਲ, ਭਾਰਤ ਪੈਟਰੋਲੀਅਮ ਤੇ ਹਿੰਦੁਸਤਾਨ ਪੈਟ੍ਰੋਲੀਅਮ ਕੰਪਨੀਆਂ ਦੇ ਸੇਲਸ ਅਧਿਕਾਰੀਆਂ ਸਮੇਤ ਖ਼ੁਰਾਕ ਤੇ ਸਪਲਾਈ ਵਿਭਾਗ ਈਸਟ ਕੰਟਰੋਲਰ ਸ਼ਿਫਾਲੀ ਚੋਪੜਾ, ਵੈਸਟ ਸਰਕਲ ਕੰਟਰੋਲਰ ਸਰਤਾਜ ਸਿੰਘ ਚੀਮਾ ਦੀ ਮੀਟਿੰਗ ਬੁਲਾ ਕੇ ਅਧਿਕਾਰੀਆਂ ਨੂੰ ਖੁੱਲ੍ਹੇ ਲਫ਼ਜ਼ਾਂ ਵਿਚ ਨਿਦੇਸ਼ ਦਿੱਤੇ ਗਏ ਹਨ ਕਿ ਸ਼ਹਿਰ ਦੀਆਂ ਸੜਕਾਂ 'ਤੇ ਯਮਦੂਤ ਬਣ ਕੇ ਦੌੜਣ ਵਾਲੀਆਂ ਪੈਟ੍ਰੋਲੀਅਮ ਪਦਾਰਥਾਂ ਨਾਲ ਭਰੀਆਂ ਗੈਰ ਕਾਨੂੰਨੀ ਗੱਡੀਆਂ ਨੂੰ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਆਮ ਜਨਤਾ ਦੀ ਜਾਨ-ਮਾਲ ਨਾਲ ਜੁੜਿਆ ਗੰਭੀਰ ਮਸਲਾ ਹੈ, ਜੋ ਸ਼ਹਿਰ ਵਿਚ ਲਾਅ ਐਂਡ ਆਰਡਰ ਦੀ ਸਥਿਤੀ ਲਈ ਵੱਡਾ ਖ਼ਤਰਾ ਸਾਬਿਤ ਹੋ ਸਕਦਾ ਹੈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ 950,00,00,000 ਰੁਪਏ Invest ਕਰੇਗੀ ਵੱਡੀ ਕੰਪਨੀ! ਹਜ਼ਾਰਾਂ ਲੋਕਾਂ ਨੂੰ ਮਿਲੇਗਾ ਰੋਜ਼ਗਾਰ
ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਨੇ ਅਧਿਕਾਰੀਆਂ ਨੂੰ ਇਹ ਗੱਲ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਹਨ ਕਿ ਪੈਟਰੋਲ ਪੰਪ ਡੀਲਰਾਂ ਦੇ ਬ੍ਰੋਸ਼ਰ ਕੰਦਰੀ ਪੈਟ੍ਰੋਲੀਅਮ ਮੰਤਰਾਲੇ ਵੱਲੋਂ ਜਾਰੀ ਕੀਤੇ ਗਏ ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਸਿਰਫ਼ ਐਕਸਪਲੋਸਿਵ ਲਾਇਸੰਸ ਹੋਲਡਰ ਥਾਵਾਂ 'ਤੇ ਹੀ ਤੇਲ ਦੀ ਵਿਕਰੀ ਕਰ ਸਕਦੇ ਹਨ, ਉਹ ਵੀ ਵਿਭਾਗ ਵੱਲੋਂ ਨਿਰਧਾਰਤ ਸਮਰੱਥਾ ਮੁਤਾਬਕ, ਨਾ ਕਿ ਕਾਨੂੰਨ ਤੇ ਕਾਇਦੇ ਨੂੰ ਛਿੱਕੇ ਟੰਗ ਕੇ ਤੇਲ ਦੀ ਬਲਕ ਵਿਚ ਨਾਜਾਇਜ਼ ਵਿਕਰੀ ਕੀਤੀ ਜਾ ਸਕਦੀ ਹੈ। ਉਨ੍ਹਾਂ ਨੇ ਸਾਫ਼ ਕੀਤਾ ਕਿ ਨਿਯਮਾਂ ਦੀ ਪਾਲਣਾ ਨਾ ਕਰਨ ਵਾਲੇ ਡੀਲਰਾਂ ਦੇ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਸਮੇਤ ਵਿਭਾਗੀ ਕਾਰਵਾਈ ਕੀਤੀ ਜਾਵੇਗੀ, ਜਿਸ ਵਿਚ ਸਬੰਧਤ ਪੈਟਰੋਲ ਪੰਪ ਦੇ ਬ੍ਰੋਸ਼ਰ ਨੂੰ ਕਬਜ਼ੇ ਵਿਚ ਲੈਣ ਸਮੇਤ ਪੈਟਰੋਲ ਪੰਪ ਦੀ ਐੱਨ.ਓ. ਸੀ. ਤਕ ਵੀ ਰੱਦ ਕੀਤੀ ਜਾ ਸਕਦੀ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8