ਆਖ਼ਰਕਾਰ ਖ਼ਤਮ ਹੋਈ ਭਾਲ, ਢਾਈ ਕਰੋੜ ਰੁਪਏ ਦੀ ਲਾਟਰੀ ਜਿੱਤਣ ਵਾਲੇ ਵਿਅਕਤੀ ਦੀ ਹੋਈ ਪਛਾਣ

05/03/2023 6:35:33 PM

ਫਾਜ਼ਿਲਕਾ (ਸੁਨੀਲ ਨਾਗਪਾਲ) : ਫਾਜ਼ਿਲਕਾ ਵਿਖੇ 2.5 ਕਰੋੜ ਦੀ ਲਾਟਰੀ ਜਿੱਤਣ ਵਾਲੇ ਵਿਅਕਤੀ ਦੀ ਪਛਾਣ ਕਰ ਲਈ ਗਈ ਹੈ। ਜਾਣਕਾਰੀ ਮੁਤਾਬਕ ਲਾਟਰੀ ਜਿੱਤਣ ਵਾਲਾ ਪਿੰਡ ਰਾਮਕੋਟ ਦਾ ਇਕ ਕਿਸਾਨ ਹੈ। ਇਸ ਸਬੰਧੀ ਗੱਲ ਕਰਦਿਆਂ ਲਾਟਰੀ ਜਿੱਤਣ ਵਾਲੇ ਭੱਲਾ ਰਾਮ ਕਿਸ਼ਨ ਨੇ ਦੱਸਿਆ ਕਿ ਉਨ੍ਹਾਂ ਨੂੰ ਲਾਟਰੀ ਲੈਣ ਆਉਣ 'ਚ ਇਸ ਲਈ ਦੇਰੀ ਹੋਈ ਕਿਉਂਕਿ ਉਨ੍ਹਾਂ ਦੇ ਵੱਡੇ ਭਰਾ ਦੀ ਮੌਤ ਹੋਈ ਸੀ ਅਤੇ ਸਾਰਾ ਪਰਿਵਾਰ ਗਮ 'ਚ ਡੁੱਬਿਆ ਹੋਇਆ ਸੀ ਪਰ ਅੱਜ ਸਾਨੂੰ ਇਸ ਸਬੰਧੀ ਪਤਾ ਲੱਗਾ ਕਿ ਕਿਸੇ ਵਿਅਕਤੀ ਦੀ ਢਾਈ ਕਰੋੜ ਦੀ ਲਾਟਰੀ ਨਿਕਲੀ ਹੈ ਪਰ ਜਿੱਤਣ ਵਾਲੇ ਦੀ ਪਛਾਣ ਨਹੀਂ ਹੋ ਰਹੀ। ਫਿਰ ਜਦੋਂ ਅਸੀਂ ਲਾਟਰੀ ਦਾ ਟਿਕਟ ਨੰਬਰ ਮਿਲਾ ਕੇ ਦੇਖਿਆ ਤਾਂ ਇਨਾਮ ਨਿਕਲਿਆ ਹੋਇਆ ਸੀ।

ਇਹ ਵੀ ਪੜ੍ਹੋ- ਨਸ਼ੇ ਨੇ ਉਜਾੜੀ ਇਕ ਹੋਰ ਮਾਂ ਦੀ ਕੁੱਖ, ਫਿਰੋਜ਼ਪੁਰ 'ਚ ਤਿੰਨ ਭੈਣਾਂ ਦੇ ਇਕਲੌਤੇ ਭਰਾ ਦੀ ਹੋਈ ਮੌਤ

ਇਸ ਗੱਲ ਦੀ ਪੁਸ਼ਟੀ ਕਰਨ ਲਈ ਭੱਲਾ ਰਾਮ ਨੇ ਲਾਟਰੀ ਏਜੰਟ ਨੂੰ ਫੋਨ ਕੀਤਾ ਤੇ ਫਿਰ ਏਜੰਟ ਨੇ ਦੱਸਿਆ ਕਿ ਅਸਲ 'ਚ ਉਨ੍ਹਾਂ ਦੀ ਲਾਟਰੀ ਨਿਕਲੀ ਹੈ। ਜਿਸ ਦੇ ਚੱਲਦਿਆਂ ਏਜੰਟ ਨੇ ਸਾਨੂੰ ਲਾਟਰੀ ਦੀ ਟਿਕਟ ਦੁਕਾਨ 'ਤੇ ਲੈ ਕੇ ਆਉਣ ਲਈ ਬੁਲਾਇਆ ਸੀ। ਭੱਲਾ ਰਾਮ ਨੇ ਦੱਸਿਆ ਕਿ ਉਹ 5-6 ਦਿਨ ਪਹਿਲਾਂ ਲਾਟਰੀ ਦੀ ਟਿਕਟ ਲੈ ਕੇ ਗਿਆ ਸੀ। ਉਸ ਦਾ ਕੋਈ ਮਨ ਨਹੀਂ ਸੀ ਟਿਕਟ ਖਰੀਦਣ ਦਾ ਪਰ ਏਜੰਟ ਨੇ ਉਸ ਨੂੰ ਜ਼ਬਰਦਸਤੀ ਟਿਕਟ ਫੜਾ ਦਿੱਤੀ ਸੀ। ਉਨ੍ਹਾਂ ਲਾਟਰੀ ਮਿਲਣ ਸਬੰਧੀ ਆਖਿਆ ਕਿ ਪਰਮਾਤਮਾ ਨੇ ਸਾਨੂੰ ਸਭ ਕੁਝ ਬਖ਼ਸ਼ਿਆ ਹੈ। ਭੱਲਾ ਰਾਮ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਉਸ ਦੇ ਕਈ ਇਨਾਮ ਨਿਕਲੇ ਸਨ ਅਤੇ ਪਿਛਲੇ ਹਫ਼ਤੇ ਹੀ ਉਸ ਨੇ 9 ਹਜ਼ਾਰ ਰੁਪਏ ਦਾ ਇਨਾਮ ਜਿੱਤਿਆ ਸੀ।

ਇਹ ਵੀ ਪੜ੍ਹੋ- ਫ਼ੌਜ ਦੇ ਕਾਫ਼ਲੇ ਨਾਲ ਵਾਪਰਿਆ ਹਾਦਸਾ, ਜਾਇਜ਼ਾ ਲੈਣ ਪਹੁੰਚੇ ਏ. ਐੱਸ. ਆਈ. ਸਣੇ ਦੋ ਪੁਲਸ ਮੁਲਾਜ਼ਮਾਂ ਦੀ ਮੌਤ

ਇਸ ਮੌਕੇ ਬੌਬੀ ਲਾਟਰੀ ਏਜੰਟ ਨੇ ਦੱਸਿਆ ਕਿ ਭੱਲਾ ਰਾਮ ਉਸਦੀ ਦੁਕਾਨ ਦੇ ਸਾਹਮਣੇ ਵਾਲੀ ਕਰਿਆਣੇ ਦੀ ਦੁਕਾਨ ਤੋਂ ਅਕਸਰ ਸਾਮਾਨ ਲੈਣ ਆਉਂਦੇ ਰਹਿੰਦੇ ਹਨ ਤੇ ਜਦੋਂ ਵੀ ਉਹ ਸਾਮਾਨ ਖ਼ਰੀਦਣ ਆਉਂਦੇ ਹਨ ਤਾਂ ਉਹ ਇਕ ਟਿਕਟ ਲੈ ਹੀ ਜਾਂਦੇ ਹਨ। ਜਿਸ ਦਿਨ ਉਸ ਨੇ ਭੱਲਾ ਰਾਮ ਨੂੰ ਲਾਟਰੀ ਦਿੱਤੀ, ਉਸ ਦਿਨ ਉਹ ਕਾਫ਼ੀ ਦੁਖ਼ੀ ਸਨ ਤੇ ਮੈਂ ਉਨ੍ਹਾਂ ਨੂੰ ਜ਼ਬਰਦਸਤੀ ਲਾਟਰੀ ਦੇ ਦਿੱਤੀ ਤੇ ਜਲਦਬਾਜ਼ੀ 'ਚ ਉਹ ਨਾਮ 'ਤੇ ਪਤਾ ਲਿਖਾਉਣਾ ਭੁੱਲ ਗਏ। ਫਿਰ ਜਦੋਂ ਉਹ ਸਾਹਮਣੇ ਆਏ ਤਾਂ ਪਤਾ ਲੱਗਾ ਕੇ ਇਹ ਉਹੀ ਸ਼ਖ਼ਸ ਨੇ। ਏਜੰਟ ਨੇ ਦੱਸਿਆ ਕਿ ਸਾਰੇ ਟੈਕਸ ਕੱਟ ਕੇ 1 ਕਰੋੜ 52 ਲੱਖ ਰੁਪਏ ਭੱਲਾ ਰਾਮ ਦੇ ਖ਼ਾਤੇ 'ਚ ਪਾਏ ਜਾਣਗੇ ਤੇ ਇਹ ਉਸ ਪੈਸੇ ਦੀ ਵਰਤੋਂ ਕਿਤੇ ਵੀ ਕਰ ਸਕਦੇ ਹਨ। ਏਜੰਟ ਨੇ ਕਿਹਾ ਕਿ ਕਾਫ਼ੀ ਦਿਨ ਹੋ ਗਏ ਇਨ੍ਹਾਂ ਦੀ ਭਾਲ ਕਰਦਿਆਂ ਅਸੀਂ ਸੁੱਤੇ ਨਹੀਂ ਤੇ ਸਾਨੂੰ ਬਹੁਤ ਖ਼ੁਸ਼ੀ ਹੈ ਕਿ ਭੱਲਾ ਰਾਮ ਨੇ ਇਹ ਇਨਾਮ ਜਿੱਤਿਆ ਹੈ। 

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ। 


Simran Bhutto

Content Editor

Related News