ਝੁੱਗੀ ’ਤੇ ਡਿੱਗਿਆ ਪਹਾੜ ਦਾ ਮਲਬਾ, ਇਕ ਨੌਜਵਾਨ ਸਮੇਤ 2 ਬੱਚਿਆਂ ਦੀ ਮੌਤ

Tuesday, Jul 11, 2023 - 02:13 PM (IST)

ਝੁੱਗੀ ’ਤੇ ਡਿੱਗਿਆ ਪਹਾੜ ਦਾ ਮਲਬਾ, ਇਕ ਨੌਜਵਾਨ ਸਮੇਤ 2 ਬੱਚਿਆਂ ਦੀ ਮੌਤ

ਪਿੰਜੌਰ (ਰਾਵਤ) : ਪਿੰਜੌਰ ਦੀ ਦੇਵਲ ਘਾਟੀ ’ਚ ਪਹਾੜ ਦੀ ਤਲਹਟੀ ਵਿਚ ਬਣੀ ਇਕ ਝੁੱਗੀ ’ਤੇ ਪਹਾੜ ਦਾ ਮਲਬਾ ਕਹਿਰ ਬਣ ਕੇ ਟੁੱਟਿਆ ਅਤੇ ਮਲਬੇ ਹੇਠਾਂ ਦੱਬੇ ਜਾਣ ਨਾਲ ਇਕ ਵਿਅਕਤੀ ਸਮੇਤ ਦੋ ਬੱਚਿਆਂ ਦੀ ਮੌਤ ਹੋ ਗਈ। ਘਟਨਾ ਸਵੇਰੇ ਕਰੀਬ ਸਾਢੇ 9 ਵਜੇ ਦੀ ਹੈ। ਸੂਚਨਾ ਮਿਲਣ ’ਤੇ ਫਾਇਰ ਬ੍ਰਿਗੇਡ ਵਿਭਾਗ ਅਤੇ ਪੁਲਸ ਕਰਮਚਾਰੀ ਮੌਕੇ ’ਤੇ ਪਹੁੰਚੇ ਪਰ ਮਲਬੇ ’ਚੋਂ ਕਿਸੇ ਨੂੰ ਵੀ ਜਿਉਂਦਾ ਕੱਢਣ ’ਚ ਸਫਲ ਨਹੀਂ ਹੋ ਸਕੇ। ਘਟਨਾ ’ਚ ਅਕਾਸ਼ (19), ਕਾਰਤਕ (7) ਅਤੇ ਪ੍ਰਿਯਾ (5) ਦੀ ਮਲਬੇ ਹੇਠ ਦਬ ਕੇ ਦਰਦਨਾਕ ਮੌਤ ਹੋ ਗਈ। ਮ੍ਰਿਤਕ ਅਕਾਸ਼ ਅਤੇ ਪ੍ਰਿਯਾ ਭਰਾ ਭੈਣ ਸਨ ਜਦੋਂਕਿ ਕਾਰਤਕ ਅਕਾਸ਼ ਦਾ ਭਾਣਜਾ ਸੀ। ਜਾਣਕਾਰੀ ਅਨੁਸਾਰ ਝੁੱਗੀ ਦੀ ਕੰਧ ਪੱਥਰ ਨਾਲ ਬਣੀ ਹੋਈ ਸੀ ਜਦੋਂਕਿ ਛੱਤ ’ਤੇ ਟੀਨ ਪਾਈ ਹੋਈ ਸੀ। ਸੋਮਵਾਰ ਨੂੰ ਤੇਜ਼ ਮੀਂਹ ਦੌਰਾਨ ਪਹਾੜੀ ਖਿਸਕਣ ਕਾਰਣ ਮਲਬਾ ਝੁੱਗੀ ਉੱਪਰ ਆ ਕੇ ਡਿੱਗ ਗਿਆ। ਲੋਕਾਂ ਨੇ ਦੱਸਿਆ ਕਿ ਘਟਨਾ ਦੇ ਸਮੇਂ ਅਕਾਸ਼ ਅਤੇ ਕਾਰਤਿਕ ਇਕ ਜਗ੍ਹਾ ’ਤੇ ਖਾਣਾ ਖਾ ਰਹੇ ਸਨ ਜਦੋਂਕਿ ਪ੍ਰਿਯਾ ਝੁੱਗੀ ’ਚ ਰੱਖੇ ਹੋਏ ਬੈੱਡ ’ਤੇ ਬੈਠੀ ਹੋਈ ਸੀ। ਮੌਕੇ ’ਤੇ ਪਹੁੰਚੇ ਫਾਇਰ ਬ੍ਰਿਗੇਡ ਵਿਭਾਗ ਦੇ ਅਧਿਕਾਰੀ ਸੁਰਿੰਦਰ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਸ਼ਿਵਲੋਤਰੀਆਂ ਮੰਦਰ ਨੇੜੇ ਕੁਝ ਲੋਕ ਮਲਬੇ ਹੇਠ ਦੱਬ ਗਏ ਹਨ।

ਇਹ ਵੀ ਪੜ੍ਹੋ : 15 ਸਾਲਾਂ ਬਾਅਦ ਪਾਰਟੀ ’ਚ ਮੁੜ ਸ਼ਾਮਲ ਹੋਏ ਭਾਜਪਾ ਆਗੂ ਰਵਿੰਦਰ ਧੀਰ

ਉਨ੍ਹਾਂ ਦੱਸਿਆ ਕਿ ਸ਼ਿਵਲੋਤਰੀਆਂ ਰਾਹ ਬੰਦ ਹੋਣ ਕਾਰਣ ਪਹਾੜੀ ਰਾਹ ਤੋਂ ਉਤਰ ਕੇ ਕਰੀਬ ਦੋ ਤਿੰਨ ਕਿਲੋਮੀਟਰ ਚੱਲਣ ਤੋਂ ਬਾਅਦ ਘਟਨਾ ਸਥਾਨ ’ਤੇ ਪਹੁੰਚੇ। ਸੁਰਿੰਦਰ ਨੇ ਦੱਸਿਆ ਕਿ ਉਨ੍ਹਾਂ ਦੇ ਪਹੁੰਚਣ ਤੋਂ ਪਹਿਲਾਂ ਕਪਿਲ ਨਾਂ ਦਾ ਇਕ ਨੌਜਵਾਨ ਉਨ੍ਹਾਂ ਨੂੰ ਬਚਾਉਣ ਲਈ ਗਿਆ ਪਰ ਉਹ ਵੀ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ। ਇਸਤੋਂ ਬਾਅਦ ਗੋਪੀ ਨਾਮ ਦੇ ਇੱਕ ਨੌਜਵਾਨ ਸਮੇਤ ਫਾਇਰ ਬ੍ਰਿਗੇਡ ਵਿਭਾਗ ਦੀ ਟੀਮ ਅਤੇ ਪੁਲਸ ਨੇ ਮਲਬੇ ਵਿਚ ਦਬੇ ਲੋਕਾਂ ਨੂੰ ਬਚਾਉਣ ਲਈ ਰੈਸਕਿਊ ਆਪ੍ਰੇਸ਼ਨ ਚਲਾਇਆ। ਤਿੰਨਾਂ ਬੱਚਿਆਂ ਨੂੰ ਮਲਬੇ ਵਿਚੋਂ ਕੱਢਿਆ ਅਤੇ ਹਸਪਤਾਲ ਪਹੁੰਚਾਇਆ ਉੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ।

ਇਹ ਵੀ ਪੜ੍ਹੋ : ਤਬਾਹੀ ਦਾ ਮੰਜ਼ਰ : ਟ੍ਰਾਈਸਿਟੀ ਵਿਚ ਹਾਹਾਕਾਰ, ਚਾਰੇ ਪਾਸੇ ਪਾਣੀ ਹੀ ਪਾਣੀ, ਸੜਕਾਂ ’ਤੇ ਟੁੱਟੇ ਦਰੱਖਤਨੋਟ - ਇਸ

ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


author

Anuradha

Content Editor

Related News