ਹੜ੍ਹ ਦੇ ਪਾਣੀ 'ਚ ਫਸੇ ਸ਼ਖ਼ਸ ਨੇ ਸਫ਼ੈਦੇ ਨੂੰ ਪਾ ਲਿਆ ਜੱਫਾ, 3 ਘੰਟੇ ਪਾਈ ਦੁਹਾਈ, ਵੀਡੀਓ 'ਚ ਦੇਖੋ ਅਖ਼ੀਰ ਕੀ ਹੋਇਆ

Friday, Aug 18, 2023 - 02:35 PM (IST)

ਹੜ੍ਹ ਦੇ ਪਾਣੀ 'ਚ ਫਸੇ ਸ਼ਖ਼ਸ ਨੇ ਸਫ਼ੈਦੇ ਨੂੰ ਪਾ ਲਿਆ ਜੱਫਾ, 3 ਘੰਟੇ ਪਾਈ ਦੁਹਾਈ, ਵੀਡੀਓ 'ਚ ਦੇਖੋ ਅਖ਼ੀਰ ਕੀ ਹੋਇਆ

ਫਿਰੋਜ਼ਪੁਰ : ਪੰਜਾਬ 'ਚ ਇਸ ਵੇਲੇ ਬਹੁਤੇ ਪਿੰਡ ਹੜ੍ਹਾਂ ਦੀ ਮਾਰ ਹੇਠ ਆਏ ਹੋਏ ਹਨ ਅਤੇ ਕਾਫ਼ੀ ਜ਼ਿਆਦਾ ਨੁਕਸਾਨ ਹੋ ਰਿਹਾ ਹੈ। ਉੱਥੇ ਹੀ ਐੱਨ. ਡੀ. ਆਰ. ਐੱਫ. ਦੀਆਂ ਟੀਮਾਂ ਵੱਲੋਂ ਲੋਕਾਂ ਨੂੰ ਬਚਾ ਕੇ ਸੁਰੱਖਿਅਤ ਥਾਵਾਂ 'ਤੇ ਪਹੁੰਚਾਇਆ ਜਾ ਰਿਹਾ ਹੈ। ਇਸ ਦੌਰਾਨ ਫਿਰੋਜ਼ਪੁਰ ਤੋਂ ਇਕ ਅਜਿਹੀ ਵੀਡੀਓ ਸਾਹਮਣੇ ਆਈ ਹੈ, ਜਿਸ ਨੂੰ ਦੇਖ ਕੇ ਹਰ ਕਿਸੇ ਦਾ ਤ੍ਰਾਹ ਨਿਕਲ ਗਿਆ। ਦਰਅਸਲ ਵੀਡਿਓ 'ਚ ਦਿਖਣ ਵਾਲਾ ਸ਼ਖ਼ਸ ਬੁਰੀ ਤਰ੍ਹਾਂ ਪਾਣੀ ਨਾਲ ਘਿਰ ਗਿਆ ਅਤੇ ਇਕ ਸਫ਼ੈਦੇ ਨੂੰ ਜੱਫਾ ਪਾ ਕੇ ਲਗਾਤਾਰ 3 ਘੰਟੇ ਖੜ੍ਹਾ ਰਿਹਾ।

ਇਹ ਵੀ ਪੜ੍ਹੋ : ਲੁਧਿਆਣਾ 'ਚ ਪਲਟਿਆ ਤੇਲ ਨਾਲ ਭਰਿਆ ਟੈਂਕਰ, ਦੇਖੋ ਮੌਕੇ ਦੇ ਹਾਲਾਤ ਬਿਆਨ ਕਰਦੀਆਂ ਤਸਵੀਰਾਂ

ਪਾਣੀ ਦਾ ਵਹਾਅ ਇੰਨਾ ਤੇਜ਼ ਸੀ ਕਿ ਉਕਤ ਸ਼ਖ਼ਸ ਵੱਲੋਂ ਦੁਹਾਈ ਦਿੱਤੀ ਜਾ ਰਹੀ ਸੀ ਕਿ ਮੈਨੂੰ ਬਚਾ ਲਓ। ਅਖ਼ੀਰ 'ਚ ਪ੍ਰਸ਼ਾਸਨ ਦੀਆਂ ਟੀਮਾਂ ਨੇ ਮੌਕੇ 'ਤੇ ਪੁੱਜ ਕੇ ਇਸ ਸ਼ਖ਼ਸ ਨੂੰ ਬਚਾ ਲਿਆ। ਦਰਅਸਲ ਸਤਲੁਜ-ਬਿਆਸ ਦਰਿਆ 'ਚ ਪਾਣੀ ਵੱਧਣ ਕਾਰਨ ਫਿਰੋਜ਼ਪੁਰ ਦੇ ਕਈ ਇਲਾਕਿਆਂ ਨੂੰ ਹੜ੍ਹ ਵਰਗੇ ਹਾਲਾਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਇਹ ਵੀ ਪੜ੍ਹੋ : ਪੰਜਾਬ ਸਰਕਾਰ ਵੱਲੋਂ ਪੰਚਾਇਤਾਂ ਭੰਗ ਕਰਨ ਦਾ ਮਾਮਲਾ ਪੁੱਜਾ ਹਾਈਕੋਰਟ, ਫੈ਼ਸਲੇ ਨੂੰ ਦਿੱਤੀ ਗਈ ਚੁਣੌਤੀ

ਦੱਸਣਯੋਗ ਹੈ ਕਿ ਇਸ ਸ਼ਖ਼ਸ ਦੇ ਘਰ ਪੂਰੀ ਤਰ੍ਹਾਂ ਪਾਣੀ ਭਰ ਗਿਆ ਸੀ। ਪਹਿਲਾਂ ਉਸ ਨੇ ਆਪਣੀ ਪਤਨੀ ਅਤੇ ਬੱਚਿਆਂ ਨੂੰ ਸੁਰੱਖਿਅਤ ਥਾਂ 'ਤੇ ਪਹੁੰਚਾਇਆ ਅਤੇ ਫਿਰ ਵਾਪਸ ਜਦੋਂ ਉਹ ਘਰ ਦਾ ਸਮਾਨ ਲੈਣ ਆਇਆ ਤਾਂ ਹੜ੍ਹ ਦੇ ਪਾਣੀ 'ਚ ਫਸ ਗਿਆ, ਜਿਸ ਤੋਂ ਬਾਅਦ ਐੱਨ. ਡੀ. ਆਰ. ਐੱਫ. ਦੀ ਟੀਮ ਨੇ ਇਸ ਸ਼ਖ਼ਸ ਨੂੰ ਬਚਾ ਲਿਆ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


 


author

Babita

Content Editor

Related News