ਇੱਕੋ ਝਟਕੇ 'ਚ ਉੱਜੜ ਗਿਆ ਪਰਿਵਾਰ! 2 ਧੀਆਂ ਦੇ ਸਿਰ ਤੋਂ ਉੱਠਿਆ ਪਿਓ ਦਾ ਹੱਥ

07/04/2024 2:04:01 PM

ਲੁਧਿਆਣਾ (ਖੁਰਾਣਾ)- ਸਥਾਨਕ ਡਾਬਾ ਰੋਡ ਇਲਾਕੇ ’ਚ ਸਥਿਤ ਗੱਤੇ ਦੀ ਇਕ ਫੈਕਟਰੀ ’ਚ ਕੰਮ ਕਰਨ ਵਾਲੇ 22 ਸਾਲਾ ਕ੍ਰਿਸ਼ਨਾ ਕੇਸਰੀ ਨਾਮੀ ਨੌਜਵਾਨ ਦੀ ਫੈਕਟਰੀ ਦੀ ਤੀਜੀ ਮੰਜ਼ਿਲ ’ਤੇ ਲੱਗੇ ਜਨਰੇਟਰ ਨੂੰ ਸਟਾਰਟ ਕਰਨ ਦੌਰਾਨ ਕਰੰਟ ਲੱਗਣ ਕਾਰਨ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ।

ਕ੍ਰਿਸ਼ਨਾ ਦੀ ਮੌਤ ਦੀ ਖ਼ਬਰ ਮਿਲਣ ਤੋਂ ਬਾਅਦ ਪਰਿਵਾਰਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਸੀ। ਜਾਣਕਾਰੀ ਦਿੰਦੇ ਹੋਏ ਮ੍ਰਿਤਕ ਦੇ ਭਰਾ ਵਿਕਾਸ ਕੇਸਰੀ ਅਤੇ ਪਤਨੀ ਪੂਜਾ ਨੇ ਦੱਸਿਆ ਕਿ ਮ੍ਰਿਤਕ ਦੀਆਂ 2 ਬੇਟੀਆਂ ਹਨ, ਜਿਨ੍ਹਾਂ ਦੀ ਉਮਰ ਡੇਢ ਸਾਲ ਅਤੇ 3 ਸਾਲ ਦੀ ਹੈ। ਉਨ੍ਹਾਂ ਦੱਸਿਆ ਕਿ ਕ੍ਰਿਸ਼ਨਾ ਕੇਸਰੀ ਸਵੇਰੇ ਕਰੀਬ ਸਾਢੇ 8 ਵਜੇ ਕੰਮ ’ਤੇ ਗਈ ਸੀ ਅਤੇ ਇਸ ਦੌਰਾਨ ਸਾਢੇ 12 ਵਜੇ ਫੈਕਟਰੀ ਦੀ ਬਿਜਲੀ ਬੰਦ ਹੋਣ ਦੌਰਾਨ ਮਾਲਕ ਦੇ ਕਹਿਣ ’ਤੇ ਫੈਕਟਰੀ ’ਚ ਤੀਜੀ ਮੰਜ਼ਿਲ ਦੀ ਛੱਤ’ ‘ਤੇ ਲੱਗੇ ਜਨਰੇਟਰ ਨੂੰ ਸਟਾਰਟ ਕਰਨ ਗਿਆ।

ਇਹ ਖ਼ਬਰ ਵੀ ਪੜ੍ਹੋ  - ਸਿੱਧੂ ਮੂਸੇਵਾਲਾ ਕਤਲਕਾਂਡ: ਰਾਜਾ ਵੜਿੰਗ ਨੇ ਸੁਨੀਲ ਜਾਖੜ ਨੂੰ ਦਿੱਤਾ ਮੋੜਵਾਂ ਜਵਾਬ, ਕਹਿ ਦਿੱਤੀਆਂ ਇਹ ਗੱਲਾਂ

ਇਸ ਦੌਰਾਨ ਛੱਤ ’ਤੇ ਬਾਰਿਸ਼ ਦਾ ਪਾਣੀ ਖੜ੍ਹਾ ਹੋਇਆ ਸੀ ਅਤੇ ਮੌਕੇ ’ਤੇ ਬਿਜਲੀ ਦੀਆਂ ਨੰਗੀਆਂ ਤਾਰਾਂ ਕਾਰਨ ਉਹ ਕਰੰਟ ਦੀ ਲਪੇਟ ’ਚ ਆ ਗਿਆ। ਉਨ੍ਹਾਂ ਨੇ ਦਾਅਵਾ ਕੀਤਾ ਕਿ ਕਰੰਟ ਦਾ ਜ਼ੋਰਦਾਰ ਝਟਕਾ ਲੱਗਣ ਕਾਰਨ ਬੁਰੀ ਤਰ੍ਹਾਂ ਝੁਲਸ ਗਿਆ। ਇਸ ਦੌਰਾਨ ਜਦੋਂ ਕਾਫੀ ਦੇਰ ਤੱਕ ਕ੍ਰਿਸ਼ਨਾ ਛੱਤ ਤੋਂ ਥੱਲੇ ਨਾ ਆਇਆ ਤਾਂ ਫੈਕਟਰੀ ਮਾਲਕ ਵੱਲੋਂ ਹੋਰਨਾਂ ਮੁਲਾਜ਼ਮਾਂ ਨੂੰ ਮੌਕੇ ’ਤੇ ਭੇਜਿਆ ਗਿਆ, ਜਿਸ ਤੋਂ ਬਾਅਦ ਉਨ੍ਹਾਂ ਨੂੰ ਹਾਦਸੇ ਦਾ ਪਤਾ ਲੱਗਾ। ਇਸ ਤੋਂ ਤੁਰੰਤ ਬਾਅਦ ਫੈਕਟਰੀ ਮਾਲਕ ਵੱਲੋਂ ਪੀੜਤ ਨੂੰ ਚੁੱਕ ਕੇ ਸ਼ੇਰਪੁਰ ਚੌਕ ਸਥਿਤ ਇਕ ਨਿੱਜੀ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

ਓਧਰ, ਮਾਮਲੇ ਦੀ ਜਾਣਕਾਰੀ ਮਿਲਣ ਤੋਂ ਬਾਅਦ ਹਸਪਤਾਲ ’ਚ ਪੁੱਜੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਅਤੇ ਇਲਾਕਾ ਨਿਵਾਸੀਆਂ ਵੱਲੋਂ ਫੈਕਟਰੀ ਮਾਲਕ ਖਿਲਾਫ ਪ੍ਰਦਰਸ਼ਨ ਕਰਦੇ ਹੋਏ ਮੁਆਵਜ਼ੇ ਦੀ ਮੰਗ ਕੀਤੀ ਗਈ। ਮ੍ਰਿਤਕ ਦੇ ਭਰਾ ਵਿਕਾਸ ਕੇਸਰੀ ਨੇ ਦੱਸਿਆ ਕਿ ਹਾਲ ਦੀ ਘੜੀ ਮੌਕੇ ’ਤੇ ਪੁੱਜੀ ਪੁਲਸ ਵੱਲੋਂ ਪਰਿਵਾਰ ਨੂੰ ਮ੍ਰਿਤਕ ਦੀ ਡੈੱਡਬਾਡੀ ਨਹੀਂ ਦਿੱਤੀ ਗਈ। ਵਿਕਾਸ ਨੇ ਦੱਸਿਆ ਕਿ ਫੈਕਟਰੀ ਮਾਲਕ ਵੱਲੋਂ ਪਰਿਵਾਰ ਨੂੰ ਮੁਆਵਜ਼ਾ ਦੇਣ ਦਾ ਭਰੋਸਾ ਦਿੱਤਾ ਗਿਆ ਹੈ। ਮਾਮਲੇ ਦੀ ਜਾਣਕਾਰੀ ਮਿਲਣ ਤੋਂ ਬਾਅਦ ਮੌਕੇ ’ਤੇ ਪੁੱਜੇ ਪੁਲਸ ਮੁਲਾਜ਼ਮਾਂ ਵੱਲੋਂ ਕਾਨੂੰਨੀ ਕਾਰਵਾਈ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Anmol Tagra

Content Editor

Related News