ਦਾਣਾ ਮੰਡੀ ’ਚ ਢਾਬਾ ਚਲਾ ਰਹੇ ਵਿਅਕਤੀ ਨੂੰ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਉਤਾਰਿਆ ਮੌਤ ਦੇ ਘਾਟ
Thursday, Apr 27, 2023 - 08:17 PM (IST)

ਮਲੋਟ (ਗੋਇਲ)-ਦਾਣਾ ਮੰਡੀ ’ਚ ਲੇਬਰ ਲਈ ਆਰਜ਼ੀ ਢਾਬਾ ਚਲਾਉਣ ਵਾਲੇ ਇਕ ਪ੍ਰਵਾਸੀ ਵਿਅਕਤੀ ਦਾ ਬੀਤੀ ਰਾਤ ਅਣਪਛਾਤਿਆਂ ਵੱਲੋਂ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ। ਥਾਣਾ ਸਿਟੀ ਮਲੋਟ ਨੂੰ ਦਿੱਤੇ ਬਿਆਨ ’ਚ ਗੋਪਾਲ ਕੁਮਾਰ ਵਾਸੀ ਬਿਹਾਰ ਨੇ ਦੱਸਿਆ ਉਸ ਦੇ ਤਾਏ ਦਾ ਪੁੱਤਰ ਧਨੰਜੇ ਸ਼ਾਹ ਪੁੱਤਰ ਨਾਗੇਸ਼ਵਰ ਸ਼ਾਹ ਵਾਸੀ ਚਤਰਾ ਹਰ ਸਾਲ ਕਣਕ ਅਤੇ ਝੋਨੇ ਦੀ ਫਸਲ ਦਾ ਸੀਜ਼ਨ ਲਗਾਉਣ ਲਈ ਦਾਣਾ ਮੰਡੀ ਮਲੋਟ ਵਿਖੇ ਆਉਂਦੇ ਹੁੰਦੇ ਸਨ। ਇਸ ਸਾਲ ਵੀ ਉਹ ਅਤੇ ਉਸ ਦਾ ਤਾਏ ਦਾ ਪੁੱਤਰ ਧਨੰਜੇ ਸ਼ਾਹ ਕਣਕ ਦਾ ਸੀਜ਼ਨ ਲਗਾਉਣ ਲਈ ਦਾਣਾ ਮੰਡੀ ਮਲੋਟ ਵਿਖੇ ਆਏ ਹੋਏ ਸਨ, ਜਿਥੇ ਉਹ ਲੇਬਰ ਦਾ ਕੰਮ ਕਰਦਾ ਦੀ ਸੀ ਅਤੇ ਤਾਏ ਦਾ ਪੁੱਤਰ ਧਨੰਜੇ ਸ਼ਾਹ ਆਰਜ਼ੀ ਢਾਬੇ ਉੱਪਰ ਰੋਟੀ ਅਤੇ ਚਾਹ ਤਿਆਹ ਕਰਦਾ ਸੀ।
ਇਹ ਖ਼ਬਰ ਵੀ ਪੜ੍ਹੋ : ਧਾਰਮਿਕ ਅਸਥਾਨ ਤੋਂ ਪਰਤ ਰਹੇ 3 ਵਿਅਕਤੀਆਂ ਨਾਲ ਵਾਪਰਿਆ ਰੂਹ ਕੰਬਾਊ ਹਾਦਸਾ, ਘਰਾਂ ’ਚ ਵਿਛੇ ਸੱਥਰ
ਬੀਤੀ ਰਾਤ ਦੋ ਅਣਪਛਾਤੇ ਵਿਅਕਤੀਆਂ ਨੇ ਦਾਣਾ ਮੰਡੀ ’ਚ ਸੁੱਤੇ ਧਨੰਜੇ ਸ਼ਾਹ ਉੱਪਰ ਤੇਜ਼ਧਾਰ ਹਥਿਆਰ ਨਾਲ ਹਮਲਾ ਕਰਕੇ ਉਸ ਨੂੰ ਬੁਰੀ ਤਰ੍ਹਾਂ ਜ਼ਖ਼ਮੀ ਕਰ ਦਿੱਤਾ। ਉਸ ਦੇ ਰੌਲਾ ਪਾਉਣ ’ਤੇ ਉਹ ਵਿਅਕਤੀ ਭੱਜ ਗਏ ਅਤੇ ਧੰਨਜੇ ਸ਼ਾਹ ਨੂੰ ਤੁਰੰਤ ਸਰਕਾਰੀ ਹਸਪਤਾਲ ਮਲੋਟ ਵਿਖੇ ਦਾਖ਼ਲ ਕਰਵਾਇਆ ਗਿਆ। ਡਾਕਟਰਾਂ ਨੇ ਉਸ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਫਰੀਦਕੋਟ ਲਈ ਰੈਫਰ ਕਰ ਦਿੱਤਾ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਪੁਲਸ ਨੇ ਦੋਸ਼ੀ ਵਿਅਕਤੀਆਂ ਖਿਲਾਫ਼ ਧਾਰਾ 302, 34 ਅਧੀਨ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।