ਜਲੰਧਰ: ਟਰੇਨ ਦੀ ਲਪੇਟ ''ਚ ਆਉਣ ਨਾਲ ਵਿਅਕਤੀ ਦੀ ਮੌਤ

Thursday, Sep 26, 2019 - 01:39 AM (IST)

ਜਲੰਧਰ: ਟਰੇਨ ਦੀ ਲਪੇਟ ''ਚ ਆਉਣ ਨਾਲ ਵਿਅਕਤੀ ਦੀ ਮੌਤ

ਜਲੰਧਰ,(ਵਰੁਣ): ਜਲੰਧਰ ਤੋਂ ਕਪੂਰਥਲਾ ਵੱਲ ਜਾ ਰਹੀ ਟਰੇਨ ਦੀ ਲਪੇਟ 'ਚ ਆਉਣ ਕਾਰਨ ਹੈਡਫੋਨ ਲਗਾਏ ਇਕ ਵਿਅਕਤੀ ਦੀ ਮੌਤ ਹੋ ਗਈ। ਘਟਨਾ ਡੀ. ਏ. ਵੀ. ਹਾਲਟ ਨੇੜੇ ਕਬੀਰ ਨਗਰ ਗਲੀ ਨੰਬਰ 3 ਸ਼ਿਵ ਮੰਦਰ ਦੇ ਬਾਹਰ ਦੀ ਹੈ। ਘਟਨਾ ਸਥਾਨ ਨੇੜੇ ਮੌਜੂਦ ਲੋਕਾਂ ਨੇ ਦੱਸਿਆ ਕਿ ਵਿਅਕਤੀ ਨੇ ਕੰਨਾਂ 'ਚ ਹੈਡਫੋਨ ਲਗਾਏ ਹੋਏ ਸਨ ਤੇ ਰੇਲਵੇ ਟਰੈਕ ਨੇੜੇ ਹੀ ਲੇਟਿਆ ਹੋਇਆ ਸੀ। ਜਿਸ ਸਮੇਂ ਗੱਡੀ ਆਈ ਉਸ ਸਮੇਂ ਅਚਾਨਕ ਉਠਣ ਦੌਰਾਨ ਟਰੇਨ ਨਾਲ ਉਸ ਦਾ ਸਿਰ ਟਕਰਾ ਗਿਆ, ਜਿਸ ਕਾਰਨ ਮੌਕੇ 'ਤੇ ਉਸ ਦੀ ਮੌਤ ਹੋ ਗਈ। ਹਾਦਸੇ 'ਚ ਉਸ ਦੀ ਇਕ ਬਾਂਹ ਵੀ ਅਲੱਗ ਹੋ ਗਈ ਸੀ। ਮ੍ਰਿਤਕ ਦੀ ਪਛਾਣ ਮਾਧੋ (39) ਮੂਲਨਿਵਾਸੀ ਯੂ. ਪੀ. ਵਜੋ ਹੋਈ ਹੈ।


Related News