ਆਰਥਿਕ ਤੰਗੀ ਤੋਂ ਪ੍ਰੇਸ਼ਾਨ ਹੋ ਕੇ ਵਿਅਕਤੀ ਨੇ ਕੀਤੀ ਖੁਦਕੁਸ਼ੀ
Monday, Sep 25, 2017 - 04:39 PM (IST)
ਮੰਗਤ ਮੰਡੀ - ਆਰਥਿਕ ਤੰਗੀ ਤੋਂ ਪ੍ਰੇਸ਼ਾਨ ਹੋ ਕੇ ਪਿੰਡ ਮੱਲਵਾਲਾ ਦੇ ਇਕ ਵਿਅਕਤੀ ਨੇ ਜੱਸੀ ਬਾਗਵਾਲੀ ਵੱਲੋਂ ਲਸਾੜਾ ਡ੍ਰੇਨ 'ਚ ਛਾਲ ਮਾਰ ਕੇ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਜੱਗਾ ਸਿੰਘ ਵਾਸੀ ਮੱਲਵਾਲਾ ਕਾਲੂ ਰਾਮ ਵਾਲੀ ਨਾਥਵਾਲਾ ਦੀਆਂ ਮੱਝਾਂ ਦੀ ਦੇਖ-ਰੇਖ ਕਰਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਦਾ ਸੀ। ਉਸਦੇ 2 ਪੁੱਤਰ ਅਤੇ ਇਕ ਵਿਆਹ ਯੋਗ ਲੜਕੀ ਹੈ। ਉਸਦੇ ਲੜਕੇ ਉਸ ਤੋਂ ਵੱਖ ਰਹਿੰਦੇ ਸਨ, ਜਦਕਿ ਲੜਕੀ ਦੇ ਵਿਆਹ ਨੂੰ ਲੈ ਕੇ ਉਹ ਪ੍ਰੇਸ਼ਾਨ ਰਹਿੰਦਾ ਸੀ।
ਐਤਵਾਰ ਸ਼ਾਮ ਜੱਗਾ ਸਿੰਘ ਘਰ ਤੋਂ ਗਿਆ ਪਰ ਉਹ ਵਾਪਸ ਨਹੀਂ ਆਇਆ। ਉਸਦੀ ਲਾਸ਼ ਲਸਾੜਾ ਡ੍ਰੇਨ ਤੋਂ ਬਰਾਮਦ ਕੀਤੀ ਗਈ। ਸੂਚਨਾ ਮਿਲਣ 'ਤੇ ਸੰਗਤ ਸਹਾਰਾ ਸੇਵਾ ਸੰਸਥਾ ਦੇ ਮੈਂਬਰਾਂ ਨੇ ਉਸਦੀ ਲਾਸ਼ ਨੂੰ ਕੱਢ ਕੇ ਸਿਵਲ ਹਸਪਤਾਲ ਬਠਿੰਡਾ ਪਹੁੰਚਾ ਦਿੱਤੀ ਗਈ। ਪਰਮਜੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਵਿਅਕਤੀ ਜੱਗਾ ਸਿੰਘ ਗਰੀਬੀ ਅਤੇ ਲੜਕੀ ਦੇ ਵਿਆਹ ਨੂੰ ਲੈ ਕੇ ਹਮੇਸ਼ਾ ਚਿੰਤਾ 'ਚ ਰਹਿੰਦਾ ਸੀ। ਪੁਲਸ ਨੇ ਕਾਰਵਾਈ ਕਰਨ ਤੋਂ ਬਾਅਦ ਲਾਸ਼ ਨੂੰ ਪਰਿਵਾਰਕ ਮੈਂਬਰਾਂ ਦੇ ਹਵਾਲੇ ਕਰ ਦਿੱਤਾ ਹੈ।
