ਸਿਰ ''ਚ ਸੱਟ ਮਾਰ ਕੇ ਵਿਅਕਤੀ ਦੀ ਹੱਤਿਆ, ਕੇਸ ਦਰਜ
Wednesday, Dec 25, 2019 - 06:13 PM (IST)

ਧੂਰੀ (ਅਸ਼ਵਨੀ) : ਥਾਣਾ ਸਿਟੀ ਧੂਰੀ ਵਿਚ ਇਕ ਕਤਲ ਦਾ ਮੁਕੱਦਮਾ ਦਰਜ ਕੀਤਾ ਗਿਆ ਹੈ ਜਿਸ ਵਿਚ ਕਮਲਪ੍ਰੀਤ ਸਿੰਘ ਨੇ ਬਿਆਨ ਦਰਜ ਕਰਾਏ ਹਨ ਕਿ ਉਸਦੇ ਪਿਤਾ ਹਰਵੰਤ ਸਿੰਘ ਪਿਛਲੇ ਦਿਨੀਂ ਹਾਈਵੇ ਢਾਬਾ ਮੈਰਿਜ ਪੈਲੇਸ ਵਿਚ ਵਿਆਹ 'ਤੇ ਗਏ ਸਨ, ਵਾਪਸੀ 'ਤੇ ਦੀਪਿੰਦਰ ਸਿੰਘ ਪੁੱਤਰ ਜਸਵੰਤ ਸਿੰਘ ਉਸਨੂੰ ਦੋਹਲਾ ਫਾਟਕਾਂ ਦੇ ਕੋਲ ਛੱਡ ਗਿਆ। ਜਿਸ ਤੋਂ ਬਾਅਦ ਇਕ ਮੋਟਰਸਾਇਕਲ ਵਾਲਾ ਉਨ੍ਹਾਂ ਨੂੰ ਘਰ ਛੱਡ ਕੇ ਗਿਆ। ਜਦੋਂ ਉਹ ਘਰ ਆਏ ਤਾਂ ਉਨ੍ਹਾਂ ਦੇ ਸਿਰ ਵਿਚ ਸੱਟ ਵੱਜੀ ਹੋਈ ਸੀ ਅਤੇ ਉਹ ਬੇਹੋਸ਼ ਸਨ। ਇਸ ਦੌਰਾਨ ਅਸੀਂ ਉਨ੍ਹਾਂ ਨੂੰ ਸਰਕਾਰੀ ਹਸਪਤਾਲ ਵਿਚ ਦਾਖਲ ਕਰਵਾਇਆ। ਉੱਥੋਂ ਉਨ੍ਹਾਂ ਨੂੰ ਪੀ. ਜੀ. ਆਈ. ਚੰਡੀਗੜ੍ਹ ਭੇਜ ਦਿੱਤਾ ਗਿਆ। ਜਿੱਥੇ ਉਨ੍ਹਾਂ ਦਾ ਅਪ੍ਰੇਸ਼ਨ ਹੋਇਆ ਅਤੇ ਉਨ੍ਹਾਂ ਨੂੰ ਵਾਪਸ ਧੂਰੀ ਭੇਜ ਦਿੱਤਾ ਗਿਆ।
ਹੋਸ਼ ਨਾ ਆਉਣ ਕਾਰਨ ਉਸ ਦੇ ਪਿਤਾ ਸਨਾਤਨ ਧਰਮ ਚੈਰੀਟੇਬਲ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ, ਜਿੱਥੇ ਉਨ੍ਹਾਂ ਦੀ ਮੌਤ ਹੋ ਗਈ। ਕਮਲਪ੍ਰੀਤ ਦੇ ਬਿਆਨਾਂ ਦੇ ਆਧਾਰ 'ਤੇ ਅਣਪਛਾਤੇ ਵਿਅਕਤੀਆਂ ਖਿਲਾਫ਼ ਕੇਸ ਦਰਜ ਕੀਤਾ ਗਿਆ ਹੈ।