ਅੱਖਾਂ ’ਚ ਮਿਰਚਾਂ ਪਾ ਕੇ ਆੜ੍ਹਤੀਏ ਤੋਂ 9 ਲੱਖ ਰੁਪਏ ਲੁੱਟੇ

Wednesday, Jan 13, 2021 - 06:04 PM (IST)

ਅੱਖਾਂ ’ਚ ਮਿਰਚਾਂ ਪਾ ਕੇ ਆੜ੍ਹਤੀਏ ਤੋਂ 9 ਲੱਖ ਰੁਪਏ ਲੁੱਟੇ

ਗੋਨਿਆਣਾ (ਗੋਰਾ ਲਾਲ) : ਸਥਾਨਕ ਸ਼ਹਿਰ ’ਚ ਅਣਪਛਾਤੇ ਦੋ ਮੋਟਰਸਾਈਕਲ ਸਵਾਰਾਂ ਵੱਲੋਂ ਇਕ ਆੜ੍ਹਤੀਏ ਦੀਆਂ ਅੱਖਾਂ ਵਿਚ ਮਿਰਚਾਂ ਪਾ ਕੇ ਨਗਦੀ ਖੋਹਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਕਰੀਬ ਸਵੇਰ 6:40 ’ਤੇ ਸਥਾਨਕ ਮਾਲ ਰੋਡ ’ਤੇ ਸਥਿਤ ਫਰਮ ਸੰਜੀਵ ਕੁਮਾਰ ਜਗਦੀਸ਼ ਰਾਏ ਦਾ ਮਾਲਕ ਸੰਜੀਵ ਕੁਮਾਰ ਆਪਣੀ ਐਕਟਿਵਾ ’ਤੇ ਘਰੋਂ ਨਗਦੀ ਵਾਲਾ ਬੈਗ ਲੈ ਕੇ ਆਪਣੀ ਆੜ੍ਹਤ ਵਾਲੀ ਦੁਕਾਨ ਦੀ ਸਫ਼ਾਈ ਕਰਨ ਲਈ ਆਇਆ ਤਾਂ ਉਸ ਦੇ ਪਿੱਛੇ ਹੀ ਮੋਟਰਸਾਈਕਲ ਸਵਾਰ ਨੌਜਵਾਨ ਆ ਗਏ।

ਇਸ ਦੌਰਾਨ ਲੁਟੇਰਿਆਂ ਦੇ ਮੂੰਹ ਲਪੇਟੇ ਹੋਏ ਸਨ ਅਤੇ ਲੁਟੇਰਿਆਂ ਨੇ ਉਸ ਦੀਆਂ ਅੱਖਾਂ ਵਿਚ ਮਿਰਚਾਂ ਪਾ ਕੇ ਬੈਗ ਜਿਸ ਵਿਚ ਕਰੀਬ 9 ਲੱਖ ਰੁਪਏ ਦੀ ਨਗਦੀ ਅਤੇ ਬਹੀ ਖਾਤੇ ਦੀਆਂ ਕਿਤਾਬਾਂ ਸਨ, ਖੋਹ ਕੇ ਉਥੋਂ ਫਰਾਰ ਹੋ ਗਏ । ਸੂਚਨਾ ਮਿਲਣ ’ਤੇ ਸਥਾਨਕ ਪੁਲਿਸ ਵੀ ਪਹੁੰਚ ਗਈ ਜੋਂ ਮਾਮਲੇ ਦੀ ਜਾਂਚ ਕਰ ਰਹੀ ਹੈ ।


author

Gurminder Singh

Content Editor

Related News