ਕਰੰਟ ਲੱਗਣ ਕਾਰਨ ਹੋਈ ਪਿਓ-ਪੁੱਤ ਦੀ ਮੌਤ ਤੋਂ ਬਾਅਦ ਬਿਜਲੀ ਮਹਿਕਮੇ ''ਤੇ ਫੁੱਟਿਆ ਲੋਕਾਂ ਦਾ ਗੁੱਸਾ

07/11/2020 1:40:45 PM

ਜਲੰਧਰ (ਸੋਨੂੰ)— ਜਲੰਧਰ ਦੇ ਪੀਰ ਬੋਦਲਾ ਬਾਜ਼ਾਰ 'ਚ ਸ਼ੁੱਕਰਵਾਰ ਨੂੰ ਪਿਓ-ਪੁੱਤ ਦੀ ਮੌਤ ਦਾ ਮਾਮਲਾ ਗਰਮਾ ਗਿਆ ਹੈ। ਇਥੇ ਦੱਸਣਯੋਗ ਹੈ ਕਿ ਸ਼ੁੱਕਰਵਾਰ ਨੂੰ ਤੇਜ਼ ਬਾਰਿਸ਼ ਦੌਰਾਨ ਪਾਣੀ 'ਚ ਬਿਜਲੀ ਦੀ ਤਾਰ ਡਿੱਗਣ ਕਰਕੇ ਪਾਣੀ 'ਚ ਕਰੰਟ ਆ ਗਿਆ ਸੀ, ਜਿਸ ਦੇ ਕਾਰਨ ਦੋਵੇਂ ਪਿਓ-ਪੁੱਤ ਮੌਤ ਦੇ ਮੂੰਹ 'ਚ ਚਲੇ ਗਏ ਸਨ। ਇਸੇ ਮਾਮਲੇ ਨੂੰ ਲੈ ਕੇ ਪੀਰ ਬੋਦਲਾ ਬਾਜ਼ਾਰ 'ਚ ਕੱਪੜਾ ਵਪਾਰ ਐਸੋਸੀਏਸ਼ਨ ਸਣੇ ਵਾਰਡ ਨੰਬਰ 50 ਅਤੇ 51 ਦੇ ਕਾਊਂਸਲਰਾਂ ਵੱਲੋਂ ਬਿਜਲੀ ਮਹਿਕਮੇ ਖ਼ਿਲਾਫ਼ ਧਰਨਾ-ਪ੍ਰਦਰਸ਼ਨ ਕੀਤਾ ਗਿਆ।

ਇਹ ਵੀ ਪੜ੍ਹੋ: ਜਲੰਧਰ 'ਚ ਅੱਜ ਤਾਲਾਬੰਦੀ ਲੱਗਣ ਨੂੰ ਲੈ ਕੇ ਉੱਡੀ ਅਫ਼ਵਾਹ ਬਾਰੇ ਡੀ. ਸੀ. ਨੇ ਦਿੱਤਾ ਸਪਸ਼ਟੀਕਰਨ

PunjabKesari

ਇਸ ਮੌਕੇ ਸ਼ਹਿਰੀ ਚੱਢਾ ਵਾਰਡ 50 ਦੇ ਕਾਊਂਸਰ ਨੇ ਦੱਸਿਆ ਕਿ ਬਿਜਲੀ ਮਹਿਕਮੇ ਨੂੰ ਇਸ ਸਬੰਧੀ ਕਈ ਵਾਰ ਸ਼ਿਕਾਇਤਾਂ ਦਿੱਤੀਆਂ ਜਾ ਚੁੱਕੀਆਂ ਹਨ ਪਰ ਮਹਿਕਮੇ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ। ਬਿਜਲੀ ਮਹਿਕਮੇ 'ਤੇ ਕਾਰਵਾਈ ਹੋਣੀ ਚਾਹੀਦੀ ਹੈ।ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਕਾਰਵਾਈ ਨਾ ਕੀਤੀ ਗਈ ਤਾਂ ਉਹ ਹਾਈਕੋਰਟ ਜਾਣਗੇ ਅਤੇ ਉਥੇ ਵੀ ਬਿਜਲੀ ਮਹਿਕਮੇ ਦਾ ਪੁਤਲਾ ਸਾੜ ਕੇ ਰੋਸ ਪ੍ਰਦਰਸ਼ਨ ਕਰਨਗੇ।

ਇਹ ਵੀ ਪੜ੍ਹੋ: ਜਲੰਧਰ 'ਚ 'ਕੋਰੋਨਾ' ਨੇ ਲਈ ਦੋ ਹੋਰ ਮਰੀਜ਼ਾਂ ਦੀ ਜਾਨ, ਮੌਤਾਂ ਦਾ ਅੰਕੜਾ 25 ਤੱਕ ਪੁੱਜਾ

PunjabKesari

ਕੀ ਹੈ ਪੂਰਾ ਮਾਮਲਾ  
ਪੀਰ ਬੋਦਲਾ ਬਾਜ਼ਾਰ 'ਚ ਬੀਤੀ ਰਾਤ ਪਏ ਮੀਂਹ ਕਾਰਨ ਰਸਤੇ 'ਚ ਭਰੇ ਪਾਣੀ 'ਚ ਬਿਜਲੀ ਦੀ ਤਾਰ ਡਿੱਗਣ ਕਾਰਨ ਕਰੰਟ ਆ ਗਿਆ ਸੀ, ਜਿਸ ਨਾਲ ਪਿਤਾ-ਪੁੱਤਰ ਦੀ ਮੌਤ ਹੋ ਗਈ ਸੀ। ਮ੍ਰਿਤਕਾਂ ਦੀ ਪਛਾਣ ਗੁਲਸ਼ਨ ਉਰਫ ਸੋਨੂੰ ਅਤੇ 11 ਸਾਲਾ ਮੰਨਾ ਵਜੋਂ ਹੋਈ ਸੀ। ਮੰਨਾ ਦੇਰ ਸ਼ਾਮ ਆਪਣੇ ਪਿਤਾ ਨੂੰ ਮਿਲਣ ਲਈ ਅਟਾਰੀ ਬਾਜ਼ਾਰ ਸਥਿਤ ਲੈਮੀਨੇਸ਼ਨ ਦੀ ਦੁਕਾਨ, ਜਿੱਥੇ ਉਸ ਦਾ ਪਿਤਾ ਕੰਮ ਕਰਦਾ ਸੀ, 'ਤੇ ਗਿਆ ਸੀ, ਰਾਤ ਨੂੰ ਤੇਜ਼ ਮੀਂਹ ਦੇ ਸ਼ੁਰੂ ਹੋਣ ਕਾਰਨ ਉਹ ਆਪਣੇ ਪਿਤਾ ਕੋਲ ਦੁਕਾਨ 'ਤੇ ਹੀ ਰੁਕ ਗਿਆ। ਇਸ ਤੋਂ ਬਾਅਦ ਦੋਵੇਂ 9 ਵਜੇ ਆਪਣੇ ਘਰ ਲਈ ਚਲੇ ਕਿ ਪੀਰ ਬੋਦਲਾ ਬਾਜ਼ਾਰ ਚੌਕ 'ਚ ਖੰਬੇ ਨਾਲ ਲਟਕ ਕੇ ਮੀਂਹ ਕਾਰਨ ਖੜ੍ਹੇ ਪਾਣੀ 'ਚ ਪਈ ਡਿੱਗੀ ਬਿਜਲੀ ਵਾਲੀ ਤਾਰ 'ਚ ਆਏ ਕਰੰਟ ਦੀ ਲਪੇਟ ਵਿਚ ਆ ਗਏ।

ਇਹ ਵੀ ਪੜ੍ਹੋ: ਕੈਪਟਨ ਅਮਰਿੰਦਰ ਸਿੰਘ ਅੱਜ ਫਿਰ ਫੇਸਬੁੱਕ 'ਤੇ ਜਨਤਾ ਸਾਹਮਣੇ ਹੋਣਗੇ ਰੂ-ਬ-ਰੂ

ਉਨ੍ਹਾਂ ਦੇ ਚੀਕ-ਚਿਹਾੜੇ ਨੂੰ ਸੁਣ ਕੇ ਲੋਕ ਇਕੱਠੇ ਹੋਏ, ਜਿਨ੍ਹਾਂ ਨੇ ਇਸ ਦੀ ਜਾਣਕਾਰੀ ਇਲਾਕਾ ਕੌਂਸਲਰ ਅਨੂਪ ਪਾਠਕ ਨੂੰ ਦਿੱਤੀ। ਉਨ੍ਹਾਂ ਨੇ ਇਸ ਦੀ ਜਾਣਕਾਰੀ ਐੱਸ. ਡੀ. ਓ. ਸ਼ਮਸ਼ੇਰ ਸਿੰਘ ਨੂੰ ਦਿੱਤੀ, ਇਸ ਤੋਂ ਬਾਅਦ ਆਏ ਬਿਜਲੀ ਵਿਭਾਗ ਦੇ ਕਰਮਚਾਰੀ ਉਥੇ ਪਹੁੰਚੇ ਪਰ ਉਦੋਂ ਤੱਕ ਉਕਤ ਦੋਵੇਂ ਪਿਓ-ਪੁੱਤਰ ਦੀ ਮੌਤ ਹੋ ਚੁੱਕੀ ਸੀ। ਬਿਜਲੀ ਮੁਲਾਜ਼ਮਾਂ ਨੇ ਇਲਾਕੇ ਦੀ ਬਿਜਲੀ ਬੰਦ ਕਰ ਕੇ ਪਾਣੀ 'ਚੋਂ ਤਾਰਾਂ ਕੱਢੀਆਂ। ਇਲਾਕਾ ਕੌਂਸਲਰ ਦੇ ਪੁੱਤਰ ਕਰਨ ਪਾਠਕ ਨੇ ਦੱਸਿਆ ਕਿ ਦੋਵਾਂ ਦੀਆਂ ਲਾਸ਼ਾਂ ਨੂੰ ਪਾਣੀ 'ਚੋਂ ਕਢਵਾ ਕੇ ਐਂਬੂਲੈਂਸ ਰਾਹੀਂ ਸਿਵਲ ਹਸਪਤਾਲ ਭਿਜਵਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ ਸੀ। ਸਿਵਲ ਹਸਪਤਾਲ ਵਿਚ ਇਲਾਕਾ ਵਿਧਾਇਕ ਰਾਜਿੰਦਰ ਬੇਰੀ ਵੀ ਪਹੁੰਚੇ ਸਨ। ਜਾਣਕਾਰੀ ਅਨੁਸਾਰ ਗੁਲਸ਼ਨ ਅਤੇ ਉਨ੍ਹਾਂ ਦਾ ਪੁੱਤਰ ਛੋਟਾ ਅਲੀ ਮੁਹੱਲਾ, ਤੇਲ ਵਾਲੀ ਗਲੀ 'ਚ ਰਹਿੰਦੇ ਸਨ। ਗੁਲਸ਼ਨ ਦੀ ਪਤਨੀ ਉਨ੍ਹਾਂ ਨੂੰ ਛੱਡ ਕੇ ਜਾ ਚੁੱਕੀ ਸੀ।


shivani attri

Content Editor

Related News