ਰਿੰਕੂ ਦੇ ਸਮਰੱਥਨ ''ਚ ਉਤਰੇ ਸਾਬਕਾ ਕੌਂਸਲਰ, ਸਿੱਧੂ ਖਿਲਾਫ ਕੀਤੀ ਨਾਅਰੇਬਾਜ਼ੀ
Wednesday, Jun 20, 2018 - 01:44 PM (IST)

ਜਲੰਧਰ (ਮਨੋਜ)— ਬੀਤੇ ਦਿਨੀਂ ਪੰਜਾਬ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਵੱਲੋਂ ਨਾਜਾਇਜ਼ ਕਾਲੋਨੀਆਂ ਨੂੰ ਲੈ ਕੇ ਜਲੰਧਰ 'ਚ ਕੀਤੀ ਗਈ ਕਾਰਵਾਈ ਦਾ ਵਿਧਾਇਕ ਸੁਸ਼ੀਲ ਰਿੰਕੂ ਵੱਲੋਂ ਜੰਮ ਕੇ ਵਿਰੋਧ ਕੀਤਾ ਗਿਆ। ਹੁਣ ਵਿਧਾਇਕ ਸੁਸ਼ੀਲ ਰਿੰਕੂ ਦੇ ਸਮਰੱਥਨ 'ਚ ਸਾਬਕਾ ਕੌਂਸਲਰ ਕੁਲਦੀਪ ਮਿੰਟੂ ਵੀ ਖੜ੍ਹੇ ਹੋ ਗਏ। ਰਿੰਕੂ ਦਾ ਸਮਰੱਥਨ ਦਿੰਦੇ ਹੋਏ ਵਾਰਡ ਨੰਬਰ-46 ਦੇ ਲੋਕਾਂ ਸਮੇਤ ਕੁਲਦੀਪ ਮਿੰਟੂ ਨੇ 'ਰਿੰਕੂ ਜ਼ਿੰਦਾਬਾਦ' ਦੇ ਨਾਅਰੇ ਲਗਾਏ ਅਤੇ ਨਵਜੋਤ ਸਿੰਘ ਸਿੱਧੂ ਵਿਰੁੱਧ ਜੰਮ ਕੇ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਕੁਲਦੀਪ ਮਿੰਟੂ ਨੇ ਸਰਕਾਰ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਸਰਕਾਰ ਵੱਲੋਂ ਆਮ ਲੋਕਾਂ ਦੀਆਂ ਬਣੀਆਂ ਬਿਲਡਿੰਗਾਂ ਨੂੰ ਢਾਹਿਆ ਗਿਆ ਤਾਂ ਉਹ ਸਰਕਾਰ ਖਿਲਾਫ ਨਾਅਰੇਬਾਜ਼ੀ ਕਰਨ ਲਈ ਸੜਕਾਂ 'ਤੇ ਉਤਰਣਗੇ। ਉਨ੍ਹਾਂ ਨੇ ਕਿਹਾ ਕਿ ਕਿਸੇ ਵੀ ਗਰੀਬ ਵਿਅਕਤੀ ਨਾਲ ਕੁਝ ਅਜਿਹਾ ਨਹੀਂ ਹੋਣ ਦਿੱਤਾ ਜਾਵੇਗਾ।