ਨੂਰ ਨੂੰ ਮਿਲਣ ਵਾਲੇ ਲੋਕ ਸਰਕਾਰ ਵਲੋਂ ਜਾਰੀ ਹਦਾਇਤਾਂ ਦਾ ਪਾਲਣ ਕਰਨ : DSP
Sunday, May 03, 2020 - 09:09 PM (IST)
ਕਿਸ਼ਨਪੁਰਾ ਕਲਾਂ, (ਭਿੰਡਰ)— ਬਾਲ ਕਲਾਕਾਰ ਨੂਰ ਤੇ ਜਸ਼ਨ ਵੱਲੋਂ ਸੋਸ਼ਲ ਮੀਡੀਆਂ ਦੇ ਮਾਧਿਅਮ ਰਾਹੀਂ ਵਿਸ਼ਵ ਪ੍ਰਸਿੱਧੀ ਪ੍ਰਾਪਤ ਕਰਨ 'ਤੇ ਉਸ ਬਾਲ ਕਲਾਕਾਰਾਂ ਤੇ ਸਮੁੱਚੀ ਟੀਮ ਨੂੰ ਮਿਲਣ ਵਾਲਿਆਂ ਦਾ ਪਿੰਡ ਭਿੰਡਰ ਕਲਾਂ (ਮੋਗਾ) ਵਿਖੇ ਤਾਤਾਂ ਲੱਗਾ ਹੋਇਆ ਤੇ ਲੋਕ ਲਾਕਡਾਊਨ ਦੀ ਪ੍ਰਵਾਹ ਨਾ ਕਰਦਿਆਂ ਹੋਇਆ ਵੱਡੀ ਗਿਣਤੀ 'ਚ ਪਹੁੰਚ ਰਹੇ ਹਨ, ਜਿਸ ਕਰਕੇ ਸਿਹਤ ਵਿਭਾਗ ਤੇ ਪੁਲਸ ਪ੍ਰਸ਼ਾਸਨ ਵੱਲੋਂ ਜਾਰੀ ਹਦਾਇਤਾਂ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ। ਲੋਕਾਂ ਦੀਆਂ ਭਾਵਨਾਵਾਂ ਨੂੰ ਧਿਆਨ 'ਚ ਰੱਖਦੇ ਹੋਏ ਸਪੈਸ਼ਲ ਕ੍ਰਾਈਮ ਅਤੇ ਸਾਈਬਰ ਕ੍ਰਾਈਮ ਸੈਲ ਮੋਗਾ ਦੇ ਇੰਚਾਰਜ ਬਲਵਿੰਦਰ ਸਿੰਘ ਨੇ ਨੂਰ ਨੂੰ ਪਿਆਰ ਕਰਨ ਵਾਲੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕੋਰੋਨਾ ਮਹਾਮਾਰੀ ਨੂੰ ਧਿਆਨ 'ਚ ਰੱਖਦੇ ਹੋਏ ਨੂਰ (5 ਸਾਲ) ਤੇ ਜਸ਼ਨ (9 ਸਾਲ) ਦੀ ਟੀਮ ਨੂੰ ਉਨ੍ਹਾਂ ਵੱਲੋਂ ਜਾਰੀ ਫੋਨ ਨੰਬਰਾਂ 'ਤੇ ਹੀ ਗੱਲਬਾਤ 'ਤੇ ਸਪੰਰਕ ਕਰਕੇ ਹੀ ਮਿਲਿਆ ਜਾਵੇ।
ਉਨ੍ਹਾਂ ਬੱਚੀ ਦੀ ਛੋਟੀ ਉਮਰ 'ਤੇ ਚਿੰਤਾ ਪ੍ਰਗਟ ਕਰਦੇ ਹੋਏ ਕਿਹਾ ਕਿ ਲੋਕਾਂ ਦੇ ਇਸ ਤਰ੍ਹਾਂ ਸਾਰਾ ਦਿਨ ਮਿਲਣ ਨਾਲ ਬੱਚੀਆਂ ਦੇ ਬੀਮਾਰ ਹੋਣ ਦਾ ਵੀ ਖਦਸ਼ਾ ਹੈ। ਉਨ੍ਹਾਂ ਮੀਡੀਆ ਕਰਮੀਆਂ ਤੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਸਿਹਤ ਵਿਭਾਗ ਤੇ ਪੁਲਸ ਪ੍ਰਸ਼ਾਸਨ ਦੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਬਾਲ ਕਲਾਕਾਰਾਂ ਨੂੰ ਮਿਲਣ ਸਮੇਂ ਮਾਸਕ ਪਾਉਣ ਤੇ ਸਮਾਜਿਕ ਦੂਰੀ ਬਣਾ ਕੇ ਰੱਖਣ। ਉਨ੍ਹਾਂ ਦੱਸਿਆਂ ਕਿ ਹੋ ਸਕੇ ਤਾਂ ਲਾਕਡਾਊਨ ਸਮਾਪਤ ਹੋਣ ਤੋਂ ਬਾਅਦ ਹੀ ਇਸ ਟੀਮ ਨੂੰ ਮਿਲਿਆ ਜਾਵੇ।