ਚੰਡੀਗੜ੍ਹ ਦੀ ਇਸ ਕਾਲੋਨੀ 'ਚ ਘਰ ਖ਼ਾਲੀ ਕਰਨ ਲੱਗੇ ਲੋਕ, ਪੜ੍ਹੋ ਕੀ ਹੈ ਕਾਰਨ

Monday, Dec 04, 2023 - 01:08 PM (IST)

ਚੰਡੀਗੜ੍ਹ : ਚੰਡੀਗੜ੍ਹ ਨਗਰ ਨਿਗਮ ਅਧੀਨ ਪੈਂਦੀ ਧਨਾਸ ਕਾਲੋਨੀ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਸ਼ੁਰੂ ਕਰ ਦਿੱਤੇ ਹਨ। ਦਰਅਸਲ ਇਹ ਲੋਕ ਪਸ਼ੂਆਂ ਦੇ ਗੋਹੇ ਕਾਰਨ ਪਰੇਸ਼ਾਨ ਹਨ। ਗੋਹੇ ਕਾਰਨ ਪੂਰੇ ਇਲਾਕੇ 'ਚ ਗੰਦਗੀ ਫੈਲੀ ਰਹਿੰਦੀ ਹੈ, ਜਿਸ ਕਾਰਨ ਲੋਕਾਂ ਨੂੰ ਬੀਮਾਰੀਆਂ ਦਾ ਡਰ ਸਤਾ ਰਿਹਾ ਹੈ। ਹਾਲਾਂਕਿ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਪਸ਼ੂਆਂ ਨੂੰ ਇੱਥੋਂ ਹਟਾਉਣ ਲਈ ਹੁਕਮ ਵੀ ਜਾਰੀ ਕੀਤੇ ਹੋਏ ਹਨ ਪਰ ਇਸ ਦੇ ਬਾਵਜੂਦ ਵੀ ਨਗਰ ਨਿਗਮ ਦੇ ਅਧਿਕਾਰੀ ਕੋਈ ਕਾਰਵਾਈ ਨਹੀਂ ਕਰ ਰਹੇ।

ਇਹ ਵੀ ਪੜ੍ਹੋ : ਪੰਜਾਬੀਓ ਹੱਡ ਚੀਰਵੀਂ ਠੰਡ ਲਈ ਹੋ ਜਾਓ ਤਿਆਰ, ਸੀਤ ਲਹਿਰ ਸਣੇ ਮੀਂਹ ਨੂੰ ਲੈ ਕੇ ਜਾਰੀ ਹੋਇਆ ਯੈਲੋ Alert

ਇਲਾਕੇ 'ਚ ਹਰ ਥਾਂ 'ਤੇ ਗੋਹਾ ਹੀ ਗੋਹਾ ਦਿਖਾਈ ਦਿੰਦਾ ਹੈ ਅਤੇ ਲੋਕ ਕਾਫੀ ਪਰੇਸ਼ਾਨ ਹਨ, ਜਿਸ ਕਾਰਨ ਹੁਣ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਸ਼ੁਰੂ ਕਰ ਦਿੱਤੇ ਹਨ। ਇਸ ਮਾਮਲੇ ਸਬੰਧੀ ਇਕ ਐੱਨ. ਜੀ. ਓ. ਚਲਾਉਣ ਵਾਲੇ ਇਕਬਾਲ ਸਿੰਘ ਢਿੱਲੋਂ ਨੇ ਕਿਹਾ ਕਿ ਨਗਰ ਨਿਗਮ ਵਲੋਂ ਅਦਾਲਤ 'ਚ ਇਕ ਐਫੀਡੇਵਿਟ ਦਿੱਤਾ ਗਿਆ ਹੈ। ਇਸ 'ਚ ਕਿਹਾ ਗਿ ਹੈ ਕਿ ਇਲਾਕੇ 'ਚ ਪਸ਼ੂਆਂ ਨੂੰ ਹਟਾ ਲਿਆ ਗਿਆ ਹੈ ਅਤੇ ਇੱਥੇ ਸਾਫ਼-ਸਫ਼ਾਈ ਕਰ ਦਿੱਤੀ ਗਈ ਹੈ ਪਰ ਇਹ ਐਫੀਡੇਵਿਟ ਅਧਿਕਾਰੀਆਂ ਨੇ ਗਲਤ ਦਿੱਤਾ ਹੈ ਕਿਉਂਕਿ ਅਜੇ ਵੀ ਗੋਹੇ ਦੇ ਨਾਲ-ਨਾਲ ਹੋਰ ਗੰਦਗੀ ਵੀ ਪਈ ਹੋਈ ਹੈ।

ਇਹ ਵੀ ਪੜ੍ਹੋ : ਲੁਧਿਆਣਾ 'ਚ ਭਿਆਨਕ ਹਾਦਸੇ ਦੌਰਾਨ 2 ਜਵਾਨ ਮੁੰਡਿਆਂ ਦੀ ਮੌਤ, ਤੀਜੇ ਦੀ ਹਾਲਤ ਨਾਜ਼ੁਕ

ਉਨ੍ਹਾਂ ਕਿਹਾ ਕਿ ਅਧਿਕਾਰੀ ਅਦਾਲਤ ਨੂੰ ਇਸ ਤਰ੍ਹਾਂ ਦੇ ਸਬੂਤ ਦੇ ਕੇ ਗੁੰਮਰਾਹ ਕਰ ਰਹੇ ਹਨ। ਦੱਸਣਯੋਗ ਹੈ ਕਿ ਚੰਡੀਗੜ੍ਹ ਵਸਣ ਤੋਂ ਬਾਅਦ ਸ਼ਹਿਰ 'ਚ ਦੁੱਧ ਦੀ ਸਪਲਾਈ ਕਰਨ ਲਈ ਮਿਲਕ ਕਾਲੋਨੀ ਬਣਾਈ ਗਈ ਸੀ। ਇੱਥੇ ਲੋਕਾਂ ਨੂੰ ਪਸ਼ੂ ਰੱਖਣ ਦੀ ਜਗ੍ਹਾ ਦਿੱਤੀ ਗਈ ਸੀ ਪਰ ਹੌਲੀ-ਹੌਲੀ ਕੁੱਝ ਲੋਕ ਇੱਥੋਂ ਚਲੇ ਗਏ ਅਤੇ ਕੁੱਝ ਨੇ ਆਪਣੇ ਮਕਾਨ ਬਣਾ ਲਏ। ਬਾਅਦ 'ਚ ਪ੍ਰਸ਼ਾਸਨ ਨੇ 2006 'ਚ ਇਸ ਕਾਲੋਨੀ ਨੂੰ ਰੈਗੂਲਰ ਕਰ ਦਿੱਤਾ ਪਰ ਕੁੱਝ ਲੋਕਾਂ ਨੇ ਇੱਥੇ ਅਜੇ ਵੀ ਪਸ਼ੂ ਰੱਖੇ ਹੋਏ ਹਨ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

 


Babita

Content Editor

Related News