ਵਿਆਹ ਪ੍ਰੋਗਰਾਮ ਲਾਉਣ ਨੂੰ ਲੈ ਕੇ ਹਰਭਜਨ ਮਾਨ ਦਾ ਦਿਲ ਨੂੰ ਛੂਹਣ ਵਾਲਾ ਬਿਆਨ, ਦੇਖੋ ਵੀਡੀਓ

Friday, Oct 09, 2026 - 01:24 PM (IST)

ਵਿਆਹ ਪ੍ਰੋਗਰਾਮ ਲਾਉਣ ਨੂੰ ਲੈ ਕੇ ਹਰਭਜਨ ਮਾਨ ਦਾ ਦਿਲ ਨੂੰ ਛੂਹਣ ਵਾਲਾ ਬਿਆਨ, ਦੇਖੋ ਵੀਡੀਓ

ਮਨੋਰੰਜਨ ਡੈਸਕ  - ਪੰਜਾਬੀ ਗਾਇਕ ਤੇ ਅਦਾਕਾਰ ਹਰਭਜਨ ਮਾਨ ਨੇ ਆਪਣੇ 35 ਸਾਲਾਂ ਦੇ ਸੰਗੀਤਕ ਸਫ਼ਰ ਦੇ ਕਈ ਕਿੱਸੇ ਸਾਂਝੇ ਕੀਤੇ। ਇਸ ਦੌਰਾਨ ਜਦੋਂ ਹਰਭਜਨ ਮਾਨ ਤੋਂ ਵਿਆਹ ਦੇ ਪ੍ਰੋਗਰਾਮਾਂ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਇਨ੍ਹਾਂ ਪ੍ਰੋਗਰਾਮਾਂ ਵਿਚ ਉਨ੍ਹਾਂ ਨੂੰ ਅਥਾਹ ਪਿਆਰ ਤੇ ਮਾਣ-ਸਨਮਾਨ ਮਿਲਦਾ ਹੈ। ਮਾਨ ਨੇ ਕਿਹਾ ਕਿ ਉਂਝ ਤਾਂ ਦੋਵਾਂ ਧਿਰਾਂ (ਕੁੜੀ ਤੇ ਮੁੰਡੇ ਵਾਲੇ) ਵੱਲੋਂ ਬੇਸ਼ੁਮਾਰ ਪਿਆਰ ਮਿਲਦਾ ਹੈ ਪਰ ਬਾਬਲ ਤੇਰੀਆਂ ਗੁੱਡੀਆਂ ਵਾਂਗ ਕੁੜੀਆਂ ਵਾਲੇ ਹੱਥਾਂ 'ਤੇ ਚੁੱਕ ਲੈਂਦੇ ਹਨ।

 

ਮਾਨ ਨੇ ਕਿਹਾ ਕਿ ਉਹ ਆਪਣੇ ਆਪ ਨੂੰ ਖੁਸ਼ਕਿਸਮਤ ਸਮਝਦੇ ਹਨ ਕਿ ਉਹ ਇਕ ਖਿੱਤੇ ਨਾਲ ਜੁੜੇ ਜਿਸ ਨੇ ਉਨ੍ਹਾਂ ਨੂੰ ਅਥਾਹ ਪਿਆਰ ਤੇ ਸਤਿਕਾਰ ਦਿਵਾਇਆ। ਇਸ ਮੌਕੇ ਮਾਨ ਨੇ ''ਪਲ-ਪਲ ਬਾਅਦ ਮਾਏ, ਆਏ ਤੇਰੀ ਯਾਦ ਮਾਏ'' ਗੀਤ ਦੀਆਂ ਕੁਝ ਲਾਈਨਾਂ ਵੀ ਸਾਂਝੀਆਂ ਕੀਤੀਆਂ। ਵੀਡੀਓ ਵਿਚ ਸੁਣੋ ਹਰਭਜਨ ਮਾਨ ਨਾਲ ਕੀਤੀ ਗੱਲਬਾਤ ਦਾ ਇਕ ਅੰਸ਼।


author

Sunaina

Content Editor

Related News