ਹਰਭਜਨ ਮਾਨ ਦਾ ਖ਼ਾਸ ਇੰਟਰਵਿਊ: 35 ਸਾਲਾਂ ਦੇ ਸੰਗੀਤਕ ਸਫ਼ਰ ਤੇ ਪਿੰਡ ਨਾਲ ਜੁੜੀਆਂ ਖੂਬਸੂਰਤ ਯਾਦਾਂ ਕੀਤੀਆਂ ਸਾਂਝੀਆਂ

Thursday, Oct 08, 2026 - 01:28 PM (IST)

ਹਰਭਜਨ ਮਾਨ ਦਾ ਖ਼ਾਸ ਇੰਟਰਵਿਊ: 35 ਸਾਲਾਂ ਦੇ ਸੰਗੀਤਕ ਸਫ਼ਰ ਤੇ ਪਿੰਡ ਨਾਲ ਜੁੜੀਆਂ ਖੂਬਸੂਰਤ ਯਾਦਾਂ ਕੀਤੀਆਂ ਸਾਂਝੀਆਂ

ਐਂਟਰਟੇਨਮੈਂਟ ਡੈਸਕ - ਪੰਜਾਬੀ ਗਾਇਕ ਤੇ ਅਦਾਕਾਰ ਹਰਭਜਨ ਮਾਨ ਨੇ ਹਾਲ ਹੀ ਵਿੱਚ ਜਗਬਾਣੀ ਦੇ ਸੀਨੀਅਰ ਪੱਤਰਕਾਰ ਰਨਮਦੀਪ ਸਿੰਘ ਸੋਢੀ ਨਾਲ ਇੱਕ ਇੰਟਰਵਿਊ ਵਿੱਚ ਆਪਣੇ 35 ਸਾਲਾਂ ਦੇ ਸੰਗੀਤਕ ਸਫ਼ਰ, ਕਰਨੈਲ ਸਿੰਘ ਪਾਰਸ ਤੇ ਬਾਬੂ ਸਿੰਘ ਮਾਨ ਦੀ ਸੰਗਤ, ਬੇਟੇ ਅਵਕਾਸ਼ ਮਾਨ ਦੇ ਅਦਾਕਾਰੀ ਡੈਬਿਊ ਅਤੇ ਜ਼ਿੰਦਗੀ ਦੇ ਕਈ ਮਹੱਤਵਪੂਰਨ ਪਹਿਲੂਆਂ ਬਾਰੇ ਖੁੱਲ੍ਹ ਕੇ ਗੱਲਬਾਤ ਕੀਤੀ।

ਇਹ ਵੀ ਪੜ੍ਹੋ: "ਪਾਪਾ ਨਾਲ ਕੰਪੀਟ ਨਹੀਂ, ਵੱਖਰੀ ਪਛਾਣ ਬਣਾਉਣਾ ਚਾਹੁੰਦਾ ਹਾਂ"; ਹਰਭਜਨ ਮਾਨ ਦੇ ਪੁੱਤ ਅਵਕਾਸ਼ ਦਾ Exclusive ਇੰਟਰਵਿਊ

ਗੱਲਬਾਤ ਦੌਰਾਨ ਹਰਭਜਨ ਮਾਨ ਨੇ ਦੱਸਿਆ ਕਿ ਗੀਤ 'ਚਿੱਠੀਏ ਨੀ ਚਿੱਠੀਏ' ਨੇ ਉਨ੍ਹਾਂ ਦੀ ਗਾਇਕੀ ਦੇ ਰਾਹ ਖੋਲ੍ਹੇ। ਇਹ ਗੀਤ ਉਨ੍ਹਾਂ ਨੇ 1992 ਵਿੱਚ ਦੂਰਦਰਸ਼ਨ ਜਲੰਧਰ ਦੇ ਪ੍ਰੋਗਰਾਮ 'ਸ਼ਾਮ ਸੰਧੂਰੀ' ਵਿੱਚ ਗਾਇਆ ਸੀ। ਇਸ ਗੀਤ ਨੂੰ ਦਸੰਬਰ 1992 ਵਿੱਚ ਕੈਸੇਟ ਰੂਪ ਵਿੱਚ ਰਿਲੀਜ਼ ਕੀਤਾ ਗਿਆ ਸੀ, ਜਿਸ ਨੂੰ ਲਗਭਗ 35 ਸਾਲ ਪੂਰੇ ਹੋਣ ਵਾਲੇ ਹਨ। ਉਨ੍ਹਾਂ ਦੱਸਿਆ ਕਿ ਉਹ ਬਚਪਨ ਤੋਂ ਆਪਣੇ ਭਰਾ ਗੁਰਸੇਵਕ ਮਾਨ ਨਾਲ ਸਟੇਜਾਂ 'ਤੇ ਗਾਉਂਦੇ ਆ ਰਹੇ ਹਨ।

ਇਹ ਵੀ ਪੜ੍ਹੋ: 'ਤੁਸੀਂ ਭਾਰਤੀ ਸੁਪਨੇ ਦੀ ਮਸ਼ਾਲ ਹੋ'; H'Wood ਗਾਇਕਾ ਨੇ PM ਮੋਦੀ ਨੂੰ ਦੇਸ਼ ਸੇਵਾ ਦੇ 25 ਸਾਲ ਪੂਰੇ ਹੋਣ 'ਤੇ ਦਿੱਤੀ ਵਧਾਈ

ਹਰਭਜਨ ਮਾਨ ਨੇ ਅੱਗੇ ਦੱਸਿਆ ਕਿ ਉਹ ਕਵੀਸ਼ਰ ਕਰਨੈਲ ਸਿੰਘ ਪਾਰਸ (ਰਾਮੂਵਾਲੀਆ) ਦੇ ਸ਼ਗੀਰਦ ਸਨ। ਬਚਪਨ ਵਿੱਚ ਉਨ੍ਹਾਂ ਨੇ ਆਪਣੇ ਭਰਾ ਗੁਰਸੇਵਕ ਨਾਲ ਪਾਰਸ ਸਾਹਿਬ ਦੀ ਲਿਖੀ ਕਵੀਸ਼ਰੀ "ਆਓ ਭੈਣੋ ਰਲ ਮਿਲ ਗਾਈਏ ਭਗਤ ਸਿੰਘ ਦੀ ਘੋੜੀ" ਗਾਉਣੀ ਸ਼ੁਰੂ ਕੀਤੀ ਸੀ। ਇਸ ਤੋਂ ਬਾਅਦ ਉਹ ਹਰ ਐਤਵਾਰ ਰਾਮੂਵਾਲ ਜਾਂਦੇ ਸਨ, ਜਿੱਥੇ ਪਾਰਸ ਸਾਹਿਬ ਉਨ੍ਹਾਂ ਨੂੰ ਗਾਉਣ ਦੀਆਂ ਬਾਰੀਕੀਆਂ, ਸਟੇਜ 'ਤੇ ਖੜ੍ਹਨ ਦਾ ਢੰਗ ਅਤੇ ਬੋਲਣ ਦੀ ਸ਼ੈਲੀ ਦੀ ਟ੍ਰੇਨਿੰਗ ਦਿੰਦੇ ਸਨ।

ਇਹ ਵੀ ਪੜ੍ਹੋ: ਸਖ਼ਤ ਚਿਤਾਵਨੀ ਮਗਰੋਂ ਨਿੱਜੀ ਤੌਰ 'ਤੇ ਸੁਪਰੀਮ ਕੋਰਟ ਪੇਸ਼ ਹੋਏ ਰਾਜਪਾਲ ਯਾਦਵ ! 13 ਅਕਤੂਬਰ ਤੱਕ...

ਉਨ੍ਹਾਂ ਆਪਣੇ ਪਿੰਡ ਖੇਮੂਆਣਾ ਨਾਲ ਅਟੁੱਟ ਲਗਾਓ ਬਾਰੇ ਜ਼ਿਕਰ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਆਪਣੇ ਪਿੰਡ ਵਾਲੇ ਪੁਰਾਣੇ ਘਰ ਨੂੰ ਢਾਹ ਕੇ ਨਵੀਂ ਕੋਠੀ ਬਣਾਉਣ ਦੀ ਬਜਾਏ ਹੂਬਹੂ ਉਸੇ ਤਰ੍ਹਾਂ ਸੰਭਾਲ ਕੇ ਰੱਖਿਆ ਹੈ, ਕਿਉਂਕਿ ਉਨ੍ਹਾਂ ਦੀਆਂ ਬਚਪਨ ਦੀਆਂ ਯਾਦਾਂ ਅਤੇ ਮਾਤਾ-ਪਿਤਾ ਦੀਆਂ ਨਿਸ਼ਾਨੀਆਂ ਉਸੇ ਘਰ ਨਾਲ ਜੁੜੀਆਂ ਹੋਈਆਂ ਹਨ।

ਇਹ ਵੀ ਪੜ੍ਹੋੋ: ਨਾਨਾ ਪਾਟੇਕਰ ਨੇ 3 ਦਿਨ ਪਹਿਲਾਂ ਹੀ ਕਰ'ਤੀ ਸੀ ਆਪਣੀ ਮੌਤ ਦੀ ਭਵਿੱਖਬਾਣੀ !

ਹਰਭਜਨ ਮਾਨ ਨੇ ਆਪਣੀ ਸਫ਼ਲਤਾ ਵਿੱਚ ਗੀਤਕਾਰ ਬਾਬੂ ਸਿੰਘ ਮਾਨ ਦੇ ਲਿਖੇ ਗੀਤਾਂ ਅਤੇ ਉਨ੍ਹਾਂ ਦੀ ਸੰਗਤ ਦਾ ਅਹਿਮ ਜ਼ਿਕਰ ਕੀਤਾ। ਹਰਭਜਨ ਮਾਨ ਨੇ ਦੱਸਿਆ ਕਿ 1994-95 ਦੇ ਦੌਰਾਨ ਜਦੋਂ ਉਨ੍ਹਾਂ ਨੂੰ ਬਾਬੂ ਸਿੰਘ ਮਾਨ ਸਾਹਿਬ ਦਾ ਪਹਿਲੀ ਵਾਰ ਫੋਨ ਆਇਆ, ਤਾਂ ਉਨ੍ਹਾਂ ਨੂੰ ਪਹਿਲਾਂ ਵਿਸ਼ਵਾਸ ਹੀ ਨਹੀਂ ਹੋਇਆ ਸੀ। ਮਾਨ ਸਾਹਿਬ ਨੇ ਆਪਣੇ ਬੇਟੇ ਰਵੀ ਦੇ ਵਿਆਹ ਵਿੱਚ ਹਰਭਜਨ ਮਾਨ ਨੂੰ ਅਖਾੜਾ ਲਾਉਣ ਲਈ ਕਿਹਾ ਸੀ।

ਇਹ ਵੀ ਪੜ੍ਹੋ: ਅਲਵਿਦਾ ਨਾਨਾ ਪਾਟੇਕਾਰ: 35 ਰੁਪਏ ਮਹੀਨੇ ਤੋਂ ਸ਼ੁਰੂ ਕੀਤਾ ਸਫ਼ਰ, ਫਿਰ ਅਦਾਕਾਰੀ ਨਾਲ ਜਿੱਤੇ ਕਰੋੜਾਂ ਦਿਲ

ਇਸ ਤੋਂ ਇਲਾਵਾ ਉਨ੍ਹਾਂ ਆਪਣੀ ਪਤਨੀ ਹਰਮਨ ਮਾਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਪਰਿਵਾਰਕ ਸੰਤੁਲਨ, ਬੱਚਿਆਂ ਦੀ ਸਹੀ ਪਰਵਰਿਸ਼ ਅਤੇ ਉਨ੍ਹਾਂ ਨੂੰ ਆਪਣੀਆਂ ਜੜ੍ਹਾਂ ਨਾਲ ਜੋੜ ਕੇ ਰੱਖਣ ਵਿੱਚ ਉਨ੍ਹਾਂ ਦੀ ਪਤਨੀ ਦਾ ਬਹੁਤ ਵੱਡਾ ਯੋਗਦਾਨ ਰਿਹਾ ਹੈ। ਹਰਭਜਨ ਮਾਨ ਨੇ ਦੱਸਿਆ ਕਿ ਉਨ੍ਹਾਂ ਦੀ ਪਤਨੀ ਹਰਮਨ ਮਾਨ, ਕਰਨੈਲ ਸਿੰਘ ਪਾਰਸ ਦੀ ਹੀ ਪੋਤੀ ਹੈ।

ਇਹ ਵੀ ਪੜ੍ਹੋ: ਜਾਣੋ ਕਦੋਂ ਅਤੇ ਕਿੱਥੇ ਕੀਤਾ ਜਾਵੇਗਾ ਦਿੱਗਜ ਅਦਾਕਾਰ ਨਾਨਾ ਪਾਟੇਕਰ ਦਾ ਅੰਤਿਮ ਸੰਸਕਾਰ

ਦੱਸ ਦੇਈਏ ਕਿ ਗਾਇਕ-ਅਦਾਕਾਰ ਹਰਭਜਨ ਮਾਨ ਦੀ ਨਵੀਂ ਪੰਜਾਬੀ ਫਿਲਮ 'ਇਹ ਦਿਨ ਰੋਜ਼ ਨਹੀਂ ਆਉਣੇ' 9 ਅਕਤੂਬਰ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਣ ਲਈ ਤਿਆਰ ਹੈ। ਇਸ ਫਿਲਮ ਵਿੱਚ ਉਹ ਆਪਣੇ ਪੁੱਤਰ ਅਵਕਾਸ਼ ਮਾਨ ਨਾਲ ਸਕ੍ਰੀਨ ਸਾਂਝੀ ਕਰਦੇ ਨਜ਼ਰ ਆਉਣਗੇ। ਅਵਕਾਸ਼ ਮਾਨ ਦੀ ਇਹ ਪਹਿਲੀ ਡੈਬਿਊ ਫਿਲਮ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

 


author

cherry

Content Editor

Related News