'ਮੈਂ ਜਿੱਥੇ ਵੀ ਜਾਂਦਾ ਹਾਂ..!, ਔਰਾ ਵਰਲਡ ਟੂਰ' ਤੋਂ ਪਹਿਲਾਂ ਦਿਲਜੀਤ ਦੋਸਾਂਝ ਨੇ ਸਾਂਝੀਆਂ ਕੀਤੀਆਂ ਪੁਰਾਣੀਆਂ ਯਾਦਾਂ
Sunday, Oct 11, 2026 - 10:38 AM (IST)
ਪਾਲੀਵੁੱਡ - ਸੁਪਰਸਟਾਰ ਦਿੱਲੀ ਦੋਸਾਂਝ ਨੇ ਆਪਣੇ 'ਔਰਾ ਵਰਲਡ ਟੂਰ ਤੋਂ ਪੁਰਾਣੀਆਂ ਯਾਦਾਂ ਨੂੰ ਯਾਦ ਕਰ ਕੇ ਇਕ ਪੋਸਟ ਸਾਂਝੀ ਕੀਤੀ ਹੈ। ਇਸ ਪੋਸਟ ਰਾਹੀਂ ਉਨ੍ਹਾਂ ਦੱਸਿਆ ਕਿ ਜਿੱਥੇ ਵੀ ਉਹ ਜਾਂਦੇ ਹਨ ਉਹ ਸ਼ਹਿਰ ਉਨ੍ਹਾਂ ਦਾ ਆਪਣਾ ਬਣ ਗਿਆ ਅਤੇ ਹਰ ਗਲੀ 'ਚ ਉਨ੍ਹਾਂਦੀ ਆਪਣੀ ਇਕ ਕਹਾਣੀ ਸੀ ਤੇ ਹਰ ਕੋਨੇ 'ਚ ਥੋੜਾ ਜਿਹਾ ਪਿਆਰ ਉਨਾਂ ਦੀ ਉਡੀਕ ਕਰ ਰਿਹਾ ਹੈ। ਦੱਸ ਦਈਏ ਕਿ ਇੰਸਟਾਗ੍ਰਾਮ 'ਚ ਭਾਰਤ ਦੇ ਉਨ੍ਹਾਂ ਸ਼ਹਿਰਾਂ ਦੀਆਂ ਕਈ ਤਸਵੀਰਾਂ ਨੂੰ ਸਾਂਝਾ ਕਰਦਿਆ ਕਿਹਾ ਕਿ ਉਹ ਜਿੱਥੇ ਵੀ ਪਰਫੋਰਮ ਕਰਨ ਜਾਂਦੇ ਹਨ ਉਹ ਉਨ੍ਹਾਂ ਦਾ ਆਪਣਾ ਘਰ ਬਣ ਜਾਂਦਾ ਹੈ।
ਇਸ ਦੌਰਾਨ ਦਿਲਜੀਤ ਨੇ ਪੋਸਟ ਦੇ ਕੈਪਸ਼ਨ 'ਚ ਲਿਖਿਆ, "ਪਿਆਰੇ ਘਰ, ਯਾਦ ਰੱਖੋ ਕਿਵੇਂ ਹਰ ਸ਼ਹਿਰ ਸਾਡਾ ਆਪਣਾ ਬਣ ਗਿਆ, ਹਰ ਗਲੀ ਦੀ ਇਕ ਕਹਾਣੀ ਸੀ ਅਤੇ ਹਰ ਕੋਨੇ 'ਚ ਇਕ ਛੋਟਾ ਜਿਹਾ ਪਿਆਰ ਉਡੀਕ ਰਿਹਾ ਸੀ? ਕੀ ਤੁਸੀਂ ਇਹ ਸਭ ਦੁਬਾਰਾ ਅਨੁਭਵ ਕਰਨ ਲਈ ਤਿਆਰ ਹੋ?#Auraworldtour #diljitdosanjh"
ਦੱਸ ਦਈਏ ਕਿ 'ਔਰਾ ਟੂਰ' 1 ਨਵੰਬਰ ਨੂੰ JLN ਸਟੇਡੀਅਮ 'ਚ ਸ਼ੁਰੂ ਹੋਣ ਵਾਲਾ ਹੈ। ਇਸ ਦੌਰਾਨ ਇਸ ਟੂਰ 'ਚ ਸੰਗੀਤ, ਊਰਜਾ ਅਤੇ ਸ਼ਾਨਦਾਰ ਨਜ਼ਾਰੇ ਦੇਖਣ ਨੂੰ ਮਿਲਣਗੇ ਜੋ ਦਿਲਜੀਤ ਦੀ ਲਾਈਵ ਪਰਫਾਰਮੈਂਸ ਦੀ ਪਛਾਣ ਹਨ। ਇਹ ਟੂਰ ਉਨ੍ਹਾਂ ਦੇ ਇੰਟਰਨੈਸ਼ਨਲ ਸ਼ੋਅ ਦੇ ਵੱਡੇ ਪੱਧਰ ਨੂੰ ਭਾਰਤੀ ਦਰਸ਼ਕਾਂ ਲਈ ਸਟੇਡੀਅਮ ਦੇ ਤਜਰਬਿਆਂ ਨੂੰ ਬਦਲ ਦੇਵੇਗਾ।
