ਕੂੜੇ ਦੇ ਢੇਰ ''ਚ ਹਿੰਦੂ ਦੇਵੀ-ਦੇਵਤਿਆਂ ਦੀਆਂ ਮੂਰਤੀਆਂ ਤੇ ਸਿੱਖਾਂ ਦੇ ਕੈਲੰਡਰ ਵੇਖ ਭੜਕੇ ਲੋਕ

Wednesday, Mar 21, 2018 - 01:46 AM (IST)

ਕੂੜੇ ਦੇ ਢੇਰ ''ਚ ਹਿੰਦੂ ਦੇਵੀ-ਦੇਵਤਿਆਂ ਦੀਆਂ ਮੂਰਤੀਆਂ ਤੇ ਸਿੱਖਾਂ ਦੇ ਕੈਲੰਡਰ ਵੇਖ ਭੜਕੇ ਲੋਕ

ਗੁਰਦਾਸਪੁਰ,  (ਵਿਨੋਦ, ਦੀਪਕ)-  ਅੱਜ ਸਥਾਨਕ ਅਮਾਮਵਾੜਾ ਚੌਕ 'ਚ ਉਸ ਸਮੇਂ ਤਣਾਅਪੂਰਨ ਸਥਿਤੀ ਬਣ ਗਈ, ਜਦੋਂ ਲੋਕਾਂ ਨੇ ਸਵੇਰੇ ਕੂੜੇ ਦੇ ਢੇਰ 'ਤੇ ਭਗਵਾਨ ਸ਼ਿਵ ਦੀ ਮੂਰਤੀ ਅਤੇ ਸਿੱਖ ਗੁਰੂਆਂ ਦੇ ਫਟੇ ਹੋਏ ਕੈਲੰਡਰ ਵੇਖੇ।
ਜਾਣਕਾਰੀ ਅਨੁਸਾਰ ਅਮਾਮਵਾੜਾ ਚੌਕ 'ਚ ਫਾਰਜ ਪੁੱਤਰ ਸਮੀਸ ਪਿੰਡ ਜੰਜਲਾ ਤੇ ਜੁਬੇਦ ਪੁੱਤਰ ਅਹਿਸਾਨ ਦੋਵੇਂ ਨਿਵਾਸੀ ਉੱਤਰ ਪ੍ਰਦੇਸ਼ ਨੇ ਅਮਾਮਵਾੜਾ ਚੌਕ 'ਚ ਵਿਨੋਦ ਗੁਪਤਾ ਨਾਮਕ ਵਿਅਕਤੀ ਤੋਂ ਇਕ ਦੁਕਾਨ ਕਿਰਾਏ 'ਤੇ ਲਈ ਸੀ। ਇਸ ਦੁਕਾਨ 'ਚ ਪਹਿਲਾਂ ਕਿੱਟੀ ਨਾਮਕ ਵਿਅਕਤੀ ਨੇ ਮੰਦਰ ਬਣਾ ਰੱਖਿਆ ਸੀ। ਮੁਸਲਮਾਨਾਂ ਨੇ ਦੁਕਾਨ ਦੀ ਸਫਾਈ ਕਰਦੇ ਸਮੇਂ ਬੀਤੀ ਰਾਤ ਭਗਵਾਨ ਸ਼ਿਵ ਦੀ ਮੂਰਤੀ ਅਤੇ ਸਿੱਖ ਗੁਰਦੁਆਰੇ ਦੇ ਕੈਲੰਡਰ ਨੂੰ ਕੂੜੇ 'ਚ ਸੁੱਟ ਦਿੱਤਾ। ਲੋਕਾਂ ਨੇ ਸਵੇਰੇ ਇਹ ਸਭ ਵੇਖ ਕੇ ਰੋਸ ਪ੍ਰਗਟ ਕੀਤਾ। 
ਮਾਮਲੇ ਦੀ ਸੂਚਨਾ ਮਿਲਦਿਆਂ ਹੀ ਡੀ. ਐੱਸ. ਪੀ. ਗੁਰਬਖਸ਼ ਸਿੰਘ ਤੇ ਸਿਟੀ ਪੁਲਸ ਸਟੇਸ਼ਨ ਇੰਚਾਰਜ ਸ਼ਾਮ ਲਾਲ ਮੌਕੇ 'ਤੇ ਪਹੁੰਚੇ ਅਤੇ ਉਨ੍ਹਾਂ ਨੇ ਉਕਤ ਮੁਸਲਮਾਨਾਂ ਨੂੰ ਫੜ ਲਿਆ ਜਦਕਿ ਹੋਰ 5 ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ। ਇਸ ਮਾਮਲੇ ਸਬੰਧੀ ਐੱਸ. ਐੱਚ. ਓ. ਸ਼ਾਮ ਲਾਲ ਨੇ ਦੱਸਿਆ ਕਿ ਰਵਿੰਦਰ ਖੰਨਾ ਦੇ ਬਿਆਨਾਂ 'ਤੇ ਉਕਤ ਮੁਸਲਮਾਨਾਂ ਵਿਰੁੱਧ ਮਾਮਲਾ ਦਰਜ ਕਰ ਕੇ ਕਾਰਵਾਈ ਕੀਤੀ ਜਾ ਰਹੀ ਹੈ। ਪੁਲਸ ਨੇ 2 ਦੋਸ਼ੀਆਂ ਫਾਰਜ ਪੁੱਤਰ ਸਮੀਸ ਪਿੰਡ ਜੰਜਲਾ ਤੇ ਜੁਬੇਦ ਪੁੱਤਰ ਅਹਿਸਾਨ ਦੋਵੇਂ ਨਿਵਾਸੀ ਉੱਤਰ ਪ੍ਰਦੇਸ਼ ਨੂੰ ਗ੍ਰਿਫਤਾਰ ਕਰ ਲਿਆ ਹੈ ਜਦਕਿ ਹੋਰਨਾਂ ਦੀ ਤਲਾਸ਼ ਕੀਤੀ ਜਾ ਰਹੀ ਹੈ। ਵਰਨਣਯੋਗ ਹੈ ਕਿ ਬੀਤੇ ਕਈ ਦਿਨਾਂ ਤੋਂ ਸ਼ਹਿਰ 'ਚ 7-8 ਮੁਸਲਮਾਨਾਂ ਨੇ ਦੁਕਾਨਾਂ ਕਿਰਾਏ 'ਤੇ ਲੈ ਰੱਖੀਆਂ ਸਨ। ਇਹ ਲੋਕ ਵੱਖ-ਵੱਖ ਕਾਰੋਬਾਰਾਂ ਦੀਆਂ ਦੁਕਾਨਾਂ ਕਰਦੇ ਹਨ। ਅੱਜ ਇਸ ਘਟਨਾ ਦੀ ਸੂਚਨਾ ਮਿਲਦਿਆਂ ਹੀ ਹੋਰ ਮੁਸਲਮਾਨ ਦੁਕਾਨਦਾਰ ਵੀ ਆਪਣੀਆਂ ਦੁਕਾਨਾਂ ਬੰਦ ਕਰ ਕੇ ਭੱਜ ਗਏ। ਘਟਨਾ ਦੀ ਸੂਚਨਾ ਮਿਲਦੇ ਹੀ ਸ਼ਿਵ ਸੈਨਾ ਨੇਤਾ ਹਰਵਿੰਦਰ ਸੋਨੀ, ਕਸ਼ਮੀਰ ਬੱਬੂ, ਚੰਦਰ ਪ੍ਰਕਾਸ਼, ਪ੍ਰਦੀਪ ਪੀਚੀ ਸਮੇਤ ਹੋਰ ਹਿੰਦੂ ਸੰਗਠਨ ਇਕੱਠੇ ਹੋ ਗਏ ਅਤੇ ਮਿਲ ਕੇ ਮੂਰਤੀ ਨੂੰ ਚੁੱਕ ਕੇ ਬਾਜ਼ਾਰ 'ਚ ਰੋਸ ਪ੍ਰਗਟ ਕਰਦੇ ਹੋਏ ਪੁਲਸ ਸਟੇਸ਼ਨ ਪਹੁੰਚੇ ਅਤੇ ਦੋਸ਼ੀਆਂ ਵਿਰੁੱਧ ਕਾਰਵਾਈ ਕਰਨ ਦੀ ਮੰਗ ਕੀਤੀ।
ਇਸ ਸਬੰਧੀ ਡੀ. ਐੱਸ. ਪੀ. ਗੁਰਬਖਸ਼ ਸਿੰਘ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸ਼ਾਂਤੀ ਬਣਾਈ ਰੱਖਣ ਅਤੇ ਕਿਸੇ ਵੀ ਬਾਹਰਲੇ ਵਿਅਕਤੀ ਨੂੰ ਦੁਕਾਨ ਜਾਂ ਮਕਾਨ ਕਿਰਾਏ 'ਤੇ ਦੇਣ ਤੋਂ ਪਹਿਲਾਂ ਇਸ ਦੀ ਸੂਚਨਾ ਪੁਲਸ ਨੂੰ ਜ਼ਰੂਰ ਦੇਣ ਤਾਂ ਕਿ ਬਾਹਰ ਤੋਂ ਆਏ ਲੋਕਾਂ ਦੀ ਚੰਗੀ ਤਰ੍ਹਾਂ ਪਛਾਣ ਕੀਤੀ ਜਾ ਸਕੇ। ਉਨ੍ਹਾਂ ਕਿਹਾ ਕਿ ਜਿਨ੍ਹਾਂ ਲੋਕਾਂ ਨੇ ਇਨ੍ਹਾਂ ਮੁਸਲਮਾਨਾਂ ਨੂੰ ਦੁਕਾਨਾਂ ਕਿਰਾਏ 'ਤੇ ਦਿੱਤੀਆਂ ਸਨ। ਉਨ੍ਹਾਂ ਨੇ ਪੁਲਸ ਨੂੰ ਇਸ ਦੀ ਕੋਈ ਜਾਣਕਾਰੀ ਨਹੀਂ ਦਿੱਤੀ।


Related News