ਲੁਧਿਆਣਾ ਜ਼ਿਲ੍ਹੇ ਦੇ ਲੋਕਾਂ ਲਈ ਖ਼ਤਰੇ ਦੀ ਘੰਟੀ! ਇਸ ਬੀਮਾਰੀ ਨੇ ਢਾਹਿਆ ਕਹਿਰ, ਹਸਪਤਾਲਾਂ 'ਚ ਵਧੀ ਭੀੜ
Saturday, Nov 04, 2023 - 12:19 PM (IST)
ਲੁਧਿਆਣਾ (ਸਹਿਗਲ) : ਜ਼ਿਲ੍ਹੇ ਸਾਰੇ ਹਸਪਤਾਲਾਂ ਵੱਲੋਂ ਡੇਂਗੂ ਦੇ ਕੇਸਾਂ ਦੀ ਰਿਪੋਰਟ ਨਾ ਕਰਨ ਦੇ ਬਾਵਜੂਦ ਪਿਛਲੇ 3 ਦਿਨਾਂ ਦੌਰਾਨ ਸ਼ਹਿਰ ਦੇ ਵੱਡੇ ਹਸਪਤਾਲਾਂ ’ਚ ਡੇਂਗੂ ਦੇ 225 ਮਰੀਜ਼ ਸਾਹਮਣੇ ਆਏ ਹਨ, ਜਿਨ੍ਹਾਂ ’ਚੋਂ ਸਿਹਤ ਵਿਭਾਗ ਨੇ 66 ਮਰੀਜ਼ਾਂ ’ਚ ਡੇਂਗੂ ਦੀ ਪੁਸ਼ਟੀ ਕੀਤੀ ਹੈ, ਜੋ ਸਾਰੇ ਮਰੀਜ਼ ਜ਼ਿਲ੍ਹੇ ਦੇ ਰਹਿਣ ਵਾਲੇ ਹਨ। ਨੋਡਲ ਅਫ਼ਸਰ ਡਾ. ਰਮੇਸ਼ ਭਗਤ ਨੇ ਦੱਸਿਆ ਕਿ ਜ਼ਿਲ੍ਹੇ ’ਚ ਪਿਛਲੇ 24 ਘੰਟਿਆਂ ਦੌਰਾਨ ਡੇਂਗੂ ਦੇ 68 ਮਰੀਜ਼ ਸਾਹਮਣੇ ਆਏ ਹਨ। ਇਕ ਦਿਨ ’ਚ 24 ਡੇਂਗੂ ਦੇ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ, ਜਦੋਂ ਕਿ ਬਾਕੀਆਂ ਨੂੰ ਸ਼ੱਕੀ ਸ਼੍ਰੇਣੀ ’ਚ ਰੱਖਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਹੁਣ ਤੱਕ 824 ਡੇਂਗੂ ਦੇ ਕੇਸ ਸਾਹਮਣੇ ਆ ਚੁੱਕੇ ਹਨ। ਵਰਤਮਾਨ ’ਚ ਜ਼ਿਲ੍ਹੇ ’ਚ 133 ਐਕਟਿਵ ਮਰੀਜ਼ ਸਾਹਮਣੇ ਆਏ ਹਨ, ਜਿਨ੍ਹਾਂ ’ਚੋਂ 74 ਡੀ. ਐੱਮ. ਸੀ. ਵਿਚ, 47 ਦੀਪ ਹਸਪਤਾਲ ’ਚ, 5 ਜੀ. ਟੀ. ਵੀ. ਵਿਚ, 2 ਗਲੋਬਲ ਹਸਪਤਾਲ ਅਤੇ ਸਿਵਲ ਹਸਪਤਾਲ ’ਚ 5 ਮਰੀਜ਼ ਦਾਖ਼ਲ ਹਨ। ਇਹ ਰਿਪੋਰਟ ਸਿਰਫ਼ 5 ਹਸਪਤਾਲਾਂ ’ਚ ਸਾਹਮਣੇ ਆਈ ਹੈ।
ਇਹ ਵੀ ਪੜ੍ਹੋ : ਪਾਕਿਸਤਾਨ 'ਚ ਵੱਡਾ ਅੱਤਵਾਦੀ ਹਮਲਾ, ਏਅਰਬੇਸ 'ਚ ਵੜੇ ਦਹਿਸ਼ਤਗਰਦਾਂ ਨੇ ਚਲਾਈਆਂ ਤਾਬੜਤੋੜ ਗੋਲੀਆਂ
ਹਸਪਤਾਲਾਂ ਅਤੇ ਨਰਸਿੰਗ ਹੋਮਜ਼ ਦੀ ਕੀਤੀ ਜਾ ਸਕਦੀ ਜਾਂਚ
ਜ਼ਿਲ੍ਹੇ ’ਚ ਦਰਜਨਾਂ ਹਸਪਤਾਲ ਅਜਿਹੇ ਹਨ, ਜੋ ਜਾਣ0ਬੁੱਝ ਕੇ ਡੇਂਗੂ ਦੇ ਮਰੀਜ਼ਾਂ ਦਾ ਡਾਟਾ ਸਿਹਤ ਵਿਭਾਗ ਨੂੰ ਨਹੀਂ ਭੇਜ ਰਹੇ ਹਨ। ਦੂਜੇ ਪਾਸੇ ਸਿਹਤ ਵਿਭਾਗ ਦੇ ਸੂਤਰਾਂ ਦਾ ਕਹਿਣਾ ਹੈ ਕਿ ਇਹ ਮਾਮਲਾ ਉੱਚ ਅਧਿਕਾਰੀਆਂ ਦੇ ਧਿਆਨ ’ਚ ਹੈ ਤਾਂ ਅਚਨਚੇਤ ਨਿਰੀਖਣ ਕਿਵੇਂ ਕੀਤੀ ਜਾ ਸਕਦੀ ਹੈ। ਹਸਪਤਾਲਾਂ ’ਚ ਜਲਦ ਤੋਂ ਜਲਦ ਜਾਂਚ ਕੀਤੀ ਜਾਵੇ। ਜਿੱਥੇ ਡੇਂਗੂ ਦੇ ਮਰੀਜ਼ ਦਾਖਲ ਹਨ ਪਰ ਇਸ ਦੀ ਸੂਚਨਾ ਸਿਹਤ ਵਿਭਾਗ ਨੂੰ ਨਹੀਂ ਦਿੱਤੀ ਜਾ ਰਹੀ। ਸੂਤਰਾਂ ਨੇ ਅੱਗੇ ਦੱਸਿਆ ਕਿ ਜਾਂਚ ਦੌਰਾਨ ਇਹ ਵੀ ਦੇਖਿਆ ਜਾਵੇਗਾ ਕਿ ਡੇਂਗੂ ਦੇ ਮਰੀਜ਼ਾਂ ਦੇ ਇਲਾਜ ਅਤੇ ਟੈਸਟ ਲਈ ਕਿੰਨੇ ਪੈਸੇ ਲਏ ਜਾ ਰਹੇ ਹਨ। ਸਾਰਾ ਕੰਮ ਨਿਰਧਾਰਤ ਮਾਪਦੰਡਾਂ ਅਨੁਸਾਰ ਹੋ ਰਿਹਾ ਹੈ ਜਾਂ ਨਹੀਂ, ਉਨ੍ਹਾਂ ਕਿਹਾ ਕਿ ਡੇਂਗੂ ਦੇ ਨਾਂ ’ਤੇ ਡਰਾ-ਧਮਕਾ ਕੇ ਹਸਪਤਾਲਾਂ ’ਚ ਓਵਰ ਬਿਲਿੰਗ ਅਤੇ ਜ਼ਬਰਦਸਤੀ ਮਰੀਜ਼ਾਂ ਨੂੰ ਦਾਖ਼ਲ ਕਰਵਾਉਣ ਵਾਲੇ ਹਸਪਤਾਲਾਂ ਖਿਲਾਫ ਕਾਰਵਾਈ ਕੀਤੀ ਜਾ ਸਕਦੀ ਹੈ।
ਇਸ ਸਬੰਧੀ ਕਿਸੇ ਦੀ ਵੀ ਸਿਫ਼ਾਰਸ਼ ਨਹੀਂ ਮੰਨੀ ਜਾਵੇਗੀ। ਸਿਹਤ ਅਧਿਕਾਰੀਆਂ ਦੀ ਮੰਨੀਏ ਤਾਂ ਦੱਸਿਆ ਜਾਂਦਾ ਹੈ ਕਿ ਜ਼ਿਲ੍ਹੇ ’ਚ ਡੇਂਗੂ ਦੇ ਮਰੀਜ਼ਾਂ ਦੀ ਗਿਣਤੀ ਉਨ੍ਹਾਂ ਤੱਕ ਪੁੱਜੀਆਂ ਰਿਪੋਰਟਾਂ ਤੋਂ ਕਿਤੇ ਵੱਧ ਹੈ। ਹਸਪਤਾਲਾਂ ਵੱਲੋਂ ਸਹੀ ਜਾਣਕਾਰੀ ਨਾ ਦੇਣ ਕਾਰਨ ਲੋਕਾਂ ਨੂੰ ਡੇਂਗੂ ਸਬੰਧੀ ਬਚਾਅ ਕਾਰਜ ਦਿੱਕਤਾਂ ਆ ਰਹੀਆਂ ਹਨ। ਇਹ ਵੀ ਖ਼ੁਲਾਸਾ ਹੋਇਆ ਹੈ ਕਿ ਕਈ ਇਲਾਕਿਆਂ ’ਚ ਬਿਨਾਂ ਡਿਗਰੀ ਵਾਲੇ ਡਾਕਟਰ ਵੀ ਡੇਂਗੂ ਦੇ ਮਰੀਜ਼ਾਂ ਦਾ ਇਲਾਜ ਕਰ ਰਹੇ ਹਨ ਅਤੇ ਵਾਇਰਲ ਮਰੀਜ਼ਾਂ ਨੂੰ ਵੀ ਡੇਂਗੂ ਦਾ ਮਰੀਜ਼ ਦੱਸਿਆ ਜਾ ਰਿਹਾ ਹੈ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8