ਚੰਡੀਗੜ੍ਹ-ਮੋਹਾਲੀ ਦੇ ਲੋਕ ਹੋ ਜਾਣ ਅਲਰਟ, ਅੱਜ ਸ਼ਾਮ ਸੋਚ-ਸਮਝ ਕੇ ਆਓ ਇਧਰ, ਨਹੀਂ ਤਾਂ ਫਸ ਜਾਵੋਗੇ
Thursday, Jan 11, 2024 - 02:24 PM (IST)
ਮੋਹਾਲੀ : ਚੰਡੀਗੜ੍ਹ ਅਤੇ ਮੋਹਾਲੀ 'ਚ ਲੋਕਾਂ ਨੂੰ ਅੱਜ ਟ੍ਰੈਫਿਕ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਲਈ ਅੱਜ ਸੋਚ-ਸਮਝ ਕੇ ਹੀ ਲੋਕ ਇੱਧਰ ਵਾਲੇ ਪਾਸੇ ਨੂੰ ਆਉਣ, ਕਿਉਂਕਿ ਅੱਜ ਸ਼ਾਮ 7 ਵਜੇ ਮੋਹਾਲੀ ਦੇ ਆਈ. ਐੱਸ. ਬਿੰਦਰਾ ਕ੍ਰਿਕਟ ਸਟੇਡੀਅਮ 'ਚ ਭਾਰਤ ਅਤੇ ਅਫ਼ਗਾਨਿਸਤਾਨ ਵਿਚਾਲੇ ਟੀ-20 ਅੰਤਰਰਾਸ਼ਟਰੀ ਮੈਚ ਖੇਡਿਆ ਜਾਣਾ ਹੈ। ਇਸ ਲਈ ਮੋਹਾਲੀ ਦੇ ਐੱਸ. ਐੱਸ. ਪੀ. ਡਾ. ਸੰਦੀਪ ਗਰਗ ਨੇ ਆਮ ਲੋਕਾਂ ਨੂੰ ਮੈਚ ਦੌਰਾਨ ਸਟੇਡੀਅਮ ਵੱਲ ਨਾ ਆਉਣ ਦੀ ਸਲਾਹ ਦਿੱਤੀ ਹੈ।
ਇਹ ਵੀ ਪੜ੍ਹੋ : ਚੰਡੀਗੜ੍ਹ ਦੇ ਨਵੇਂ ਮੇਅਰ ਦੀ 18 ਜਨਵਰੀ ਨੂੰ ਹੋਵੇਗੀ ਚੋਣ, ਜਾਰੀ ਕੀਤਾ ਗਿਆ Notification
ਇਸ ਸਬੰਧੀ ਮੋਹਾਲੀ ਪੁਲਸ ਕਾਫੀ ਚੌਕਸ ਹੈ। ਵੱਖ-ਵੱਖ ਥਾਵਾਂ 'ਤੇ ਸੀ. ਸੀ. ਟੀ. ਵੀ. ਕੈਮਰੇ ਲਗਾਏ ਗਏ ਹਨ ਅਤੇ ਕ੍ਰਿਕਟ ਸਟੇਡੀਅਮ ਦੇ ਅੰਦਰ ਅਤੇ ਆਲੇ-ਦੁਆਲੇ 2000 ਦੇ ਕਰੀਬ ਪੁਲਸ ਮੁਲਾਜ਼ਮ ਤਾਇਨਾਤ ਹਨ। ਇੰਨਾ ਹੀ ਨਹੀਂ ਟਿਕਟਾਂ ਦੀ ਕਾਲਾਬਾਜ਼ਾਰੀ ਕਰਨ ਵਾਲਿਆਂ 'ਤੇ ਵੀ ਨਜ਼ਰ ਰੱਖੀ ਜਾਵੇਗੀ ਅਤੇ ਲੋਕਾਂ ਨੂੰ ਕਾਲਾਬਾਜ਼ਾਰੀ ਰੋਕਣ ਲਈ ਅਜਿਹੀਆਂ ਟਿਕਟਾਂ ਨਾ ਖ਼ਰੀਦਣ ਦੀ ਅਪੀਲ ਕੀਤੀ ਗਈ ਹੈ। ਇਹ ਜਾਣਕਾਰੀ ਜ਼ਿਲ੍ਹਾ ਮੋਹਾਲੀ ਦੇ ਐਸ. ਐਸ. ਪੀ. ਸੰਦੀਪ ਗਰਗ ਨੇ ਦਿੱਤੀ। ਉਨ੍ਹਾਂ ਕਿਹਾ ਕਿ ਮੋਹਾਲੀ ਪੁਲਸ ਵੱਲੋਂ ਇਸ ਮੈਚ ਨੂੰ ਲੈ ਕੇ ਸਖ਼ਤ ਪ੍ਰਬੰਧ ਕੀਤੇ ਗਏ ਹਨ, ਰੂਟ ਪਲਾਨ ਵੀ ਬਣਾਇਆ ਗਿਆ ਹੈ। ਇਸ ਦੌਰਾਨ ਕੁਝ ਰੂਟ ਡਾਈਵਰਟ ਕੀਤੇ ਜਾਣਗੇ।
ਇਹ ਵੀ ਪੜ੍ਹੋ : ਕਾਂਗਰਸ ਦੀ ਬਗਾਵਤ ਵਿਚਾਲੇ ਨਵਜੋਤ ਸਿੱਧੂ ਦਾ ਵੱਡਾ ਬਿਆਨ, 'ਮੇਰੀ ਕਿਸੇ ਨਾਲ ਕੋਈ ਲੜਾਈ ਨਹੀਂ' (ਵੀਡੀਓ)
ਇਸ ਵਿੱਚ ਲਾਈਟ ਪੁਆਇੰਟ ਫੇਜ਼-10 ਤੇ 11, ਲਾਈਟ ਪੁਆਇੰਟ ਸੈਕਟਰ 49 ਤੇ 50, ਲਾਈਟ ਪੁਆਇੰਟ ਫੇਜ਼-8 ਤੇ 9, ਲਾਈਟ ਪੁਆਇੰਟ ਨੇੜੇ ਨਾਈਪਰ ਬ੍ਰਿਜ, ਲਾਈਟ ਪੁਆਇੰਟ ਨੇੜੇ ਗੋਗਾਮੇੜੀ ਸੈਕਟਰ 68 ਦੇ ਰੂਟਾਂ ਤੋਂ ਆਵਾਜਾਈ ਨੂੰ ਮੋੜਿਆ ਜਾਵੇਗਾ। ਇਸ ਲਈ ਪੁਲਸ ਵੱਲੋਂ ਬੈਰੀਕੇਡ ਲਾਏ ਜਾਣਗੇ ਤਾਂ ਜੋ ਰੋਜ਼ਾਨਾ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਨਾ ਕਰਨਾ ਪਵੇ। ਇੰਨਾ ਹੀ ਨਹੀਂ, ਕ੍ਰਿਕਟ ਮੈਚ ਦੌਰਾਨ ਸਟੇਡੀਅਮ ਦੇ ਆਲੇ-ਦੁਆਲੇ ਦੀਆਂ ਸੜਕਾਂ ਅਤੇ ਰਸਤਿਆਂ ਵੱਲ ਨਾ ਜਾਣ ਦੀ ਅਪੀਲ ਲੋਕਾਂ ਨੂੰ ਕੀਤੀ ਗਈ ਹੈ ਤਾਂ ਜੋ ਲੋਕ ਟ੍ਰੈਫਿਕ ਜਾਮ ਵਿੱਚ ਨਾ ਫਸਣ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8