ਲੁਧਿਆਣਾ 'ਚ ਲੋਕਾਂ ਨੂੰ ਅੱਜ ਰਾਤ ਲਈ ਕੀਤਾ ਗਿਆ Alert, ਇਲਾਕੇ 'ਚ ਵੜੇ ਚੀਤੇ ਨੇ ਸੁਕਾਏ ਸਾਹ

Friday, Dec 08, 2023 - 02:54 PM (IST)

ਲੁਧਿਆਣਾ : ਲੁਧਿਆਣਾ ਦੀ ਸੈਂਟਰਾ ਗਰੀਨ ਸੋਸਾਇਟੀ 'ਚ ਚੀਤੇ ਦੇ ਵੜਨ ਦੀ ਖ਼ਬਰ ਮਗਰੋਂ ਇਲਾਕੇ ਦੇ ਸਾਰੇ ਲੋਕ ਦਹਿਸ਼ਤ 'ਚ ਹਨ। ਇਲਾਕੇ 'ਚ ਚੀਤੇ ਦੇ ਵੜਨ ਦੀ ਖ਼ਬਰ ਫੈਲਣ ਮਗਰੋਂ ਭਾਰੀ ਗਿਣਤੀ 'ਚ ਪੁਲਸ ਬਲ ਅਤੇ ਜੰਗਲਾਤ ਵਿਭਾਗ ਦੀਆਂ ਟੀਮਾਂ ਪੁੱਜੀਆਂ ਹੋਈਆਂ ਹਨ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਦੇ ਕਾਰਨ ਬੱਚੇ ਅੱਜ ਪ੍ਰੀਖਿਆ ਵੀ ਨਹੀਂ ਦੇ ਸਕੇ ਕਿਉਂਕਿ ਚੀਤੇ ਦੀ ਖ਼ਬਰ ਨੇ ਸਭ ਨੂੰ ਬੁਰੀ ਤਰ੍ਹਾਂ ਡਰਾ ਦਿੱਤਾ ਹੈ।

ਇਹ ਵੀ ਪੜ੍ਹੋ : ਪੰਜਾਬ ਦੇ 2 ਲੱਖ ਵਿਦਿਆਰਥੀਆਂ ਨੂੰ ਲੈ ਕੇ ਆਈ ਵੱਡੀ ਖ਼ਬਰ, ਸਕੂਲਾਂ ਨੂੰ ਜਾਰੀ ਹੋਏ ਹੁਕਮ

ਮੌਕੇ 'ਤੇ ਪੁੱਜੀ ਜੰਗਲਾਤ ਵਿਭਾਗ ਦੀ ਟੀਮ ਦਾ ਕਹਿਣਾ ਹੈ ਕਿ ਚੀਤਾ ਦਿਨ ਦੇ ਸਮੇਂ ਕਿਸੇ ਥਾਂ 'ਤੇ ਲੁਕ ਗਿਆ ਹੈ ਅਤੇ ਹੋ ਸਕਦਾ ਹੈ ਕਿ ਰਾਤ ਨੂੰ ਉਸ ਦੀ ਕਿਸੇ ਹਲਚਲ ਦਾ ਪਤਾ ਲੱਗ ਸਕੇ। ਟੀਮ ਮੈਂਬਰਾਂ ਦਾ ਕਹਿਣਾ ਹੈ ਕਿ ਚੀਤੇ ਨੂੰ ਫੜ੍ਹਨ ਲਈ ਸਾਡੀ ਟੀਮ ਪੂਰੀ ਤਰ੍ਹਾਂ ਤਿਆਰ ਹੈ। ਚੀਤੇ ਦੇ ਵੜਨ ਦੀ ਪੁਸ਼ਟੀ ਪੁਲਸ ਵੱਲੋਂ ਕੀਤੀ ਜਾ ਚੁੱਕੀ ਹੈ ਕਿਉਂਕਿ ਉਸ ਨੂੰ ਕੈਮਰੇ 'ਚ ਦੇਖਿਆ ਗਿਆ ਹੈ। ਸਥਾਨਕ ਲੋਕਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਸਵੇਰੇ ਇਸ ਦੀ ਜਾਣਕਾਰੀ ਦਿੱਤੀ ਗਈ ਅਤੇ ਅਲਰਟ ਰਹਿਣ ਲਈ ਕਿਹਾ ਗਿਆ ਹੈ। ਵਿਭਾਗ ਦੇ ਅਧਿਕਾਰੀ ਪ੍ਰੀਤਪਾਲ ਸਿੰਘ ਨੇ ਕਿਹਾ ਕਿ ਲੋਕਾਂ ਨੂੰ ਆਉਣ-ਜਾਣ ਦੀ ਕੋਈ ਮਨਾਹੀ ਨਹੀਂ ਹੈ ਅਤੇ ਸਭ ਲੋਕ ਆ-ਜਾ ਰਹੇ ਹਨ।

ਇਹ ਵੀ ਪੜ੍ਹੋ : ਪੰਜਾਬ 'ਚ ਵਾਹਨ ਚਾਲਕਾਂ ਲਈ ਵੱਡੀ ਖ਼ਬਰ, ਇਹ ਕੰਮ ਨਾ ਕੀਤਾ ਤਾਂ Black List ਹੋ ਜਾਵੇਗੀ RC

ਉਨ੍ਹਾਂ ਨੇ ਕਿਹਾ ਕਿ ਜਾਨਵਰ ਦਿਨ ਦੇ ਸਮੇਂ ਹਮਲਾ ਨਹੀਂ ਕਰਦਾ, ਰਾਤ ਨੂੰ ਖ਼ਾਸ ਕਰਕੇ ਉਸ ਵਲੋਂ ਹਮਲਾ ਕੀਤੇ ਜਾਣ ਦਾ ਡਰ ਰਹਿੰਦਾ ਹੈ ਅਤੇ ਇਸ ਲਈ ਬੱਚਿਆਂ ਨੂੰ ਜ਼ਿਆਦਾ ਖ਼ਤਰਾ ਹੈ। ਉਨ੍ਹਾਂ ਨੇ ਰਾਤ ਵੇਲੇ ਲੋਕਾਂ ਨੂੰ ਅਲਰਟ ਰਹਿਣ ਲਈ ਕਿਹਾ ਹੈ। ਉਨ੍ਹਾਂ ਨੇ ਕਿਹਾ ਕਿ ਪਹਿਲੇ ਪੜਾਅ 'ਚ ਅਸੀਂ ਜਾਂਚ ਕਰ ਲਈ ਹੈ। ਹੁਣ ਦੂਜਾ ਪੜਾਅ ਹੋਵੇਗਾ, ਜਿਸ 'ਚ ਸੋਸਾਇਟੀ ਦਾ ਬੇਸਮੈਂਟ ਅਤੇ ਅਜਿਹੀ ਥਾਂ ਜਿੱਥੇ ਹਨ੍ਹੇਰਾ ਹੁੰਦਾ ਹੈ ਜਾਂ ਜਿਹੜੇ ਫਲੈਟ ਖ਼ਾਲੀ ਪਏ ਹਨ, ਉਨ੍ਹਾਂ ਦੀ ਤਲਾਸ਼ੀ ਲਈ ਜਾਵੇਗੀ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8



 


Babita

Content Editor

Related News