'ਆਪ' ਸਰਕਾਰ ਨੇ ਵਾਅਦਾ ਪੁਗਾਇਆ, ਬਿਜਲੀ ਬਿੱਲ ਜ਼ੀਰੋ ਆਉਣੇ ਸ਼ੁਰੂ, ਲੋਕਾਂ 'ਚ ਖੁਸ਼ੀ ਦਾ ਮਾਹੌਲ (ਵੀਡੀਓ)

Saturday, Sep 03, 2022 - 11:53 PM (IST)

'ਆਪ' ਸਰਕਾਰ ਨੇ ਵਾਅਦਾ ਪੁਗਾਇਆ, ਬਿਜਲੀ ਬਿੱਲ ਜ਼ੀਰੋ ਆਉਣੇ ਸ਼ੁਰੂ, ਲੋਕਾਂ 'ਚ ਖੁਸ਼ੀ ਦਾ ਮਾਹੌਲ (ਵੀਡੀਓ)

ਜਲੰਧਰ (ਸੋਨੂੰ) : ਪੰਜਾਬ ਸਰਕਾਰ ਵੱਲੋਂ ਸੱਤਾ 'ਚ ਆਉਣ ਤੋਂ ਪਹਿਲਾਂ ਜੋ ਬਿਜਲੀ ਮਾਫੀ ਦਾ ਵਾਅਦਾ ਕੀਤਾ ਗਿਆ ਸੀ ਕਿ ਇਕ ਮਹੀਨੇ ਦੇ 300 ਅਤੇ 2 ਮਹੀਨਿਆਂ ਦੇ 600 ਬਿਜਲੀ ਯੂਨਿਟ ਫ੍ਰੀ ਕੀਤੇ ਜਾਣਗੇ। ਮਾਨ ਸਰਕਾਰ ਵੱਲੋਂ ਆਪਣਾ ਵਾਅਦਾ ਪੂਰਾ ਕਰਨ 'ਤੇ ਅੱਜ ਲੋਕਾਂ ਦੇ ਚਿਹਰਿਆਂ 'ਤੇ ਖੁਸ਼ੀ ਸਾਫ਼ ਝਲਕ ਰਹੀ ਸੀ। ਲੋਕਾਂ ਨੇ ਆਪਣੇ ਬਿਜਲੀ ਬਿੱਲ ਜ਼ੀਰੋ ਆਉਣ 'ਤੇ ਕਿਹਾ ਕਿ ਮਾਨ ਸਰਕਾਰ ਨੇ ਜੋ ਵਾਅਦੇ ਕੀਤੇ ਸਨ, ਹੌਲੀ-ਹੌਲੀ ਉਨ੍ਹਾਂ ਨੂੰ ਪੂਰਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਔਰਤਾਂ ਨੂੰ 1000 ਰੁਪਏ ਦੇਣ ਦਾ ਜੋ ਵਾਅਦਾ ਕੀਤਾ ਗਿਆ ਸੀ, ਸਰਕਾਰ ਵੱਲੋਂ ਉਹ ਵੀ ਪੂਰਾ ਜਾਵੇਗਾ।

ਇਹ ਵੀ ਪੜ੍ਹੋ : CM ਮਾਨ ਵੱਲੋਂ ਖੇਤੀ ਦੇ ਆਧੁਨਿਕ ਮਾਡਲ ਬਾਰੇ ਬੋਰਲੌਗ ਇੰਸਟੀਚਿਊਟ ਦੇ ਨੁਮਾਇੰਦਿਆਂ ਨਾਲ ਵਿਚਾਰ-ਵਟਾਂਦਰਾ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Mukesh

Content Editor

Related News