ਪਿੰਡ ਭੱਗੂਪੁਰ ਬੇਟ ਰਿਟਰਨਿੰਗ ਅਫ਼ਸਰ ਬਦਲਣ ਲਈ ਲੋਕਾਂ ਨੇ ਧਰਨਾ ਲੱਗਾ ਰੋਕਿਆ ਵੋਟਾਂ ਦਾ ਕੰਮ
Tuesday, Oct 15, 2024 - 09:34 AM (IST)
ਲੋਪੋਕੇ (ਸਤਨਾਮ) - ਬਲਾਕ ਚੋਗਾਵਾਂ ਅਧੀਨ ਆਉਂਦੇ ਸਰਹੱਦੀ ਪਿੰਡ ਭੱਗੂਪੁਰ ਬੇਟ ਵਿਖੇ ਰਿਟਰਨਿੰਗ ਅਫ਼ਸਰ ਨੂੰ ਲੈ ਕੇ ਪਿੰਡ ਵਾਸੀਆਂ ਨੇ ਧਰਨਾ ਲਗਾ ਕੇ ਵੋਟਾਂ ਦਾ ਕੰਮ ਸ਼ੁਰੂ ਹੋਣ ਤੋਂ ਪਹਿਲਾਂ ਹੀ ਰੋਕ ਦਿੱਤਾ। ਇਸ ਰੋਸ ਧਰਨੇ ਨੂੰ ਸੰਬੋਧਨ ਕਰਦਿਆਂ ਸਤਨਾਮ ਸਿੰਘ, ਮੱਸੂ ਸਿੰਘ ਭੱਗੂਪੁਰ ਬੇਟ, ਰਸ਼ਪਾਲ ਸਿੰਘ, ਸਾਬਕਾ ਸਰਪੰਚ ਸ਼ਰਮਾ, ਸਤਨਾਮ ਸਿੰਘ ਫੌਜੀ, ਸੋਹਣ ਸਿੰਘ, ਪ੍ਰਗਟ ਸਿੰਘ ਆਦਿ ਨੇ ਕਿਹਾ ਕਿ ਮਿਲੀ ਭੁਗਤ ਨਾਲ ਪਿੰਡ ਵਿੱਚ ਪਿੰਡ ਦਾ ਹੀ ਪ੍ਰੋਜੈਕਟਿੰਗ ਅਫ਼ਸਰ ਮਨਜੀਤ ਸਿੰਘ ਲਗਾਇਆ ਗਿਆ, ਜਿਸ ਦੀਆਂ ਪਿੰਡ ਵਿੱਚ ਹੀ ਵੋਟਾਂ ਹਨ।
ਇਹ ਵੀ ਪੜ੍ਹੋ - ਦੇਸ਼ ਭਰ 'ਚ ਸੜ ਰਿਹਾ ਸੀ ਰਾਵਣ, ਹਰਿਆਣਾ 'ਚ ਇਕੱਠੀਆਂ ਬਲੀਆਂ ਇੱਕੋ ਪਰਿਵਾਰ ਦੇ 8 ਜੀਆਂ ਦੀਆਂ ਚਿਖਾਵਾਂ
ਇਸ ਦੌਰਾਨ ਉਨ੍ਹਾਂ ਇਕ ਸੁਰ ਵਿੱਚ ਕਿਹਾ ਕਿ ਜੇਕਰ ਰਿਟਰਨਿੰਗ ਅਫ਼ਸਰ ਨੂੰ ਨਾ ਬਦਲਿਆ ਗਿਆ ਤਾਂ ਵੋਟਾਂ ਦਾ ਕੰਮ ਸ਼ੁਰੂ ਨਹੀਂ ਹੋਣ ਦਿੱਤਾ ਜਾਵੇਗਾ। ਇਸ ਦੌਰਾਨ ਲੋਕ ਆਪਣੀ ਜਿੱਦ 'ਤੇ ਅੜੇ ਹੋਏ ਸਨ ਕਿ ਜਿੰਨਾ ਚਿਰ ਰਿਟਰਨਿੰਗ ਅਫ਼ਸਰ ਨੂੰ ਬਦਲ ਨਹੀਂ ਦਿੱਤਾ ਜਾਵੇਗਾ, ਉਸ ਸਮੇਂ ਤੱਕ ਵੋਟਾਂ ਦਾ ਕੰਮ ਸ਼ੁਰੂ ਨਹੀਂ ਹੋਣ ਦਿੱਤਾ ਗਿਆ ਤੇ ਪਿੰਡ ਵਾਸੀ ਧਰਨੇ ਉੱਪਰ ਬੈਠ ਗਏ। ਇਸ ਤੋਂ ਬਾਅਦ ਇਸ ਮੌਕੇ ਰਾਜਾਸਾਂਸੀ ਦੇ ਡੀਐੱਸਪੀ ਨੇ ਮੌਕੇ 'ਤੇ ਪਹੁੰਚ ਕੇ ਪ੍ਰਾਜੈਕਟਿੰਗ ਅਫ਼ਸਰ ਨੂੰ ਬਾਹਰ ਬਿਠਾ ਦਿੱਤਾ ਅਤੇ ਵੋਟਾਂ ਦਾ ਕੰਮ ਸ਼ੁਰੂ ਕਰਵਾ ਦਿੱਤਾ।
ਇਹ ਵੀ ਪੜ੍ਹੋ - ਵੱਡੀ ਵਾਰਦਾਤ: ਦੋਸਤਾਂ ਨਾਲ ਪਹਿਲਾਂ ਪਾਈ ਪੋਸਟ, ਫਿਰ ਗੁੱਸੇ 'ਚ ਪਤੀ ਨੇ ਕਰ 'ਤਾਂ ਪਤਨੀ ਤੇ ਸੱਸ ਦਾ ਕਤਲ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8