ਲੋਕਾਂ ਨੇ ਖੰਭੇ ਨਾਲ ਬੰਨ੍ਹ ਕੇ ਦੋ ਲੁਟੇਰਿਆਂ ਦੀ ਕੀਤੀ ਛਿੱਤਰ-ਪਰੇਡ, ਘਟਨਾ CCTV ''ਚ ਹੋਈ ਕੈਦ

Monday, Nov 13, 2023 - 12:53 PM (IST)

ਲੋਕਾਂ ਨੇ ਖੰਭੇ ਨਾਲ ਬੰਨ੍ਹ ਕੇ ਦੋ ਲੁਟੇਰਿਆਂ ਦੀ ਕੀਤੀ ਛਿੱਤਰ-ਪਰੇਡ, ਘਟਨਾ CCTV ''ਚ ਹੋਈ ਕੈਦ

ਲੁਧਿਆਣਾ (ਬਿਊਰੋ)- ਲੁਧਿਆਣਾ 'ਚ ਲੋਕਾਂ ਨੇ ਦੋ ਲੁਟੇਰਿਆਂ ਨੂੰ ਖੰਭੇ ਨਾਲ ਬੰਨ੍ਹ ਕੇ ਬੁਰੀ ਤਰ੍ਹਾਂ ਕੁੱਟਿਆ। ਰੇਲਵੇ ਲਾਈਨ 'ਤੇ ਖ਼ਰੀਦਦਾਰੀ ਕਰਕੇ ਘਰ ਪਰਤ ਰਹੇ ਇਕ ਪ੍ਰਵਾਸੀ ਵਿਅਕਤੀ ਨੂੰ ਲੁਟੇਰਿਆਂ ਨੇ ਦਾਤਰ ਦੇ ਜ਼ੋਰ 'ਤੇ ਲੁੱਟ ਲਿਆ। ਜਦੋਂ ਪੀੜਤ ਨੇ ਲੁਟੇਰਿਆਂ ਦਾ ਪਿੱਛਾ ਕੀਤਾ ਤਾਂ ਕੁਝ ਦੂਰੀ 'ਤੇ ਲੋਕਾਂ ਨੇ ਹੰਗਾਮਾ ਸੁਣ ਕੇ ਦੋਵਾਂ ਲੁਟੇਰਿਆਂ ਨੂੰ ਫੜ ਲਿਆ। ਦੋਵੇਂ ਲੁਟੇਰੇ ਭੱਜਣ ਦੀ ਕੋਸ਼ਿਸ਼ ਕਰ ਰਹੇ ਸਨ ਤਾਂ ਲੋਕਾਂ ਨੇ ਉਨ੍ਹਾਂ ਨੂੰ ਖੰਭੇ ਨਾਲ ਬੰਨ੍ਹ ਦਿੱਤਾ। ਲੋਕਾਂ ਨੇ ਬਦਮਾਸ਼ਾਂ ਕੋਲੋਂ ਉਕਤ ਵਿਅਕਤੀ ਕੋਲੋਂ ਲੁੱਟੀ ਰਕਮ ਵੀ ਬਰਾਮਦ ਕਰ ਲਈ।

PunjabKesari

ਜਾਣਕਾਰੀ ਦਿੰਦੇ ਹੋਏ ਪੀੜਤ ਅੰਗਰਾਜ ਨੇ ਦੱਸਿਆ ਕਿ ਉਹ ਬੱਚਿਆਂ ਲਈ ਕੱਪੜੇ ਖ਼ਰੀਦ ਕੇ ਗਿਆਸਪੁਰਾ ਸਥਿਤ ਆਪਣੇ ਘਰ ਜਾ ਰਿਹਾ ਸੀ। ਰੇਲਵੇ ਫਾਟਕ ਬੰਦ ਸੀ, ਇਸ ਲਈ ਉਹ ਰੇਲਵੇ ਲਾਈਨ ਦੇ ਨਾਲ-ਨਾਲ ਤੁਰਨ ਲੱਗਾ। ਕੁਝ ਦੂਰੀ 'ਤੇ ਉਸ ਨੂੰ ਦੋ ਬਦਮਾਸ਼ਾਂ ਨੇ ਘੇਰ ਲਿਆ। ਇਕ ਲੁਟੇਰੇ ਨੇ ਉਸ ਦੀ ਗਰਦਨ 'ਤੇ ਦਾਤਰ ਰੱਖ ਦਿੱਤਾ ਅਤੇ ਇਕ ਸਾਥੀ ਉਸ ਦੀ ਤਲਾਸ਼ੀ ਲੈਣ ਲੱਗ ਪਿਆ। ਵੱਢ ਲਈ। ਬਦਮਾਸ਼ਾਂ ਨੇ ਉਸ ਦੀ ਜੇਬ 'ਚੋਂ ਕਰੀਬ 4300 ਰੁਪਏ ਕੱਢ ਕੇ ਫ਼ਰਾਰ ਹੋ ਗਏ।

ਇਹ ਵੀ ਪੜ੍ਹੋ:  ਭਾਈ-ਦੂਜ ਤੋਂ ਪਹਿਲਾਂ ਭੈਣ-ਭਰਾ ਨੇ ਇਕੱਠਿਆਂ ਦੁਨੀਆ ਨੂੰ ਕਿਹਾ ਅਲਵਿਦਾ, ਮੰਜ਼ਰ ਵੇਖ ਸਹਿਮੇ ਲੋਕ

PunjabKesari

ਅੰਗਰਾਜ ਨੇ ਦੱਸਿਆ ਕਿ ਉਸ ਨੇ ਉਨ੍ਹਾਂ ਦੋਵੇਂ ਲੁਟੇਰਿਆਂ ਦਾ ਪਿੱਛਾ ਕੀਤਾ ਅਤੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਆਰਤੀ ਚੌਂਕ ਤੋਂ ਕੁਝ ਦੂਰੀ ’ਤੇ ਲੇਬਰ ਮਾਰਕੀਟ ਹੈ। ਜਦੋਂ ਉਥੇ ਬੈਠੇ ਮਜ਼ਦੂਰਾਂ ਨੇ ਹੰਗਾਮਾ ਸੁਣਿਆ ਤਾਂ ਉਨ੍ਹਾਂ ਨੇ ਉਸ ਦੀ ਮਦਦ ਕੀਤੀ ਅਤੇ ਦੋਵੇਂ ਲੁਟੇਰਿਆਂ ਨੂੰ ਫੜ ਲਿਆ। ਲੁਟੇਰਿਆਂ ਨੇ ਲੋਕਾਂ 'ਤੇ ਵੀ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਨ ਦੀ ਕੋਸ਼ਿਸ਼ ਵੀ ਕੀਤੀ ਪਰ ਲੋਕਾਂ ਨੇ ਉਨ੍ਹਾਂ ਨੂੰ ਫੜ ਕੇ ਖੰਭੇ ਨਾਲ ਬੰਨ੍ਹ ਦਿੱਤਾ। ਤੁਰੰਤ ਮੋਤੀ ਨਗਰ ਥਾਣੇ ਨੂੰ ਸੂਚਿਤ ਕੀਤਾ ਗਿਆ ਪਰ ਕਰੀਬ ਡੇਢ ਘੰਟੇ ਤੱਕ ਪੁਲਸ ਨਹੀਂ ਪਹੁੰਚੀ ਸੀ।

PunjabKesari

ਲੁਟੇਰਿਆਂ ਦਾ ਕਬੂਲਨਾਮਾ
ਲੋਕਾਂ ਕੋਲੋਂ ਹੋਈ ਛਿੱਤਰ ਪਰੇਡ ਤੋਂ ਬਾਅਦ ਬਦਮਾਸ਼ਾਂ ਨੇ ਆਪਣਾ ਨਾਂ ਰਾਹੁਲ ਅਤੇ ਰੌਬਿਨ ਦੱਸਿਆ। ਦੋਵੇਂ ਨਸ਼ੇ ਦਾ ਸੇਵਨ ਕਰਦੇ ਹਨ। ਲੁਟੇਰਿਆਂ ਨੇ ਦੱਸਿਆ ਕਿ ਉਹ ਅਕਸਰ ਰਾਹ ਜਾਂਦੇ ਇਕੱਲੇ ਮਜ਼ਦੂਰਾਂ ਨਾਲ ਲੁੱਟਖੋਹ ਕਰਦੇ ਸਨ। ਅੱਜ ਵੀ ਉਹ ਨਸ਼ਾ ਖ਼ਰੀਦਣ ਲਈ ਪੈਸੇ ਨਾ ਹੋਣ ਕਾਰਨ ਪ੍ਰਵਾਸੀ ਨੂੰ ਲੁੱਟਣ ਆਏ ਸਨ। 

ਇਹ ਵੀ ਪੜ੍ਹੋ:  ਜਲੰਧਰ 'ਚ ਮਨਾਇਆ ਗਿਆ ਰੌਸ਼ਨੀਆਂ ਦਾ ਤਿਉਹਾਰ ਦੀਵਾਲੀ, ਲੋਕਾਂ ਨੇ ਖ਼ੂਬ ਚਲਾਏ ਪਟਾਕੇ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 

 https://play.google.com/store/apps/details?id=com.jagbani&hl=en&pli=1

For IOS:-  

https://apps.apple.com/in/app/id538323711


author

shivani attri

Content Editor

Related News