ਬੰਦ ਪਈ ਸੀਵਰੇਜ ਪ੍ਰਣਾਲੀ ਦਾ ਹੱਲ ਨਾ ਹੋਣ ਕਾਰਨ ਲੋਕਾਂ ''ਚ ਰੋਸ

04/11/2018 2:58:15 AM

ਬਟਾਲਾ,  (ਬੇਰੀ)-  ਗੁਰੂ ਨਾਨਕ ਨਗਰ ਲੰਬੀ ਗਲੀ ਵਾਰਡ ਨੰ. 3 ਵਿਖੇ ਸਿੰਘ ਸਭਾ ਗੁਰਦੁਆਰਾ ਦੇ ਨੇੜੇ ਪਿਛਲੇ ਕਾਫੀ ਸਮੇਂ ਤੋਂ ਬੰਦ ਪਈ ਸੀਵਰੇਜ ਪ੍ਰਣਾਲੀ ਕਾਰਨ ਸਮੂਹ ਸਾਧ-ਸੰਗਤ ਅਤੇ ਰਾਹਗੀਰਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਸ ਕਰ ਕੇ ਲੋਕਾਂ 'ਚ ਸੀਵਰੇਜ ਬੋਰਡ ਵਿਰੁੱਧ ਭਾਰੀ ਰੋਸ ਪਾਇਆ ਜਾ ਰਿਹਾ ਹੈ। 
ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੁਰਜੀਤ ਸਿੰਘ, ਸੈਕਟਰੀ ਅਵਤਾਰ ਸਿੰਘ, ਜਸਬੀਰ ਸਿੰਘ, ਨਰਿੰਦਰ ਸਿੰਘ, ਕੰਵਲਜੀਤ ਸਿੰਘ, ਤੇਜ ਪਾਲ ਸ਼ਰਮਾ, ਜਸਪਾਲ ਸਿੰਘ, ਅਮਰੀਕ ਸਿੰਘ ਮਠਾਰੂ ਆਦਿ ਨੇ ਸਾਂਝੇ ਤੌਰ 'ਤੇ ਦੱਸਿਆ ਕਿ ਲੰਬੀ ਗਲੀ ਵਾਰਡ ਨੰ. 3 'ਚ ਗੁਰਦੁਆਰਾ ਸਾਹਿਬ ਅਤੇ ਡਾਕਟਰ ਦਾ ਕਲੀਨਿਕ ਹੈ ਅਤੇ ਇਥੇ ਕਾਫੀ ਸਮੇਂ ਤੋਂ ਸੀਵਰੇਜ ਪ੍ਰਣਾਲੀ ਬੰਦ ਪਈ ਹੈ, ਜਿਸ ਕਰ ਕੇ ਸਮੂਹ ਸਾਧ-ਸੰਗਤ ਅਤੇ ਲੋਕਾਂ ਨੂੰ ਭਾਰੀ ਮੁਕਸ਼ਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਕਰ ਕੇ ਲੋਕਾਂ 'ਚ ਰੋਸ ਦੀ ਲਹਿਰ ਪਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਸਾਡੇ ਇਥੇ ਕਿਸੇ ਬੀਮਾਰੀ ਦੇ ਫੈਲਣ ਨਾਲ ਕੋਈ ਅਣਸੁਖਾਵੀਂ ਘਟਨਾ ਵਾਪਰਦੀ ਹੈ ਤਾਂ ਉਸਦਾ ਜ਼ਿੰਮੇਵਾਰ ਸਬੰਧਤ ਮਹਿਕਮਾ ਹੋਵੇਗਾ। 
ਇਸੇ ਤਰ੍ਹਾਂ ਕਾਹਨੂੰਵਾਨ ਰੋਡ ਸਥਿਤ ਵਿਸ਼ਵਕਰਮਾ ਵਾਲੀ ਗਲੀ ਨੰ. 6 ਵਾਰਡ ਨੰ. 8 'ਚ ਵੀ ਸੀਵਰੇਜ ਪ੍ਰਣਾਲੀ ਠੱਪ ਹੈ, ਜਿਸ ਕਰ ਕੇ ਲੋਕਾਂ ਦੇ ਘਰਾਂ 'ਚ ਗੰਦਾ ਪਾਣੀ ਖੜ੍ਹਾ ਹੈ। ਇਸ ਸਬੰਧੀ ਆਸ਼ਾ ਰਾਣੀ, ਤਰਸੇਮ ਕੁਮਾਰ, ਮਧੂ, ਨੀਲਮ ਰਾਣੀ, ਪਵਨ ਕੁਮਾਰ, ਜਿੰਦਰ ਕੌਰ ਆਦਿ ਨੇ ਸਾਂਝੇ ਤੌਰ 'ਤੇ ਦੱਸਿਆ ਕਿ ਗਲੀ ਦੀ ਸੀਵਰੇਜ ਪ੍ਰਣਾਲੀ ਬੰਦ ਹੋਣ ਨਾਲ ਸਾਡੇ ਘਰਾਂ 'ਚ ਗੰਦਾ ਪਾਣੀ ਖੜ੍ਹਾ ਹੋ ਜਾਂਦਾ ਹੈ, ਜਿਸ ਕਰ ਕੇ ਸਾਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਸੀਵਰੇਜ ਬੋਰਡ ਦੇ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਉਨ੍ਹਾਂ ਦੇ ਮੁਹੱਲੇ ਦੀ ਸੀਵਰੇਜ ਪ੍ਰਣਾਲੀ ਦਾ ਹੱਲ ਕਰ ਕੇ ਉਨ੍ਹਾਂ ਨੂੰ ਇਸ ਨਰਕ ਭਰੀ ਜ਼ਿੰਦਗੀ ਤੋਂ ਰਾਹਤ ਦਿਵਾਈ ਜਾਵੇ। 


Related News