ਲੋਕ ਇਨਸਾਫ ਪਾਰਟੀ ਦੇ ਵਰਕਰਾਂ ਨੇ  ਲਾਇਆ ਧਰਨਾ

Thursday, Jul 26, 2018 - 06:52 AM (IST)

ਲੋਕ ਇਨਸਾਫ ਪਾਰਟੀ ਦੇ ਵਰਕਰਾਂ ਨੇ  ਲਾਇਆ ਧਰਨਾ

ਫਗਵਾਡ਼ਾ, (ਰੁਪਿੰਦਰ ਕੌਰ)- ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਨੂੰ ਪੂਰਨ ਤੌਰ ’ਤੇ ਲਾਗੂ ਕਰਵਾਉਣ ਲਈ ਅੱਜ ਲੋਕ ਇਨਸਾਫ ਪਾਰਟੀ ਦੇ ਆਗੂ ਜਰਨੈਲ ਨੰਗਲ ਦੀ ਅਗਵਾਈ ’ਚ ਲੋਕ ਇਨਸਾਫ ਪਾਰਟੀ ਦੇ ਵਰਕਰਾਂ ਤੇ ਵਿਦਿਆਰਥੀਆਂ ਵੱਲੋਂ ਨਗਰ ਨਿਗਮ ਕਮਿਸ਼ਨਰ ਬਖਤਾਵਰ ਸਿੰਘ ਦੇ ਦਫਤਰ ਦੇ ਬਾਹਰ ਇਕ ਧਰਨਾ ਲਗਾਇਆ ਗਿਆ। ਇਸ ਤੋਂ ਪਹਿਲਾਂ ਸਾਰੇ ਵਿਦਿਆਰਥੀ ਤੇ ਵਰਕਰ ਸਥਾਨਕ ਰੈਸਟ ਹਾਊਸ ਵਿਖੇ ਇਕੱਠੇ ਹੋਏ ਜਿਥੋਂ ਚੱਲ ਕੇ ਸਾਰੇ ਨਗਰ ਨਿਗਮ ਕਮਿਸ਼ਨਰ ਦੇ ਦਫਤਰ ਦੇ ਬਾਹਰ ਧਰਨੇ ’ਤੇ ਬੈਠ ਗਏ ਸਰਕਾਰ ਤੇ ਪ੍ਰਸ਼ਾਸਨ ਖਿਲਾਫ ਨਾਅਰੇਬਾਜ਼ੀ ਕੀਤੀ। ਧਰਨੇ ਨੂੰ ਸੰਬੋਧਨ ਕਰਦੇ ਹੋਏ ਜਰਨੈਲ ਸਿੰਘ ਨੰਗਲ ਨੇ ਕਿਹਾ ਕਿ ਅੱਜ ਇਹ ਸਿਰਫ ਸ਼ੁਰੂਆਤ ਹੈ ਜਿੰਨੀ ਦੇਰ ਤਕ ਇਸ ਸਕੀਮ ਅਧੀਨ ਕਵਰ ਹੁੰਦੇ ਵਿਦਿਆਰਥੀਆਂ ਨੂੰ ਬਿਨਾਂ ਫੀਸ ਦਾਖਲਾ ਨਹੀਂ ਮਿਲਦਾ ਓਨੀ ਦੇਰ ਤਕ ਹਰ ਰੋਜ਼ ਧਰਨਾ ਪ੍ਰਦਰਸ਼ਨ ਜਾਰੀ ਰਹੇਗਾ। ਉਨ੍ਹਾਂ ਚੇਤਾਵਨੀ ਦਿੰਦੇ ਹੋਏ ਇਹ ਵੀ ਕਿਹਾ ਕਿ ਜੇਕਰ ਪ੍ਰਸ਼ਾਸਨ ਵੱਲੋਂ ਜਲਦ ਐਕਸ਼ਨ ਨਾ ਲਿਆ ਗਿਆ ਤਾਂ ਅਸੀਂ ਅੰਦੋਲਨ ਨੂੰ ਹੋਰ ਤਿੱਖਾ ਕਰਾਂਗੇ। ਜੇਕਰ ਜ਼ਰੂਰਤ ਪਈ ਤਾਂ ਗੁੰਡਾਗਰਦੀ ਕਰਨ ਵਾਲੇ ਕਾਲਜਾਂ ਦੇ ਗੇਟ ਵੀ ਬੰਦ ਕਰਾਂਗੇ। ਇਸ ਮੌਕੇ  ਡਾ. ਸੁਖਦੇਵ ਚੌਕਡ਼ੀਆ, ਸੁਖਵਿੰਦਰ ਸ਼ੇਰਗਿੱਲ, ਹਰਭਜਨ ਸੁਮਨ, ਵਿਜੈ ਪੰਡੋਰੀ, ਬਲਵਿੰਦਰ ਬੋਧ, ਪ੍ਰਦੀਪ ਮੱਲ, ਹੁਸਨ ਲਾਲ, ਮਦਨ ਮੇਹਟਾਂ, ਡਾ. ਰਜਿੰਦਰ ਕਲੇਰ, ਮਨਜੀਤ ਕੋਸਰ, ਰਮੇਸ਼ ਰਾਈਪੁਰ, ਜਤਿੰਦਰ ਰਿੰਪੀ, ਬਲਵੀਰ ਠਾਕੁਰ, ਸ਼ਸ਼ੀ ਬੰਗਡ਼, ਰਾਮਪਾਲ ਮਲਕਪੁਰ ਆਦਿ ਵਰਕਰ ਹਾਜ਼ਰ ਸਨ। 
 


Related News