ਥੰਮਿਆ ਚੰਡੀਗੜ੍ਹ ਬਿਊਟੀਫੁੱਲ ਦਾ ਸ਼ੋਰ, ਸੜਕਾਂ ''ਤੇ ਦਿਖੇ ''ਮੋਰ''
Wednesday, Apr 22, 2020 - 06:17 PM (IST)
ਚੰਡੀਗੜ੍ਹ : ਪੂਰੀ ਦੁਨੀਆ 'ਚ ਫੈਲੇ ਕੋਰੋਨਾ ਵਾਇਰਸ ਕਾਰਨ ਮਨੁੱਖਾਂ ਦੀ ਜ਼ਿੰਦਗੀ ਹੁਣ ਚਾਰ ਦੀਵਾਰੀ 'ਚ ਲੰਘ ਰਹੀ ਹੈ ਅਤੇ ਇਸ ਸਮੇਂ ਸ਼ਾਇਦ ਇਨਸਾਨ ਪਿੰਜਰੇ ਦੇ ਪੰਛੀਆਂ ਦਾ ਦਰਦ ਸਮਝਣ ਲੱਗ ਪਿਆ ਹੈ। ਭਾਰਤ 'ਚ ਵੀ ਕੋਰੋਨਾ ਵਾਇਰਸ ਦੇ ਚੱਲਦਿਆਂ ਲਾਕ ਡਾਊਨ ਲਾਗੂ ਕੀਤਾ ਗਿਆ ਹੈ। ਇਸ ਦੌਰਾਨ ਕੁਦਰਤ ਆਪਣੇ ਪੂਰੇ ਸ਼ਬਾਬ 'ਚ ਦਿਖਾਈ ਦੇ ਰਹੀ ਹੈ। ਅਜਿਹਾ ਹੀ ਨਜ਼ਾਰਾ ਸ਼ਹਿਰ 'ਚ ਦੇਖਣ ਨੂੰ ਮਿਲਿਆ। ਲਾਕ ਡਾਊਨ ਦੌਰਾਨ ਸ਼ਹਿਰ 'ਚ ਜਿਵੇਂ ਹੀ ਇਨਸਾਨੀ ਭੀੜ ਘਟੀ ਤਾਂ ਪਸ਼ੂ-ਪੰਛੀਆਂ ਨੂੰ ਆਰਾਮ ਨਾਲ ਘੁੰਮਣ ਲਈ ਥਾਂ ਮਿਲ ਗਿਆ। ਸ਼ਹਿਰ ਦੇ ਸੈਕਟਰ-5 ਦੇ ਨੇਚਰ ਟਰੇਲ 'ਤੇ ਮੰਗਲਵਾਰ ਸਵੇਰੇ ਅਜਿਹਾ ਹੀ ਮਨਮੋਹਣਾ ਨਜ਼ਾਰਾ ਦੇਖਣ ਨੂੰ ਮਿਲਿਆ, ਜਿੱਥੇ ਕਈ ਮੋਰਾਂ ਸਮੇਤ ਹੋਰ ਬਹੁਤ ਸਾਰੇ ਪੰਛੀ ਲਾਈਨਾਂ 'ਚ ਦਾਣਾ ਚੁਗਦੇ ਹੋਏ ਦਿਖਾਈ ਦਿੱਤੇ।