ਸਰਕਾਰੀ ਸਿਸਟਮ ਤੋਂ ਅੱਕੇ ਇਕ ਪੀ. ਸੀ. ਐੱਸ ਅਧਿਕਾਰੀ ਨੇ ਦਿੱਤਾ ਅਸਤੀਫ਼ਾ

Friday, May 22, 2020 - 08:28 PM (IST)

ਸਰਕਾਰੀ ਸਿਸਟਮ ਤੋਂ ਅੱਕੇ ਇਕ ਪੀ. ਸੀ. ਐੱਸ ਅਧਿਕਾਰੀ ਨੇ ਦਿੱਤਾ ਅਸਤੀਫ਼ਾ

ਬਲਾਚੌਰ, (ਬ੍ਰਹਮਪੁਰੀ)— ਪੀ. ਸੀ. ਐੱਸ. ਸਿਵਲ ਵਿਭਾਗ ਦੇ ਇਕ ਅਧਿਕਾਰੀ ਨੇ ਅਫਸਰਸ਼ਾਹੀ ਅਤੇ ਇਸ ਸਿਸਟਮ ਤੋਂ ਦੁੱਖੀ ਹੋ ਕੇ ਅਸਤੀਫ਼ਾ ਦੇ ਦਿੱਤਾ। ਜਗ ਬਾਣੀ ਦੇ ਹੱਥ ਲੱਗੇ ਸਰਕਾਰੀ ਕਾਗਜ਼ਾਤ ਅਨੁਸਾਰ ਬਲਾਚੌਰ ਵਿਖ਼ੇ ਬਲਾਕ ਵਿਕਾਸ ਪੰਚਾਇਤ ਅਧਿਕਾਰੀ (ਬੀ. ਡੀ. ਪੀ. ਓ.) ਜੋ ਕਿ ਪੀ. ਸੀ. ਐੱਸ. ਕੇਡਰ ਦਾ ਸੀ ਨੇ 18 ਮਈ ਨੂੰ ਇਸ ਲਈ ਅਸਤੀਫ਼ਾ ਦਿੱਤਾ ਕਿ ਉਸ ਦੀ ਇਕ ਜ਼ਿਲ੍ਹਾ ਪੱਧਰ ਦੇ ਇਕ ਸਿਵਲ ਅਧਿਕਾਰੀ ਨਾਲ ਕਿਸੇ ਮਾਮਲੇ ਨੂੰ ਲੈ ਕੇ ਤਲਖੀ ਹੋਈ, ਜਿਸ 'ਚ ਇਕ ਤਹਿਸੀਲ ਪੱਧਰ ਦਾ ਅਧਿਕਾਰੀ ਉਸ ਪੀ. ਸੀ. ਐੱਸ. 'ਤੇ ਹੋਰ ਹਦਾਇਤਾਂ ਲਗਾ ਕੇ ਕੰਮ ਥੋਪ ਰਿਹਾ ਸੀ। ਜਦਕਿ ਇਕ ਅਧਿਕਾਰੀ ਜ਼ਿਲ੍ਹਾ ਪੱਧਰ ਦਾ ਹੋਰ ਤਰੀਕੇ ਲਈ ਉਸ ਅਧਿਕਾਰੀ ਨੂੰ ਕੰਮ ਲਈ ਬੋਝ ਪਾ ਰਿਹਾ ਸੀ। ਜਿਸ ਨੂੰ ਲੈ ਕੇ ਸਤਿ ਈਸ਼ਵਰ ਸਿੰਘ ਢਿੱਲੋਂ ਪੀ. ਸੀ. ਐੱਸ. ਨੇ ਇਹ ਕਹਿ ਕੇ ਅਸਤੀਫ਼ਾ ਦਿੱਤਾ ਕਿ ਉਹ ਬਿਨਾਂ ਨਿਯਮਾਂ ਤੋਂ ਇਸ ਭ੍ਰਿਸ਼ਟ ਸਿਸਟਮ 'ਚ ਕੰਮ ਕਰਨ ਨਾਲੋਂ ਆਪਣਾ ਅਹੁਦਾ ਛੱਡਣਾ ਚੰਗਾ ਸਮਝਦਾ ਹੈ।
ਜਦ ਅਸਤੀਫ਼ਾ ਦੇਣ ਵਾਲੇ ਉਸ ਨੌਜਵਾਨ ਅਧਿਕਾਰੀ ਨਾਲ ਗੱਲ਼ ਕੀਤੀ ਤਾਂ ਉਨ੍ਹਾਂ ਕਿਹਾ ਕਿ ਮੇਰੇ ਜਿਹਾ ਵਿਅਕਤੀ ਇਸ ਮਾੜੇ ਸਿਸਟਮ 'ਚ ਫਿੱਟ ਨਹੀਂ ਰਹਿ ਸਕਦਾ ਤੇ ਮੈਂ ਇਸ ਸਿਸਟਮ ਤੋਂ ਅਲੱਗ ਰਹਿਣਾ ਚੰਗਾ ਸਮਝਦੇ ਹੋਏ ਅਸਤੀਫ਼ਾ ਦੇਣਾ ਬਿਹਤਰ ਸਮਝਿਆ।
ਸੂਤਰਾਂ ਅਨੁਸਾਰ ਵਿੱਤੀ ਕਮਿਸ਼ਨਰ ਵਿਭਾਗ ਆਫ਼ ਰੂਰਲ ਡਵੈਲਪਮੈਂਟ ਨੇ ਅਜੇ ਤਕ ਸਤਿ ਈਸ਼ਵਰ ਸਿੰਘ ਢਿਲੋਂ ਪੀ. ਸੀ. ਐੱਸ. ਦਾ ਅਸਤੀਫ਼ਾ ਮਨਜੂਰ ਨਹੀਂ ਕੀਤਾ। ਜਦ ਉਨ੍ਹਾਂ ਨੂੰ ਪੁੱਛਿਆ ਕਿ ਤੁਹਾਡਾ ਅਸਤੀਫ਼ਾ ਵਿਭਾਗ ਨੇ ਮਨਜੂਰ ਨਹੀਂ ਕੀਤਾ ਤੁਸੀਂ ਕੀ ਕਰੋਗੇ? ਉਨ੍ਹਾਂ ਕਿਹਾ ਕਿ ਉਹ ਸਰਕਾਰੀ ਜਵਾਬ ਆਉਣ ਤੋਂ ਬਾਅਦ ਕੋਈ ਕਦਮ ਚੁੱਕਣਗੇ।


author

KamalJeet Singh

Content Editor

Related News