PCA ਦੇ ਸਾਬਕਾ ਅਧਿਕਾਰੀ ਦੀ ਚਿਤਾਵਨੀ, ''ਆਪਣੀ ਇੱਜ਼ਤ ਨਾਲ ਖਿਲਵਾੜ ਬਰਦਾਸ਼ਤ ਨਹੀਂ ਕਰਾਂਗੇ''

Sunday, Jun 26, 2022 - 04:30 PM (IST)

PCA ਦੇ ਸਾਬਕਾ ਅਧਿਕਾਰੀ ਦੀ ਚਿਤਾਵਨੀ, ''ਆਪਣੀ ਇੱਜ਼ਤ ਨਾਲ ਖਿਲਵਾੜ ਬਰਦਾਸ਼ਤ ਨਹੀਂ ਕਰਾਂਗੇ''

ਲੁਧਿਆਣਾ (ਸ. ਹ.) : ਪੰਜਾਬ ਕ੍ਰਿਕਟ ਐਸੋਸੀਏਸ਼ਨ (ਪੀ. ਸੀ. ਏ.) ਦੇ ਸਾਬਕਾ ਅਧਿਕਾਰੀ ਰਾਜਿੰਦਰ ਗੁਪਤਾ ਨੇ ਬੋਰਡ ਦੇ ਸਕੱਤਰ ਤੇ ਪ੍ਰਧਾਨ ਨੂੰ ਬੇਨਤੀ ਕਰਦੇ ਹੋਏ ਕਿਹਾ ਹੈ ਕਿ ਉਨ੍ਹਾਂ ਨੇ ਆਪਣਾ ਅਸਤੀਫ਼ਾ ਕਾਫ਼ੀ ਸਲੀਕੇ ਤੇ ਇੱਜ਼ਤ ਨਾਲ ਦਿੱਤਾ ਹੈ। ਭਾਵੇਂ ਅਸਤੀਫ਼ਾ ਉਨ੍ਹਾਂ ਨੇ ਸਰਕਾਰ ਦੇ ਕਹਿਣ 'ਤੇ ਦਿੱਤਾ ਹੋਵੇ ਜਾਂ ਪੁਲਸ ਦੇ ਦਬਾਅ 'ਚ ਪਰ ਜੋ ਵੀ ਹੋਇਆ, ਚੰਗਾ ਹੋਇਆ। ਉਨ੍ਹਾਂ ਕਿਹਾ ਕਿ ਸਰਕਾਰਾਂ ਆਉਂਦੀਆਂ-ਜਾਂਦੀਆਂ ਰਹਿੰਦੀਆਂ ਹਨ, ਅਸੀਂ ਵੀ ਸਰਕਾਰ ਦੇ ਹੇਠ ਹੀ ਆਉਂਦੇ ਹਾਂ।

ਉਨ੍ਹਾਂ ਦੇ ਅਸਤੀਫ਼ੇ ਤੋਂ ਬਾਅਦ ਸਰਕਾਰ ਵੱਲੋਂ ਨਵੇਂ ਅਹੁਦਾ ਅਧਿਕਾਰੀ ਚੁਣੇ ਗਏ ਅਤੇ ਅਸੀਂ ਵੀ ਆਪਣੀ ਵਾਂਗਡੋਰ ਨਵੇਂ ਅਹੁਦਾ ਅਧਿਕਾਰੀਆਂ ਨੂੰ ਇਸ ਉਮੀਦ ਦੇ ਨਾਲ ਸੌਂਪੀ ਕਿ ਇਹ ਅਧਿਕਾਰੀ ਕ੍ਰਿਕਟ ਨੂੰ ਅੱਗੇ ਲੈ ਕੇ ਜਾਣਗੇ ਪਰ ਕਿਤੇ ਨਾ ਕਿਤੇ ਅਪ੍ਰਤੱਖ ਤੌਰ 'ਤੇ  ਸਾਡੀ ਇੱਜ਼ਤ ਨਾਲ ਖਿਲਵਾੜ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ, ਜਿਸ ਨੂੰ ਉਹ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਬਹੁਤ ਸਾਰੇ ਲੋਕ ਸਾਡੇ ਬਾਰੇ ਕਈ ਤਰ੍ਹਾਂ ਦੇ ਭਰਮ ਫੈਲਾ ਰਹੇ ਹਨ।

ਉਨ੍ਹਾਂ ਨੇ ਕਿਹਾ ਕਿ ਇਕ ਚੰਗੀ ਕ੍ਰਿਕਟ ਨੂੰ ਚਲਾਉਣ ਲਈ ਸੱਭਿਆਚਾਰ ਅਤੇ ਚੰਗੇ ਸਬੰਧਾਂ ਦਾ ਹੋਣਾ ਬੇਹੱਦ ਜ਼ਰੂਰੀ ਹੈ। ਜੇਕਰ ਕੋਈ ਸਾਡੇ ਨਾਲ ਜ਼ਿਆਦਤੀ ਕਰਨ ਦੀ ਕੋਸ਼ਿਸ਼ ਕਰੇਗਾ ਤਾਂ ਅਸੀਂ ਵੀ ਸਾਰੇ ਹੱਥਕੰਡੇ ਅਪਣਾਵਾਂਗੇ। ਜੇਕਰ ਕੋਈ ਸਾਡੀ ਇੱਜ਼ਤ ਨੂੰ ਠੇਸ ਪਹੁੰਚਾਉਣ ਦੀ ਕੋਸ਼ਿਸ਼ ਕਰੇਗਾ ਤਾਂ ਅਸੀਂ ਉਸ ਦਾ ਜਵਾਬ ਦੇਵਾਂਗੇ ਅਤੇ ਖੁੱਲ੍ਹ ਕੇ ਦੇਵਾਂਗੇ। ਅਸੀਂ ਨਹੀਂ ਚਾਹੁੰਦੇ ਕਿ ਪੰਜਾਬ ਦੀ ਕ੍ਰਿਕਟ ਨੂੰ ਸਾਡੀ ਆਪਸੀ ਰੰਜਿਸ਼ ਦਾ ਖਾਮਿਆਜ਼ਾ ਭੁਗਤਣਾ ਪਵੇ। ਅਸੀਂ ਚਾਹੁੰਦੇ ਹਾਂ ਕਿ ਕ੍ਰਿਕਟ ਵਧੇ-ਫੁੱਲੇ, ਇੱਜ਼ਤ ਸਭ ਨੂੰ ਪਿਆਰੀ ਹੈ। ਉਨ੍ਹਾਂ ਕਿਹਾ ਕਿ ਗੰਦੀ ਰਾਜਨੀਤੀ ਵਿਚ ਨਹੀਂ ਪੈਣਾ ਚਾਹੀਦਾ, ਜੋ ਸਾਨੂੰ ਨੁਕਸਾਨ ਪਹੁੰਚਾਵੇ।


author

Babita

Content Editor

Related News