ਸੰਕਟ ਦੀ ਘੜੀ ’ਚ ਪੀ.ਏ.ਯੂ. ਸਦਾ ਪੰਜਾਬ ਵਾਸੀਆਂ ਨਾਲ ਖੜ੍ਹੀ ਹੈ: ਡਾ ਢਿੱਲੋਂ

05/14/2020 9:32:50 AM

ਲੁਧਿਆਣਾ (ਸਰਬਜੀਤ ਸਿੰਘ ਸਿੱਧੂ) - ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ ਬਲਦੇਵ ਸਿੰਘ ਢਿੱਲੋਂ ਨੇ ਪੰਜਾਬ ਵਿਚ ਕੋਵਿਡ-19 ਲਈ ਮੁੱਖ ਮੰਤਰੀ ਰਾਹਤ ਫੰਡ ਲਈ ਸਹਾਇਤਾ ਰਾਸ਼ੀ ਦਾ ਚੈੱਕ ਪੰਜਾਬ ਸਰਕਾਰ ਦੇ ਖੁਰਾਕ ਅਤੇ ਸਿਵਲ ਸਪਲਾਈ ਮੰਤਰੀ ਭਾਰਤ ਭੂਸ਼ਨ ਆਸ਼ੂ ਨੂੰ ਕਣਕ ਭਵਨ ਵਿਖੇ ਭੇਂਟ ਕੀਤਾ। ਇਹ ਚੈੱਕ 72,55842 ਰੁਪਏ (72.56 ਲੱਖ) ਰਾਸ਼ੀ ਦਾ ਹੈ, ਜੋ ਪੀ.ਏ.ਯੂ. ਦੇ ਅਮਲੇ ਅਤੇ ਅਧਿਕਾਰੀਆਂ ਵਲੋਂ ਇਕੱਠੀ ਕੀਤੀ ਗਈ ਹੈ। ਇਥੇ ਜ਼ਿਕਰਯੋਗ ਹੈ ਕਿ ਕੋਵਿਡ-19 ਤੋਂ ਬਚਾਓ ਲਈ ਮੁੱਖ ਮੰਤਰੀ ਰਾਹਤ ਫੰਡ ਵਿਚ ਸਹਿਯੋਗ ਦੇਣ ਲਈ ਪੀ.ਏ.ਯੂ. ਦੇ ਉੱਪ ਕੁਲਪਤੀ ਡਾ ਢਿੱਲੋਂ ਨੇ ਆਪਣੀ ਇਕ ਮਹੀਨੇ ਦੀ ਤਨਖਾਹ ਦੇਣ ਦਾ ਐਲਾਨ ਕੀਤਾ ਸੀ। ਇਸ ਤੋਂ ਬਿਨਾਂ ਯੂਨੀਵਰਸਿਟੀ ਅਧਿਕਾਰੀਆਂ ਨੇ ਮਹੀਨੇ ਦੀ ਤਨਖਾਹ ਦਾ ਚੌਥਾ ਹਿੱਸਾ ਇਸ ਰਾਹਤ ਫੰਡ ਲਈ ਦਿੱਤਾ ਜਦਕਿ ਸਮੁੱਚੇ ਟੀਚਿੰਗ , ਨਾਨ-ਟੀਚਿੰਗ ਅਤੇ ਹੋਰ ਕਰਮਚਾਰੀਆਂ  ਨੇ ਆਪਣੀ ਇਕ ਦਿਨ ਦੀ ਤਨਖਾਹ ਇਸ ਰਾਹਤ ਫੰਡ ਲਈ ਦਿੱਤੀ ਹੈ।

ਪੜ੍ਹੋ ਇਹ ਵੀ ਖਬਰ - ਜਗਬਾਣੀ ਸੈਰ-ਸਪਾਟਾ ਵਿਸ਼ੇਸ਼-8 : ਇਕ ਜੰਨਤ ਦੀ ਸੈਰ ‘ਨਿਊਜ਼ੀਲੈਂਡ’ (ਤਸਵੀਰਾਂ)

ਪੜ੍ਹੋ ਇਹ ਵੀ ਖਬਰ - ਪੰਜਾਬ ਦੇ ਖੇਤੀਬਾੜੀ ਧੰਦੇ 'ਤੇ ਜਾਣੋ ਤਾਲਾਬੰਦੀ ਦਾ ਕਿੰਨਾ ਕੁ ਪਿਆ ਅਸਰ (ਵੀਡੀਓ)

ਇਸ ਤੋਂ ਇਲਾਵਾ ਪੀ.ਏ.ਯੂ. ਦੇ ਕਰਮਚਾਰੀ ਆਪਣੇ ਪੱਧਰ ਤੇ ਕੈਂਪਸ ਵਿਚ ਉਸਾਰੀ ਨਾਲ ਜੁੜੇ ਪਰਵਾਸੀ ਮਜ਼ਦੂਰਾਂ ਅਤੇ ਹੋਰ ਲੋੜਵੰਦਾਂ ਲਈ ਰੋਜ਼ਾਨਾ ਵਸਤਾਂ ਦੇ ਰੂਪ ਵਿਚ ਵੀ ਸਹਿਯੋਗ ਕਰ ਰਹੇ ਹਨ । ਇਸ ਬਾਰੇ ਡਾ. ਢਿੱਲੋਂ ਨੇ ਕਿਹਾ ਕਿ ਇਸ ਵੇਲੇ ਕੋਵਿਡ19 ਤੋਂ ਬਚਾਓ  ਦੇ ਵਡੇਰੇ ਕਾਰਜ ਲਈ ਸਰਕਾਰ ਨੂੰ ਵੱਡੀ ਪੱਧਰ ਤੇ ਫੰਡਾਂ ਦੀ ਲੋੜ ਹੈ। ਸਮਾਜ ਦੇ ਸਾਰੇ ਵਰਗਾਂ ਦਾ ਸਹਿਯੋਗ ਇਸ ਕਾਰਜ ਲਈ ਲਾਜਮੀ ਹੈ। ਇਤਿਹਾਸਿਕ ਗਵਾਹ ਹੈ ਕਿ ਪੀ.ਏ.ਯੂ. ਨੇ ਦੇਸ਼ ਵਿਚ ਹਰੀ ਕ੍ਰਾਂਤੀ ਲਿਆ ਕੇ ਦੇਸ਼ ਦੇ ਅੰਨ ਭੰਡਾਰ ਭਰਨ ਅਤੇ ਅੰਨ ਸੰਕਟ ਵਿਚੋਂ ਬਾਹਰ ਨਿਕਲਣ ਲਈ ਉੱਘਾ ਯੋਗਦਾਨ ਪਾਇਆ ਹੈ। ਉਨ੍ਹਾਂ ਕਿਹਾ ਕਿ ਕੋਵਿਡ-19 ਤੋਂ ਬਚਾਓ ਲਈ ਚਲ ਰਹੀ ਮੁਹਿੰਮ ਵਿਚ ਪੀ.ਏ.ਯੂ. ਦਾ ਸਮੁੱਚਾ ਟੀਚਿੰਗ, ਨਾਨ ਟੀਚਿੰਗ ਸਟਾਫ ਅਤੇ ਅਧਿਕਾਰੀ ਪੰਜਾਬ ਵਾਸੀਆਂ ਨਾਲ ਖੜ੍ਹੇ ਹਨ।

ਪੜ੍ਹੋ ਇਹ ਵੀ ਖਬਰ - ਕੋਰੋਨਾ ਵਾਇਰਸ ਦੀ ਸਾਊਦੀ ਅਰਬ ''ਤੇ ਦੋਹਰੀ ਮਾਰ, ਟੈਕਸ ਹੋਇਆ 3 ਗੁਣਾਂ (ਵੀਡੀਓ)

ਪੜ੍ਹੋ ਇਹ ਵੀ ਖਬਰ - ਬੱਚਿਆਂ ਅਤੇ ਬਾਲਗਾਂ ਵਿਚ ਕੋਰੋਨਾ ਵਾਇਰਸ ਦਾ ਹੈ ਵਧੇਰੇ ਖਤਰਾ (ਵੀਡੀਓ)

ਖੁਰਾਕ ਅਤੇ ਸਿਵਲ ਸਪਲਾਈ ਮੰਤਰੀ ਭਾਰਤ ਭੂਸ਼ਨ ਆਸ਼ੂ ਨੇ ਇਸ ਬਾਰੇ ਤਸੱਲੀ ਪ੍ਰਗਟ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਰਾਹਤ ਫੰਡ ਵਿਚ  ਇਸ ਵਡਮੁੱਲੇ ਯੋਗਦਾਨ ਲਈ ਉਹ ਮਾਣਯੋਗ ਉੱਪ ਕੁਲਪਤੀ ਅਤੇ ਪੀ.ਏ.ਯੂ. ਅਦਾਰੇ ਦੇ ਦਿਲੋਂ ਧੰਨਵਾਦੀ ਹਨ। 

ਪੜ੍ਹੋ ਇਹ ਵੀ ਖਬਰ - ‘ਨਿੰਬੂ’ ਦੀ ਵਰਤੋਂ ਕਰਨ ਨਾਲ ਘੱਟ ਹੁੰਦੀ ਹੈ ਸਰੀਰ ਦੀ ਚਰਬੀ, ਇਮਿਊਨ ਸਿਸਟਮ ਨੂੰ ਵੀ ਕਰੇ ਮਜ਼ਬੂਤ


rajwinder kaur

Content Editor

Related News