ਖੇਤੀ ਕਾਨੂੰਨਾਂ ਦੇ ਵਿਰੋਧ 'ਚ PAU ਵਿਗਿਆਨੀ ਦਾ ਵੱਡਾ ਫ਼ੈਸਲਾ, ਮੰਚ 'ਤੇ ਸਨਮਾਨ ਲੈਣ ਤੋਂ ਕੀਤੀ ਕੋਰੀ ਨਾਂਹ

Wednesday, Dec 09, 2020 - 04:23 PM (IST)

ਲੁਧਿਆਣਾ (ਸਲੂਜਾ) : ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਭੂਮੀ ਵਿਗਿਆਨੀ ਡਾ. ਵਰਿੰਦਰਪਾਲ ਸਿੰਘ ਨੇ ਕੇਂਦਰ ਸਰਕਾਰ ਦੇ ਨਵੇਂ ਖੇਤੀ ਕਾਨੂੰਨਾਂ ਦੇ ਵਿਰੋਧ 'ਚ ਦਿੱਲੀ ਵਿਖੇ ਹੋਏ ਇਕ ਸਮਾਗਮ ਦੌਰਾਨ ਭਾਰਤ ਸਰਕਾਰ ਦੇ ਰਸਾਇਣ ਤੇ ਖਾਦਾਂ ਦੇ ਮੰਤਰੀ ਤੋਂ ਸਨਮਾਨ ਲੈਣ ਤੋਂ ਕੋਰੀ ਨਾਂਹ ਕਰ ਦਿੱਤੀ।

ਇਹ ਵੀ ਪੜ੍ਹੋ : ਰਾਜਪੁਰਾ 'ਚ ਫੜ੍ਹੀ ਨਾਜਾਇਜ਼ ਸ਼ਰਾਬ ਦੀ ਫੈਕਟਰੀ ਪਿੱਛੇ ਕਾਂਗਰਸੀ ਆਗੂਆਂ ਦੀ ਸ਼ਮੂਲੀਅਤ : ਆਪ

ਉਨ੍ਹਾਂ ਨੇ ਮੰਚ 'ਤੇ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਰਸਾਇਣ ਤੇ ਖਾਦ ਮੰਤਰੀ ਡੀ. ਵੀ. ਸਦਾਨੰਦ ਗੌੜਾ ਦੇ ਨਾਂ ਲਿਖੀ ਚਿੱਠੀ ਸੌਂਪੀ। ਇੱਥੇ ਇਹ ਦੱਸ ਦੇਈਏ ਕਿ ਡਾ. ਵਰਿੰਦਰਪਾਲ ਸਿੰਘ ਨੂੰ ਭਾਰਤੀ ਖੋਜ ਸੰਸਥਾ ਨੇ ਭੂਮੀ ਵਿਗਿਆਨ 'ਚ ਉੱਤਮ ਖੋਜ ਲਈ ਇੱਕ ਲੱਖ ਰੁਪਏ ਦੇ ਇਨਾਮ ਅਤੇ ਸੋਨੇ ਦੇ ਤਗ਼ਮੇ ਨਾਲ ਨਿਵਾਜਣ ਲਈ ਦਿੱਲੀ ਵਿਖੇ ਸੱਦਾ ਦਿੱਤਾ ਸੀ।

ਇਹ ਵੀ ਪੜ੍ਹੋ : ਸਿੱਖਿਆ ਮਹਿਕਮੇ ਨੇ ਦਰਜਾ ਚਾਰ ਤੋਂ ਕਲਰਕਾਂ ਦੀ ਪਦ-ਉੱਨਤੀ ਲਈ ਟਾਈਪ ਟੈਸਟ ਦਾ ਨਤੀਜਾ ਐਲਾਨਿਆ

ਇਹ ਪੁਰਸਕਾਰ ਡਾ. ਰਵਿੰਦਰਪਾਲ ਸਿੰਘ ਦੀ ਟੀਮ ਵੱਲੋਂ ਘੱਟ ਤੋਂ ਘੱਟ ਯੂਰੀਆ ਖਾਦ ਦੀ ਵਰਤੋਂ ਨਾਲ ਪੂਰੇ ਝਾੜ ਪ੍ਰਾਪਤ ਕਰਨ ਲਈ ਤਿਆਰ ਕੀਤੀ ਪੱਤਾ ਰੰਗ ਚਾਰਟ ਵਿਧੀ ਦੇ ਸਨਮਾਨ ਵਜੋਂ ਦਿੱਤਾ ਜਾਣਾ ਸੀ। ਡਾ ਵਰਿੰਦਰਪਾਲ ਸਿੰਘ ਨੇ ਮੰਚ ਤੇ ਸ਼ਾਂਤਮਈ ਪ੍ਰਦਰਸ਼ਨ ਕਰਦਿਆਂ ਸਨਮਾਨ ਪ੍ਰਾਪਤ ਕਰਨ ਲਈ ਨਾਂਹ ਕਰ ਦਿੱਤੀ।

ਇਹ ਵੀ ਪੜ੍ਹੋ : ਪੰਜਾਬ ਦੇ 'ਵਿਧਾਇਕ' ਨੇ ਕਿਸਾਨ ਅੰਦੋਲਨ ਲਈ ਕੀਤੇ 3 ਵੱਡੇ ਐਲਾਨ, ਬਾਕੀ ਆਗੂ ਵੀ ਲੈਣ ਸੇਧ

ਉਨ੍ਹਾਂ ਬੜੀ ਨਿਮਰਤਾ ਅਤੇ ਦ੍ਰਿੜਤਾ ਨਾਲ ਪ੍ਰਧਾਨ ਮੰਤਰੀ ਨੂੰ ਲਿਖੇ ਪੱਤਰ 'ਚ ਇਹ ਸਪੱਸ਼ਟ ਕੀਤਾ ਕਿ ਕਾਲੇ ਕਾਨੂੰਨਾਂ ਦੀ ਵਾਪਸੀ ਤੋਂ ਬਿਨਾਂ ਦੇਸ਼ ਵਾਸੀ ਕਿਸੇ ਵੀ ਪ੍ਰਸਤਾਵ ਨੂੰ ਪ੍ਰਵਾਨ ਨਹੀਂ ਕਰਨਗੇ।

ਨੋਟ : ਪੀ. ਏ. ਯੂ. ਵਿਗਿਆਨੀ ਡਾ. ਵਰਿੰਦਰਪਾਲ ਸਿੰਘ ਵੱਲੋਂ ਸਨਮਾਨ ਲੈਣ ਤੋਂ ਇਨਕਾਰ ਕਰਨ ਸਬੰਧੀ ਦਿਓ ਰਾਏ


 


Babita

Content Editor

Related News