ਹੁਣ ਪਟਵਾਰੀਆਂ ਨੇ ਅਪਣਾਇਆ ‘ਇਕ ਤਨਖ਼ਾਹ, ਇਕ ਹਲਕਾ’ ਫਾਰਮੂਲਾ, ਪ੍ਰੇਸ਼ਾਨ ਹੋਣ ਲੱਗੇ ਲੋਕ

Friday, May 13, 2022 - 12:39 PM (IST)

ਸੰਗਰੂਰ (ਵਿਜੇ ਸਿੰਗਲ) : ਪੰਜਾਬ ਦੇ ਪਟਵਾਰੀ ਵਰਗ ਨੇ ਇਕ ਅਹਿਮ ਫੈਸਲਾ ਲੈਂਦੇ ਹੋਏ ‘ਇਕ ਤਨਖਾਹ, ਇਕ ਹਲਕਾ’ ਦਾ ਫਾਰਮੂਲਾ ਅਪਣਾਇਆ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ’ਚ ਕੁੱਲ 4716 ਹਲਕੇ ਹਨ ਜਿਨ੍ਹਾਂ ’ਚ 1737 ਹਲਕਿਆਂ ’ਚ ਹੀ ਪਟਵਾਰੀ ਕੰਮ ਕਰਦੇ ਹਨ, ਬਾਕੀ ਹਲਕਿਆਂ ’ਚ ਪਟਵਾਰੀ ਦੀ ਅਸਾਮੀ ਖਾਲੀ ਹੋਣ ਕਰਕੇ ਉਨ੍ਹਾਂ ਨੂੰ ਖ਼ਾਲੀ ਪਏ ਅਹੁਦਿਆਂ ਦੇ ਕੰਮ ਵੀ ਕਰਨੇ ਪੈਂਦੇ ਹਨ, ਜਿਸ ਨਾਲ ਪਟਵਾਰੀਆਂ ਦੇ ਸਿਰ ’ਤੇ ਕੰਮ ਦਾ ਦੁਗਣਾ ਬੋਝ ਪੈ ਰਿਹਾ ਹੈ। ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਵਿਜੀਲੈਂਸ ਵਿਭਾਗ ਵਲੋਂ ਰਿਸ਼ਵਤਖੋਰੀ ਦੇ ਮਾਮਲੇ ’ਚ ਇਕ ਪਟਵਾਰੀ ’ਤੇ ਮਾਮਲਾ ਦਰਜ ਕੀਤਾ ਗਿਆ ਸੀ , ਜਿਸ ਦੀ ਗ੍ਰਿਫ਼ਤਾਰੀ ਖ਼ਿਲਾਫ਼ ਪਟਵਾਰੀਆਂ ਨੇ ਸਮੂਹਿਕ ਛੁੱਟੀ ਦਾ ਫੈਸਲਾ ਕੀਤਾ ਸੀ ਅਤੇ ਹੁਣ ਉਨ੍ਹਾਂ ਨੇ ਇਕ ਤਨਖਾਹ ’ਤੇ ਇਕੋ ਹਲਕੇ ’ਚ ਕੰਮ ਕਰਨ ਦਾ ਫੈਸਲਾ ਲਿਆ ਹੈ। 

ਇਹ ਵੀ ਪੜ੍ਹੋ : ਬਜ਼ੁਰਗਾਂ ਨੇ ਮਾਸੂਮ ਬੱਚੇ 'ਤੇ ਢਾਹਿਆ ਤਸ਼ੱਦਦ, ਵੀਡੀਓ ਵਾਇਰਲ ਹੋਣ ਮਗਰੋਂ ਪੁਲਸ ਨੇ ਲਿਆ ਫੌਰੀ ਐਕਸ਼ਨ

ਪਟਵਾਰੀ ਯੂਨੀਅਨ ਪੰਜਾਬ ਦੇ ਪ੍ਰਧਾਨ ਹਰਬੀਰ ਸਿੰਘ ਢੀਂਡਸਾ ਨੇ ਦੱਸਿਆ ਕਿ ਪਟਵਾਰ ਯੂਨੀਅਨ ਅਤੇ ਕਾਨੂੰਗੋ ਐਸੋਸੀਏਸ਼ਨ ਨੇ ਫੈਸਲਾ ਕੀਤਾ ਹੈ ਕਿ ਸਮੂਹ ਕਾਨੂੰਗੋ ਅਤੇ ਪਟਵਾਰੀ ਆਪਣੇ ਆਪਣੇ ਪੱਕੇ ਹਲਕਿਆਂ ਦਾ ਕੰਮ ਹੀ ਕਰਨਗੇ। ਕੋਈ ਵੀ ਪਟਵਾਰੀ ਜਾਂ ਕਾਨੂੰਗੋ ਵਾਧੂ ਹਲਕਿਆਂ  ਦਾ ਕੰਮ ਨਹੀਂ ਕਰਨਗੇ। ਸੰਗਰੂਰ ’ਚ ਜ਼ਿਲ੍ਹਾ ਆਗੂ ਤਰਸੇਮ ਸਿੰਘ ਘੁਮਾਣ ਨੇ ਦੱਸਿਆ ਕਿ ਜ਼ਿਲ੍ਹੇ ’ਚ 211 ਹਲਕੇ ਹਨ ਅਤੇ ਸਿਰਫ਼ 105 ਪਟਵਾਰੀ ਹਨ। ਪਟਵਾਰੀਆਂ ਨੇ ‘ਇਕ ਤਨਖਾਹ, ਇਕ ਹਲਕਾ’ ਦਾ ਫਾਰਮੂਲਾ ਅਪਣਾਉਂਦਿਆਂ 106 ਹਲਕਿਆਂ ਦਾ ਕੰਮ ਛੱਡ ਦਿੱਤਾ ਹੈ। ਉੱਧਰ ਪਟਵਾਰੀਆਂ ਵਲੋਂ ਇਨ੍ਹਾਂ ਹਲਕਿਆਂ ਦਾ ਕੰਮ ਛੱਡ ਦਿੱਤੇ ਜਾਣ ਕਾਰਨ ਰੋਜ਼ਮਰਾ ਕੰਮ ਲਈ ਪਟਵਾਰਖ਼ਾਨਿਆਂ ਵਿਖੇ ਆਉਣ ਵਾਲੇ ਲੋਕ ਪ੍ਰੇਸ਼ਾਨ ਹੋ ਰਹੇ ਹਨ। 

ਇਹ ਵੀ ਪੜ੍ਹੋ : ਬਠਿੰਡਾ ਵਿਖੇ ਮੁਫ਼ਤ ਸਫ਼ਰ ਨੂੰ ਲੈ ਕੇ ਹੰਗਾਮਾ, ਬੱਸ ਸਾਹਮਣੇ ਲੇਟੀ ਬਜ਼ੁਰਗ ਬੀਬੀ, ਜਾਣੋ ਪੂਰਾ ਮਾਮਲਾ


Meenakshi

News Editor

Related News