ਵਿਜੀਲੈਂਸ ਵਲੋਂ ਰਿਸ਼ਵਤ ਲੈਂਦਾ ਪਟਵਾਰੀ ਰੰਗੇ ਹੱਥੀਂ ਕਾਬੂ

Thursday, Nov 07, 2019 - 08:31 PM (IST)

ਵਿਜੀਲੈਂਸ ਵਲੋਂ ਰਿਸ਼ਵਤ ਲੈਂਦਾ ਪਟਵਾਰੀ ਰੰਗੇ ਹੱਥੀਂ ਕਾਬੂ

ਫ਼ਰੀਦਕੋਟ, (ਰਾਜਨ)— ਵਿਜੀਲੈਂਸ ਬਿਓਰੋ ਫਿਰੋਜ਼ਪੁਰ ਦੀ ਟੀਮ ਵੱਲੋਂ ਫ਼ਰੀਦਕੋਟ ਦੇ ਪਟਵਾਰਖਾਨੇ ਦੇ ਇਕ ਪਟਵਾਰੀ ਹਰਪ੍ਰੀਤ ਸਿੰਘ ਨੂੰ ਇਕ ਕਿਸਾਨ ਕੋਲੋਂ 5 ਹਜ਼ਾਰ ਰੁਪਏ ਰਿਸ਼ਵਤ ਲੈਣ ਦੇ ਦੋਸ਼ ਤਹਿਤ ਗ੍ਰਿਫ਼ਤਾਰ ਕਰ ਲਿਆ ਗਿਆ। ਜਾਣਕਾਰੀ ਅਨੁਸਾਰ ਕਿਸਾਨ ਜਸਵੀਰ ਸਿੰਘ ਵਾਸੀ ਪਿੰਡ ਧੂੜਕੋਟ ਨੇ ਆਪਣੀ ਜ਼ਮੀਨ ਕਿਸੇ ਹੋਰ ਦੇ ਨਾਮ ਤਬਦੀਲ ਕਰਵਾਉਣੀ ਸੀ, ਜਿਸ 'ਤੇ ਉਕਤ ਪਟਵਾਰੀ ਵੱਲੋਂ 10 ਹਜ਼ਾਰ ਰੁਪਏ ਰਿਸ਼ਵਤ ਦੀ ਮੰਗ ਕੀਤੀ ਗਈ ਸੀ। ਜਾਣਕਾਰੀ ਅਨੁਸਾਰ ਆਖਿਰ ਇਹ ਸੌਦਾ ਘੱਟ ਰਕਮ 'ਚ ਹੋਣ ਦੀ ਸੂਰਤ 'ਚ ਕਿਸਾਨ ਨੇ 1 ਹਜ਼ਾਰ ਰੁਪਏ ਪਟਵਾਰੀ ਨੂੰ ਪਹਿਲਾਂ ਦੇ ਦਿੱਤੇ ਸਨ। ਜਦਕਿ 5 ਹਜ਼ਾਰ ਰੁਪਏ ਦੀ ਰਿਸ਼ਵਤ ਹੋਰ ਦੇਣੀ ਬਾਕੀ ਸੀ। ਜਦੋਂ ਕਿਸਾਨ ਵੱਲੋਂ ਇਸ ਸਬੰਧੀ ਵਿਜੀਲੈਂਸ ਵਿਭਾਗ ਨਾਲ ਗਲਬਾਤ ਕੀਤੀ ਗਈ ਤਾਂ ਵਿਜੀਲੈਂਸ ਵਿਭਾਗ ਫ਼ਿਰੋਜ਼ਪੁਰ ਦੇ ਡੀ.ਐੱਸ.ਪੀ ਕਰਮਵੀਰ ਸਿੰਘ ਨੇ ਸਰਕਾਰੀ ਗਵਾਹਾਂ ਸਮੇਤ ਫ਼ਰੀਦਕੋਟ ਦੇ ਪਟਵਾਰਖਾਨੇ 'ਚ ਉਕਤ ਕਿਸਾਨ ਤੋਂ 5 ਹਜ਼ਾਰ ਰੁਪਏ ਰਿਸ਼ਵਤ ਲੈਂਦਿਆਂ ਪਟਵਾਰੀ ਹਰਪ੍ਰੀਤ ਸਿੰਘ ਨੂੰ ਰੰਗੇ ਹੱਥੀ ਕਾਬੂ ਕਰ ਲਿਆ।


author

KamalJeet Singh

Content Editor

Related News